6.9 C
Toronto
Friday, November 7, 2025
spot_img
Homeਪੰਜਾਬਫਗਵਾੜਾ 'ਚ ਦਲਿਤ ਸੰਗਠਨਾਂ ਅਤੇ ਹਿੰਦੂ ਸ਼ਿਵ ਸੈਨਾ 'ਚ ਹੋਏ ਟਕਰਾਅ ਦਾ...

ਫਗਵਾੜਾ ‘ਚ ਦਲਿਤ ਸੰਗਠਨਾਂ ਅਤੇ ਹਿੰਦੂ ਸ਼ਿਵ ਸੈਨਾ ‘ਚ ਹੋਏ ਟਕਰਾਅ ਦਾ ਅਸਰ ਅੱਜ ਵੀ ਦੇਖਣ ਨੂੰ ਮਿਲਿਆ

ਚੌਕ ਦਾ ਨਾਂ ‘ਸੰਵਿਧਾਨ ਚੌਕ’ ਰੱਖਣ ਨੂੰ ਲੈ ਕੇ ਹੋਈ ਸੀ ਝੜਪ
ਫਗਵਾੜਾ/ਬਿਊਰੋ ਨਿਊਜ਼
ਪਿਛਲੇ ਦਿਨੀਂ ਫਗਵਾੜਾ ਦੇ ਗੋਲ ਚੌਕ ਵਿਚ ਦਲਿਤ ਸੰਗਠਨਾਂ ਵੱਲੋਂ ਡਾ. ਅੰਬੇਡਕਰ ਦੀ ਤਸਵੀਰ ਵਾਲਾ ਬੋਰਡ ਲਗਾ ਕੇ ਇਸ ਦਾ ਨਾਂ ਸੰਵਿਧਾਨ ਚੌਕ ਰੱਖਣ ਦਾ ਮਾਮਲਾ ਟਕਰਾਅ ਵਾਲਾ ਬਣ ਗਿਆ। ਇਸ ਮੌਕੇ ਹਿੰਦੂ ਸ਼ਿਵ ਸੈਨਾ ਅਤੇ ਦਲਿਤ ਸੰਗਠਨਾਂ ਵਿਚ ਹੋਇਆ ਟਕਰਾਅ ਅਜੇ ਤੱਕ ਸ਼ਾਂਤ ਨਹੀਂ ਹੋਇਆ। ਦੋ ਧਿਰਾਂ ਵਿਚ ਹੋਈ ਝੜਪ ਦੇ ਚਲਦਿਆਂ ਅੱਜ ਤੀਜੇ ਦਿਨ ਵੀ ਫਗਵਾੜਾ ਬਿਲਕੁਲ ਬੰਦ ਰਿਹਾ। ਸਕੂਲ, ਕਾਲਜ ਅਤੇ ਬਾਜ਼ਾਰ ਵਿਚ ਤਾਲੇ ਲੱਗੇ ਨਜ਼ਰ ਆਏ। ਪੁਲਿਸ ਨੇ ਪੂਰੀ ਚੌਕਸੀ ਬਣਾ ਕੇ ਰੱਖੀ ਹੋਈ ਹੈ ਤੇ ਸ਼ਹਿਰ ਵਿਚ ਫਲੈਗ ਮਾਰਚ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਫਗਵਾੜਾ ਵਿਚ ਬਣੇ ਅਜਿਹੇ ਹਾਲਾਤ ਨੂੰ ਦੇਖਦੇ ਹੋਏ ਦੋਆਬੇ ਦੇ ਚਾਰ ਜ਼ਿਲ੍ਹੇ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿਚ ਪੰਜਾਬ ਸਰਕਾਰ ਵੱਲੋਂ ਮੋਬਾਇਲ ਇੰਟਰਨੈੱਟ ਸੇਵਾਵਾਂ ਅਤੇ ਮੈਸੇਜ ਸੇਵਾਵਾਂ ਅੱਜ ਵੀ ਬੰਦ ਹੀ ਰੱਖੀਆਂ ਗਈਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦੋਵਾਂ ਭਾਈਚਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।

RELATED ARTICLES
POPULAR POSTS