ਪੰਜਾਬ ਟੂਰਿਜ਼ਮ ਸੰਮੇਲਨ ਵਿਚ ਪਹੁੰਚੇ ਕਪਿਲ ਸ਼ਰਮਾ
ਪੰਜਾਬ ਟੂਰਿਜ਼ਮ ਸੰਮੇਲਨ ਵਿਚ ਪਹੁੰਚੇ ਕਪਿਲ ਸ਼ਰਮਾ
‘ਆਪ’ ਸਰਕਾਰ ਦੇ ਯਤਨਾਂ ਦੀ ਕੀਤੀ ਸ਼ਲਾਘਾ
ਮੁਹਾਲੀ/ਬਿਊਰੋ ਨਿਊਜ਼

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਦੇ ਪਹਿਲੇ ਤਿੰਨ ਦਿਨਾ ਟੂਰਿਜ਼ਮ ਸੰਮੇਲਨ ਅਤੇ ਟਰੈਵਲ ਮਾਰਟ ਦੀ ਸ਼ੁਰੂਆਤ ਅੱਜ ਮੁਹਾਲੀ ਵਿਚ ਹੋ ਗਈ ਹੈ। ਇਸ ਸੰਮੇਲਨ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਇਸ ਮੌਕੇ ਪੰਜਾਬ ਦੀ ਟੂਰਿਜ਼ਮ ਮੰਤਰੀ ਅਨਮੋਲ ਗਗਨ ਮਾਨ, ਹੋਰ ਕੈਬਨਿਟ ਮੰਤਰੀ ਅਤੇ ਪੰਜਾਬ ਦੇ ਚੀਫ ਸੈਕਟਰੀ ਅਨੁਰਾਗ ਵਰਮਾ ਵੀ ਹਾਜ਼ਰ ਰਹੇ। ਟੂਰਿਜ਼ਮ ਸੰਮੇਲਨ ਵਿਚ ਪਹੁੰਚੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਪੰਜਾਬ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਵਿਰਾਸਤ ਅਤੇ ਸੰਸਕ੍ਰਿਤੀ ਬਹੁਤ ਕੀਮਤੀ ਹੈ। ਸੰਮੇਲਨ ਦੀ ਸ਼ੁਰੂਆਤ ਵਿਚ ਪੰਜਾਬ ਦੀ ਵਿਰਾਸਤ ਅਤੇ ਸੰਸਕ੍ਰਿਤੀ ਦੀ ਝਲਕ ਵੀ ਦਿਖਾਈ ਗਈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੂੰ ਆਪਣੇ ਇਸ ਪਹਿਲੇ ਟੂਰਿਜ਼ਮ ਐਂਡ ਟਰੈਵਲ ਮਾਰਟ ਤੋਂ ਸੂਬੇ ਵਿਚ ਵੱਡੇ ਨਿਵੇਸ਼ ਦੀ ਆਸ ਹੈ। ਸੂਬਾ ਸਰਕਾਰ ਨੇ ਪੰਜਾਬ ਵਿਚ ਕਈ ਟੂਰਿਜ਼ਮ ਸਥਾਨਾਂ ਦੀ ਪਹਿਚਾਣ ਵੀ ਕੀਤੀ ਹੈ।