Breaking News
Home / ਪੰਜਾਬ / ਪੰਜਾਬ ‘ਚ ਮੇਅਰ ਹੋਣਗੇ ਡੀਸੀ ਅਤੇ ਸੀਪੀ ਤੋਂ ਵੀ ਉਪਰ

ਪੰਜਾਬ ‘ਚ ਮੇਅਰ ਹੋਣਗੇ ਡੀਸੀ ਅਤੇ ਸੀਪੀ ਤੋਂ ਵੀ ਉਪਰ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਮੇਅਰ ਨੂੰ ਵਿਸ਼ੇਸ਼ ਸਨਮਾਨ ਦਿੰਦੇ ਹੋਏ ਆਰਡਰ ਆਫ ਪ੍ਰੈਜੀਡੈਂਸ ਵਿਚ ਸੋਧ ਕਰਦਿਆਂ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਮੇਅਰ, ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਤੋਂ ਵੀ ਉਪਰ ਹੋਵੇਗੀ। ਆਰਡਰ ਆਫ ਪ੍ਰੈਜ਼ੀਡੈਂਸ ਇਕ ਪ੍ਰੋਟੋਕਾਲ ਹੈ, ਜਿਸ ਤਹਿਤ ਅਫਸਰਾਂ ਅਤੇ ਲੋਕ ਨੁਮਾਇੰਦਿਆਂ ਦਾ ਸਥਾਨ ਨਿਸ਼ਚਿਤ ਹੁੰਦਾ ਹੈ। ਹੁਣ ਤੱਕ ਪ੍ਰੋਟੋਕਾਲ ਵਿਚ ਮੇਅਰ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਸਰਕਾਰ ਵਲੋਂ ਜਾਰੀ ਕੀਤੇ ਨਵੇਂ ਨੋਟੀਫਿਕੇਸ਼ਨ ਅਨੁਸਾਰ ਹੁਣ ਡਿਪਟੀ ਕਮਿਸ਼ਨਰ ਮੇਅਰ ਅਧੀਨ ਹੋਣਗੇ। ਪੰਜਾਬ ਵਿਚ ਮੁਹਾਲੀ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਜਲੰਧਰ, ਫਗਵਾੜਾ, ਬਠਿੰਡਾ, ਹੁਸ਼ਿਆਰਪੁਰ, ਮੋਗਾ, ਪਠਾਨਕੋਟ, ਬਟਾਲਾ ਆਦਿ ਸ਼ਹਿਰਾਂ ਦੀਆਂ ਕਾਰਪੋਰੇਸ਼ਨਾਂ ਵਿਚ ਮੇਅਰ ਹਨ। ਸਰਕਾਰ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਹੁਣ ਮੇਅਰ ਦਾ ਸਿਆਸੀ ਕੱਦ ਹੋਰ ਵੀ ਵਧ ਜਾਵੇਗਾ।

Check Also

ਪੰਜਾਬ ਨੂੰ ਮਿਲੇ ਦੋ ਨਵੇਂ ਸੂਚਨਾ ਕਮਿਸ਼ਨਰ

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਚੁਕਾਈ ਅਹੁਦੇ ਦੀ ਸਹੁੰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਰਾਜ ਸੂਚਨਾ …