ਪਿਤਾ ਵਲੋਂ ਸ਼ੁਰੂ ਕੀਤੇ ਸਮਾਜ ਸੇਵੀ ਕੰਮਾਂ ਨੂੰ ਜਾਰੀ ਰੱਖਾਂਗੇ
ਚੰਡੀਗੜ੍ਹ/ਬਿਊਰੋ ਨਿਊਜ਼
ਚਰਨਜੀਤ ਸਿੰਘ ਚੱਢਾ ਦੇ ਵਿਵਾਦਿਤ ਵੀਡੀਓ ਕਾਰਨ ਉਨ੍ਹਾਂ ਦੇ ਪੁੱਤਰ ਇੰਦਰਪ੍ਰੀਤ ਚੱਢਾ ਨੇ ਖੁਦਕੁਸ਼ੀ ਕਰ ਲਈ ਸੀ। ਅੱਜ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਦਰਪ੍ਰੀਤ ਚੱਢਾ ਦੇ ਬੇਟੇ ਅਨਮੋਲ ਚੱਢਾ ਨੇ ਕਿਹਾ ਉਹ ਆਪਣੇ ਪਿਤਾ ਦੇ ਸਮਾਜਸੇਵੀ ਕੰਮਾਂ ਨੂੰ ਜਾਰੀ ਰੱਖਣਗੇ।
ਅਨਮੋਲ ਚੱਢਾ ਨੇ ਕਿਹਾ ਕਿ ઠਉਸ ਦੇ ਪਿਤਾ ਇੰਦਰਪ੍ਰੀਤ ਸਿੰਘ ਚੱਢਾ ਡੋਲਣ ਵਾਲੇ ਨਹੀਂ ਸਨ। ਪਰ ਉਨ੍ਹਾਂ ਦੇ ਵਿਰੋਧੀਆਂ ਨੇ ਸਿਆਸਤ ਦੇ ਤਹਿਤ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਉਸਦੇ ਪਿਤਾ ਨੇ ਜਾਣ ਵੇਲੇ ਇਹ ਵੀ ਇੱਛਾ ਜਾਹਰ ਕੀਤੀ ਸੀ ਕਿ ਅਸੀਂ ਆਪਣੇ ਦਾਦਾ ਦਾ ਸਾਥ ਦੇਈਏ ਅਤੇ ਉਨ੍ਹਾਂ ਦੇ ਸਮਾਜ ਸੇਵੀ ਪੂਰਨਿਆਂ ‘ਤੇ ਤੁਰਦੇ ਰਹੀਏ। ਇਸੇ ਕਾਰਨ ਪੀਜੀਆਈ ਚੰਡੀਗੜ੍ਹ ਵਿਚ ਗਰੀਬ ਅਤੇ ਨਿਆਸਰਿਆਂ ਦੀ ਸੇਵਾ ਉਨ੍ਹਾਂ ਦਾ ਪਰਿਵਾਰ ਪਹਿਲਾਂ ਦੀ ਤਰ੍ਹਾਂ ਕਰਦਾ ਹਰੇਗਾ।
Check Also
ਪੰਜਾਬ ਬੋਰਡ ਦੇ 12ਵੀਂ ਕਲਾਸ ਦੇ ਇਮਤਿਹਾਨ ’ਚ ਆਮ ਆਦਮੀ ਪਾਰਟੀ ਸਬੰਧੀ ਪੁੱਛਿਆ ਗਿਆ ਸਵਾਲ
ਪੰਜਾਬ ਭਾਜਪਾ ਵੱਲੋਂ ਕੀਤਾ ਗਿਆ ਵਿਰੋਧ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ …