Breaking News
Home / ਪੰਜਾਬ / ਡੇਰਾਮੁਖੀ ਨਾਲ ਸਬੰਧਤ ਸਾਰੇ ਮਾਮਲਿਆਂ ਦੀ ਜਾਂਚ ਲਈ ਐਸਆਈਟੀ ਦਾ ਗਠਨ

ਡੇਰਾਮੁਖੀ ਨਾਲ ਸਬੰਧਤ ਸਾਰੇ ਮਾਮਲਿਆਂ ਦੀ ਜਾਂਚ ਲਈ ਐਸਆਈਟੀ ਦਾ ਗਠਨ

ਚੰਡੀਗੜ : ਹਰਿਆਣਾ ਪੁਲਿਸ ਨੇ ਡੇਰਾਮੁਖੀ ਨਾਲ ਸਬੰਧਤ ਸਾਰੇ ਮਾਮਲਿਆਂ ਦੀ ਜਾਂਚ ਦੇ ਲਈ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਐਸ ਆਈ ਟੀ ਦਾ ਗਠਨ ਕਰ ਦਿੱਤਾ ਹੈ। ਇਹ ਐਸਆਈਟੀ ਡੇਰਾ ਮੁਖੀ ਦੇ ਨਾਲ ਹੀ ਇਸ ਮਾਮਲੇ ‘ਚ ਦਰਜ ਹੋਏ ਹੁਣ ਤੱਕ ਦੇ ਸਾਰੇ ਮੁਕੱਦਮਿਆਂ ਦੀ ਜਾਂਚ ਕਰੇਗੀ। ਫਿਰ ਚਾਹੇ ਉਹ ਡੇਰਾ ਸਮਰਥਕਾਂ ‘ਤੇ ਦੇਸ਼ ਧਰੋਹ ਦਾ ਮੁਕੱਦਮਾ ਹੋ ਜਾਂ ਹਨੀਪ੍ਰੀਤ ਦੇ ਖਿਲਾਫ਼ ਜਾਰੀ ਕੀਤਾ ਗਿਆ ਲੁੱਕ ਆਊਟ ਨੋਟਿਸ। ਪੰਚਕੂਲਾ ‘ਚ ਹੋਈ ਅਗਜਨੀ ਦੀਆਂ ਘਟਨਾਵਾਂ ਤੋਂ ਲੈ ਕੇ ਸਿਰਸਾ ਤੱਕ ਹੋਏ ਦੰਗਿਆਂ ਦੀ ਜਾਂਚ ਇਹ ਐਸਆਈਟੀ ਦੀ ਟੀਮ ਕਰੇਗੀ। ਸਰਕਾਰ ਨੇ ਐਸਆਈਟੀ ‘ਚ ਏਡੀਜੀਪੀ ਕ੍ਰਾਈਮ ਪੀਕੇ ਅਗਰਵਾਲ ਦੀ ਅਗਵਾਈ ‘ਚ ਬਣਾਈ ਹੈ। ਉਹ ਆਪਣੀ ਪਸੰਦ ਦੇ ਹੋਰ ਅਧਿਕਾਰੀਆਂ ਨੂੰ ਐਸਆਈਟੀ ‘ਚ ਸ਼ਾਮਲ ਕਰਨਗੇ। ਜਿਸ ‘ਚ ਐਸਪੀ ਤੋਂ ਲੈ ਕੇ ਥਾਣੇਦਾਰ ਪੱਧਰ ਦੇ ਕਈ ਯੋਗ ਅਧਿਕਾਰੀ ਹੋਣਗੇ। ਜਿਕਰਯੋਗ ਹੈ ਕਿ ਹਾਈ ਕੋਰਟ ਨੇ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਪ੍ਰਦੇਸ਼ ‘ਚ ਹੋਈ ਹਿੰਸਾ ਅਤੇ ਇਸ ਦੌਰਾਨ ਦਰਜ ਹੋਏ ਮਾਮਲਿਆਂ ਦੀ ਜਾਂਚ ਦੇ ਲਈ ਐਸਆਈਟੀ ਗਠਨ ਦੇ ਹੁਕਮ ਦਿੱਤੇ ਸਨ। ਐਸਆਈਟੀ ਦਾ ਕੰਮ ਇਨਾਂ ਸਾਰੇ ਮਾਮਲਿਆਂ ‘ਚ ਪੁਲਿਸ ਦੀ ਜਾਂਚ ਕਰਨਾ ਹੋਵੇਗਾ। ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਹਨ ਕਿ ਇਹ ਐਸਆਈ ਪ੍ਰਮੁੱਖ ਏਡੀਜੀਪੀ ਪੱਧਰ ਤੋਂ ਘੱਟ ਦਾ ਅਧਿਕਾਰੀ ਨਾ ਹੋਵੇ।
ਇਹ ਕਿਹਾ ਹਾਈ ਕੋਰਟ ਨੇ
ਦਰਜ ਸਾਰੀਆਂ ਐਫਆਈਆਰ ‘ਚੋਂ ਕਿਸੇ ਵੀ ਐਫਆਈਆਰ ਦੀ ਕੈਂਸੀਲੇਸ਼ਨ ਰਿਪੋਰਟ ਹਾਈਕੋਰਟ ਨੂੰ ਜਾਣਕਾਰੀ ਦਿੱਤੇ ਬਿਨਾ ਦਾਇਰ ਨਹੀਂ ਹੋਵੇਗੀ। ਐਸਆਈਟੀ ਇਲਾਕਾ ਮੈਜਿਸਟ੍ਰੇਟ ਨੂੰ ਜਾਂਚ ਦੀ ਸਟੇਟਸ ਰਿਪੋਰਟ ਪੇਸ਼ ਕਰੇਗੀ। ਇਸ ਰਿਪੋਰਟ ਦਾ ਅਧਿਐਨ ਆਪਣੀ ਰਿਪੋਰਟ ਕੋਰਟ ‘ਚ ਪੇਸ਼ ਕਰਨਗੇ।
ਡੇਰੇ ਦੇ ਅਖਬਾਰ ‘ਤੇ ਵੀ ਪੁਲਿਸ ਦੀ ਨਜ਼ਰ : ਡੀਜੀਪੀ ਹਰਿਆਣਾ ਨੇ ਡੇਰੇ ਨਾਲ ਸਬੰਧਤ ਅਖਬਾਰ ਪ੍ਰਕਾਸ਼ਨ ਸਮੇਤ ਹੋਰ ਸਾਰੇ ਤੱਥਾਂ ਦੀ ਜਾਂਚ ਸ਼ੁਰੂ ਕਰਵਾ ਦਿੱਤੀ ਹੈ। ਇਹ ਜਾਣਕਾਰੀ ਪੁਲਿਸ ਹਾਸਲ ਕਰ ਰਹੀ ਹੈ ਕਿ ਅਖਬਾਰ ਕਿਸ ਪ੍ਰਕਿਰਿਆ ਦੇ ਤਹਿਤ ਛਪ ਰਿਹਾ ਹੈ ਅਤੇ ਕਿੱਥੋਂ ਪ੍ਰਕਾਸ਼ਿਤ ਹੋ ਰਿਹਾ ਹੈ। ਡੀਜੀਪੀ ਨੇ ਦੱਸਿਆ ਕਿ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਤੋਂ ਅਖਬਾਰ ਦੇ ਸਵੈ ਘੋਸ਼ਣਾਪੱਤਰ ਸਮੇਤ ਹੋਰ ਜਾਣਕਾਰੀਆਂ ਮੰਗੀਆਂ ਹਨ।
ਅਲੱਗ ਅਲੱਗ ਟਾਸਕ ਦਿੱਤਾ ਜਾਵੇਗਾ : ਐਸਆਈਟੀ ‘ਚ ਸ਼ਾਮਲ ਹੋਣਹਾਰ ਅਧਿਕਾਰੀਆਂ ਨੂੰ ਅਲੱਗ-ਅਲੱਗ ਟਾਸਕ ਦਿੱਤਾ ਜਾਵੇਗਾ। ਹਰਿਆਣਾ ਪੁਲਿਸ ਦੇ ਜਾਂਚ ‘ਚ ਮਾਹਿਰ ਜਾਂਚ ਅਧਿਕਾਰੀਆਂ ਦੀ ਰਿਪੋਰਟ ‘ਤੇ ਡੀਜੀਪੀ ਖੁਦ ਮੰਥਨ ਕਰਨਗੇ। ਮਾਮਲਾ ਹਾਈ ਕੋਰਟ ਦੇ ਧਿਆਨ ‘ਚ ਹੋਣ ਦੇ ਕਾਰਨ ਕਮਜ਼ੋਰ ਅਫਸਰਾਂ ਨੂੰ ਐਸਆਈਟੀ ਤੋਂ ਦੂਰ ਰੱਖਣ ਦੀ ਸਲਾਹ ਦਿੱਤੀ ਹੈ।
ਡੇਰੇ ਦੇ ਨੰਬਰਦਾਰ ਪ੍ਰਦੀਪ ਅਤੇ ਨੰਦ ਕੁਮਾਰ ਲੈ ਗਏ ਹਨੀਪ੍ਰੀਤ ਨੂੰ : ਰਾਮ ਰਹੀਮ ਦੀ ਬੇਟੀ ਹਨੀਪ੍ਰੀਤ ਕਿੱਥੇ ਗਈ। ਦੇਸ਼ ਤੇ ਵਿਦੇਸ਼ ‘ਚ ਹਰਿਆਣਾ ਪੁਲਿਸ ਦੀ ਟੀਮਾਂ ਡੇਰਾ ਮੁਖੀ ਦੀ ਗੋਦ ਲਈ ਬੇਟੀ ਨੂੰ ਲੱਭ ਰਹੀ ਹੈ। ਉਥੇ 25 ਅਗਸਤ ਦੀ ਰਾਤ ਪੀਟੀਸੀ ਸੁਨਾਰੀਆ ਤੋਂ ਹਨੀਪ੍ਰੀਤ ਨੂੰ ਆਪਣੇ ਘਰ ਲਿਆਉਣ ਵਾਲੇ ਪ੍ਰੇਮੀ ਸੰਜੇ ਚਾਵਲਾ ਦਾ ਕਹਿਣਾ ਹੈ ਕਿ ਉਸ ਦੇ ਘਰ ਤੋਂ ਸਿਰਸਾ ਡੇਰਾ ਤੋਂ ਆਏ ਪ੍ਰਦੀਪ ਕੁਮਾਰ ਅਤੇ ਨੰਦ ਕੁਮਾਰ ਇਨੋਵਾ ਗੱਡੀ ‘ਚ ਹਨੀਪ੍ਰੀਤ ਨੂੰ ਆਪਣੇ ਨਾਲ ਲੈ ਗਏ ਸਨ।
ਜ਼ਿਆਦਾ ਵਿਰੋਧ ਕਰਨ ਵਾਲੀ ਸਾਧਵੀ ਨੂੰ ਪੁਰਾਣੇ ਡੇਰੇ ‘ਚ ਭੇਜ ਦਿੱਤਾ ਜਾਂਦਾ ਸੀ
ਡੇਰੇ ‘ਚ ਦੁਰਾਚਾਰ ਦੇ ਬਾਵਜੂਦ ਵੀ ਬੁਰੀ ਹਾਲਤ ‘ਚ ਰਹਿੰਦੀਆਂ ਸਨ ਸਾਧਵੀਆਂ
ਚੰਡੀਗੜ੍ਹ : ਡੇਰਾਮੁਖੀ ਦੇ ਯੌਨ ਸੋਸ਼ਣ ਦਾ ਸਿਕਾਰ ਸਾਧਵੀ ਜੇਕਰ ਧਮਕਾਏ ਜਾਣ ਦੇ ਬਾਵਜੂਦ ਡੇਰੇ ‘ਚ ਚੁੱਪਚਾਪ ਰਹੇ ਤਾਂ ਠੀਕ, ਵਰਨਾ ਉਸ ਨੂੰ ਪੁਰਾਣੇ ਡੇਰੇ ‘ਚ ਸਿਫ਼ਟ ਕਰ ਦਿੱਤਾ ਜਾਂਦਾ ਸੀ। ਪੁਰਾਣਾ ਡੇਰਾ ਨਵੇਂ ਡੇਰੇ ਤੋਂ ਕੁੱਝ ਹੀ ਦੂਰੀ ‘ਤੇ ਸੀ। ਪ੍ਰੰਤੂ ਹੈਰਾਨੀ ਇਹ ਹੈ ਕਿ ਇਥੇ ਵੀ ਪੀੜਤ ਸਾਧਵੀਆਂ ਦੀ ਤਕਲੀਫ਼ ਘੱਟ ਨਹੀਂ ਹੁੰਦੀ ਸੀ ਕਿਉਂਕਿ ਪੁਰਾਣੇ ਡੇਰੇ ‘ਚ ਵੀ ਡੇਰਾਮੁਖੀ ਦਾ ਆਉਣਾ-ਜਾਣਾ ਰਹਿੰਦਾ ਸੀ ਅਤੇ ਇਥੇ ਵੀ ਇਕ ਗੁਫ਼ਾ ਸੀ, ਜਿੱਥੇ ਪਹਿਰੇ ਦੇ ਲਈ ਰਾਤ ਨੂੰ ਸਾਧਵੀਆਂ ਦੀ ਡਿਊਟੀ ਲਗਦੀ ਸੀ। ਇਹ ਖੁਲਾਸਾ ਡੇਰਾਮੁਖੀ ਨੂੰ ਜੇਲ੍ਹ ਪਹੁੰਚਾਉਣ ਵਾਲੀ ਪੀੜਤ ਸਾਧਵੀ ਨੇ ਸੀਬੀਆਈ ਨੂੰ ਦਿੱਤੇ ਬਿਆਨ ‘ਚ ਕੀਤਾ ਹੈ। ਇਨ੍ਹਾਂ ਬਿਆਨਾਂ ਨੂੰ ਸੀਬੀਆਈ ਨੇ ਆਪਣੀ ਐਵੀਡੈਂਸ ਰਿਪੋਰਟ ਦਾ ਹਿੱਸਾ ਬਣਾਇਆ ਹੈ। ਇਸ ਸਾਧਵੀ ਨੇ ਸੀਬੀਆਈ ਨੂੰ ਦੱਸਿਆ ਕਿ ਸਿਰਸਾ ਡੇਰਾ ਪਰਿਸਰ ‘ਚ ਦੋ ਡੇਰੇ ਬਣੇ ਹੋਏ ਹਨ। ਇਕ ਨਵਾਂ ਅਤੇ ਇਕ ਪੁਰਾਣਾ ਡੇਰਾ। ਦੋਵੇਂ ਜਗ੍ਹਾ ਡੇਰਾਮੁਖੀ ਦੀ ਗੁਫ਼ਾ ਹੈ। ਉਸ ਦੀ ਡਿਊਟੀ ਪਹਿਲਾਂ ਨਵੇਂ ਡੇਰੇ ‘ਚ ਡੇਰਾਮੁਖੀ ਦੀ ਗੁਫ਼ਾ ਦੇ ਪਹਿਰੇ ‘ਚ ਲੱਗੀ ਸੀ। ਜਿਸ ਦਿਨ ਉਸ ਦੇ ਨਾਲ ਡੇਰਾਮੁਖੀ ਨੇ ਦੁਰਾਚਾਰ ਕੀਤਾ, ਉਸ ਰਾਤ ਉਹ ਬਹੁਤ ਜ਼ਿਆਦਾ ਰੋਈ। ਡੇਰਾਮੁਖੀ ਇਸ ਦੌਰਾਨ ਲਗਾਤਾਰ ਧਮਕਾਉਂਦੇ ਰਹੇ। ਪ੍ਰੰਤੂ ਉਹ ਵਾਰ-ਵਾਰ ਇਹ ਕਹਿੰਦੀ ਰਹੇ ਕਿ ਉਸ ਨੇ ਹੁਣ ਡੇਰੇ ‘ਚ ਨਹੀਂ ਰਹਿਣਾ। ਇਸ ‘ਤੇ ਡੇਰਾਮੁਖੀ ਨੇ ਉਸ ਨੂੰ ਮੂੰਹ ਖੋਲ੍ਹਣ ‘ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਉਸ ਤੋਂ ਬਾਅਦ ਡੇਰਾਮੁਖੀ ਨੇ ਆਪਣੇ ਖਾਸ ਲੋਕਾਂ ਨੂੰ ਨਿਰਦੇਸ਼ ਦੇ ਕੇ ਉਸ ਨੂੰ ਨਵੇਂ ਡੇਰੇ ਤੋਂ ਪੁਰਾਣੇ ਡੇਰੇ ‘ਚ ਸਿਫ਼ਟ ਕਰ ਦਿੱਤਾ।
ਦੋ ਭੈਣਾਂ ਨਾਲ ਹੋਇਆ ਬਲਾਤਕਾਰ : ਸਾਧਵੀ ਨੇ ਸੀਬੀਆਈ ਨੂੰ ਦੱਸਿਆ ਕਿ ਉਥੇ ਡੇਰੇ ‘ਚ ਇਕ ਹੋਰ ਨੌਜਵਾਨ ਲੜਕੀ ਸੀ, ਜੋ ਡੇਰੇ ‘ਚ ਬੱਚਿਆਂ ਨੂੰ ਪੜ੍ਹਾਉਂਦੀ ਸੀ ਪ੍ਰੰਤੂ ਉਸ ਨੂੰ ਵੀ ਸਾਧਵੀ ਬਣਾਇਆ ਗਿਆ ਅਤੇ ਉਸ ਦੇ ਨਾਲ ਵੀ ਬਲਾਤਕਾਰ ਹੋਇਆ। ਉਸ ਤੋਂ ਬਾਅਦ ਪਤਾ ਲੱਗਿਆ ਕਿ ਉਸ ਸਾਧਵੀ ਦੀ ਭੈਣ ਦੇ ਨਾਲ ਹੀ ਦੁਰਾਚਾਰ ਕੀਤਾ ਗਿਆ।
ਉਸ ਸਾਧਵੀ ਤੇ ਮਾਤਾ-ਪਿਤਾ ਵੀ ਜਦੋਂ ਮਜਲਿਸ ‘ਚ ਆਏ ਤਾਂ ਦੋਵਾਂ ਪੀੜਤ ਭੈਣਾਂ ਨੇ ਉਨ੍ਹਾਂ ਨੂੰ ਆਪ ਬੀਤੀ ਸੁਣਾਈ। ਇਸ ਲਈ ਉਨ੍ਹਾਂ ਭੈਣਾਂ ਦੇ ਮਾਂ-ਬਾਪ ਵੀ ਚੁੱਪਚਾਪ ਡੇਰੇ ਤੋਂ ਉਨ੍ਹਾਂ ਨੂੰ ਲੈ ਗਏ ਪ੍ਰੰਤੂ ਪਹਿਲੀ ਸਾਧਵੀ ਦੀ ਨਿਸ਼ਾਨਦੇਹੀ ‘ਤੇ ਸੀਬੀਆਈ ਦੂਸਰੀ ਸਾਧਵੀ ਤੱਕ ਵੀ ਪਹੁੰਚ ਗਈ ਸੀ ਅਤੇ ਫਿਰ ਦੂਜੀ ਸਾਧਵੀ ਵੀ ਸੀਬੀਆਈ ਦੀ ਅਹਿਮ ਗਵਾਹ ਬਣੀ।
ਇਕ ਸਾਲ ਬਾਅਦ ਫਿਰ ਹੋਇਆ ਬਲਾਤਕਾਰ
ਸਾਧਵੀ ਨੇ ਦੱਸਿਆ ਕਿ ਡੇਰਾਮੁਖੀ ਵੱਲੋਂ ਬਲਾਤਕਾਰ ਕੀਤੇ ਜਾਣ ਤੋਂ ਬਾਅਦ ਤਕਰੀਬਨ ਇਕ ਸਾਲ ਬਾਅਦ ਡੇਰੇ ਦੀ ਇਕ ਮਹਿਲਾ ਮੈਨੇਜਰ ਉਸ ਦੇ ਕੋਲ ਆਈ ਅਤੇ ਉਸ ਨੇ ਕਿਹਾ ਕਿ ਡੇਰਾਮੁਖੀ ਨੇ ਉਸ ਨੂੰ ਫਿਰ ਬੁਲਾਇਆ ਹੈ।
ਇਸ ‘ਤੇ ਉਹ ਬਹੁਤ ਜ਼ਿਆਦਾ ਡਰ ਗਈ ਅਤੇ ਭੈਅਭੀਤ ਹਾਲਤ ‘ਚ ਫਿਰ ਉਸ ਨੂੰ ਗੁਫ਼ਾ ‘ਚ ਭੇਜਿਆ ਗਿਆ। ਜਿੱਥੇ ਉਸ ਦੇ ਨਾਲ ਫਿਰ ਤੋਂ ਬਲਾਤਕਾਰ ਹੋਇਆ ਅਤੇ ਫਿਰ ਤੋਂ ਉਸ ਨੂੰ ਧਮਕੀ ਦੇ ਕੇ ਭੇਜ ਦਿੱਤਾ ਗਿਆ ਪ੍ਰੰਤੂ ਇਸ ਘਟਨਾ ਤੋਂ ਬਾਅਦ ਉਸ ਦਾ ਭਾਈ ਜਦੋਂ ਡੇਰੇ ਦੀ ਮਜਲਿਸ ‘ਚ ਆਇਆ ਤਾਂ ਉਸ ਨੇ ਆਪਣੇ ਭਾਈ ਨੂੰ ਸਭ ਕੁਝ ਦੱਸ ਦਿੱਤਾ। ਜਿਸ ਤੋਂ ਬਾਅਦ ਉਸ ਦੇ ਭਾਈ ਨੇ ਵੀ ਇੱਜ਼ਤ ਦੀ ਪਰਵਾਹ ਕਰਦੇ ਹੋਏ ਉਸ ਨੂੰ ਕਿਸੇ ਨੂੰ ਕੁੱਝ ਵੀ ਦੱਸਣ ਤੋਂ ਮਨ੍ਹਾ ਕਰ ਦਿੱਤਾ। ਉਸ ਦੇ ਕੁੱਝ ਦਿਨ ਬਾਅਦ ਫਿਰ ਉਸ ਦਾ ਭਾਈ ਡੇਰੇ ‘ਚ ਆਇਆ ਅਤੇ ਉਸ ਨੂੰ ਉਥੋਂ ਲੈ ਗਿਆ।
ਡੇਰੇ ਦੇ ਖੇਤਰ ‘ਚ ਸੈਨਾ ਦੀ ਸਖਤੀ ਬਰਕਰਾਰ
ਸਿਰਸਾ : ਡੇਰਾ ਸੱਚਾ ਸੌਦਾ ਅਤੇ ਨੇੜਲੇ ਖੇਤਰ ‘ਚ ਲਗਾਇਆ ਗਿਆ ਕਰਫਿਊ ਸ਼ੁੱਕਰਵਾਰ ਨੂੰ ਵੀ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਫਿਊ ‘ਚ ਸਵੇਰੇ ਚਾਰ ਤੋਂ 7 ਵਜੇ ਤੱਕ ਢਿੱਲ ਦਿੱਤੀ ਗਈ। ਦੂਜੇ ਪਾਸੇ ਸੈਨੇ ਦੇ ਜਵਾਨ ਡੇਰੇ ਦੇ ਆਸਪਾਸ ਚੌਕਸੀ ਕਰਦੇ ਦੇਖੇ ਗਏ। ਉਧਰ ਡੇਰਾ ‘ਚ ਸਾਰੇ ਗੇਟ ਬੰਦ ਕਰ ਦਿੱਤੇ ਗਏ ਅਤੇ ਸੇਵਾਦਾਰਾਂ ਦਾ ਦਾਖਲਾ ਵੀ ਪਾਸ ਦੇਖ ਕੇ ਕੀਤਾ ਜਾਂਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਾਹ ਸਤਨਾਮ ਚੌਕ ਤੋਂ ਲੈ ਕੇ ਨੇਜੀਆ ਟੀ ਪੁਆਇੰਟ ਤੱਕ, ਉਥੋਂ ਬਾਜੇਕਾਂ ਮੋੜ ਅਤੇ ਪਿੰਡ ਸ਼ਾਹਪੁਰਬੇਗੂ ‘ਚ ਕਰਫਿਊ ਜਾਰੀ ਰਿਹਾ।
ਡੇਰਾ ਦੇ ਨੇੜਲੇ ਪਿੰਡ ਨੇਜੀਆਂ, ਬਾਜੇਕਾਂ ਅਤੇ ਸ਼ਾਹਪੁਰ ‘ਚ ਸੈਨਾ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ। ਲਿੰਕ ਲੋਕ ਤੱਕ ਬੰਦ ਕਰ ਦਿੱਤੇ ਗਏ। ਨਵਾਂ ਡੇਰੇ ‘ਚ ਵੀ ਸਾਰੇ ਗੇਟ ਬੰਦ ਕਰ ਦਿੱਤੇ ਗਏ। ਗੇਟ ਦੇ ਪਿੱਛੇ ਸੇਵਾਦਾਰ ਹਨ। ਡਿਊਟੀ ‘ਤੇ ਲੱਗੇ ਸੇਵਾਦਾਰਾਂ ਨੂੰ ਪਾਸ ਜਾਰੀ ਕੀਤੇ ਗਏ, ਜਿਸ ਦੇ ਆਧਾਰ ‘ਤੇ ਦਾਖਲਾ ਦਿੱਤਾ ਜਾ ਰਿਹਾ ਹੈ।
ਰਾਮ ਰਹੀਮ ਦੀ ਸਿਹਤ ਜਾਂਚ ‘ਤੇ ਸ਼ਸ਼ੋਪੰਜ
ਰੋਹਤਕ : ਸੁਨਾਰੀਆ ਜੇਲ੍ਹ ਦੇ ਕੈਦੀ ਨੰਬਰ 8647 ਗੁਰਮੀਤ ਰਾਮ ਰਹੀਮ ਦੀ ਸਿਹਤ ਦੀ ਜਾਂਚ ‘ਚ ਜੇਲ੍ਹ ਪ੍ਰਸ਼ਾਸਨ ਆਪਣੇ ਵੱਲੋਂ ਕੋਈ ਢਿੱਲ ਨਹੀਂ ਵਰਤਣਾ ਚਾਹੁੰਦਾ।
ਅਜਿਹੇ ‘ਚ ਸ਼ਸ਼ੋਪੰਜ ਵਾਲੀ ਸਥਿਤੀ ਬਣੀ ਹੋਈ ਹੈ ਕਿ ਜੇਲ੍ਹ ‘ਚ ਮਾਹਿਰ ਡਾਕਟਰ ਹੈ ਨਹੀਂ ਅਤੇ ਰਾਮ ਰਹੀ ਨੂੰ ਆਸਾਨੀ ਨਾਲ ਬਾਹਰ ਲਿਜਾਣਾ ਸੰਭਵ ਨਹੀਂ ਹੈ।
ਸੂਤਰਾਂ ਦੀ ਮੰਨੀਏ ਤਾਂ ਜੇਲ੍ਹ ਪ੍ਰਸ਼ਾਸਨ ਪੀਜੀਆਈ ਜਾਂ ਸਿਹਤ ਵਿਭਾਗ ਨਾਲ ਸੰਪਰਕ ਕਰਕੇ ਬੇਨਤੀ ਕਰ ਸਕਦਾ ਹੈ ਕਿ ਉਨ੍ਹਾਂ ਦੇ ਕੈਦੀ ਦੀ ਜਾਂਚ ਦੇ ਲਈ ਜ਼ਰੂਰਤ ਪੈਣ ‘ਤੇ ਡਾਕਟਰਾਂ ਦੇ ਬੋਰਡ ਨੂੰ ਜੇਲ੍ਹ ‘ਚ ਹੀ ਭੇਜਿਆ ਜਾਵੇ। ਇਥੇ ਇਸ ਸਬੰਧ ‘ਚ ਪੀਜੀਆਈ ਦੇ ਡਾਕਟਰਾਂ ਦੀ ਮੰਨੀਏ ਤਾਂ ਗੁਰਮੀਤ ਨੂੰ ਸੰਸਥਾਨ ‘ਚ ਲਿਆਉਣ ਦੀ ਬਜਾਏ ਉਪਚਾਰ ਦੇਣਾ ਸਹੀ ਰਹੇਗਾ। ਪੀਜੀਆਈ ‘ਚ ਕੈਦੀਆਂ ਦੇ ਲਈ ਜੋ ਵਾਰਡ ਹੈ ਉਹ ਜ਼ਿਆਦਾ ਸੁਰੱਖਿਅਤ ਨਹੀਂ ਹੈ।
ਡੇਰਾ ਮੁਖੀ ਨੇ ਮੰਤਰੀਆਂ, ਸੰਸਦ ਮੈਂਬਰਾਂ ਨੂੰ ਵੀ ਕੁਰਸੀ ‘ਤੇ ਨਾਲ ਨਹੀਂ ਬਿਠਾਇਆ
ਸਿਰਸਾ : ਵੋਟ ਦੀ ਖਾਤਰ ਨੇਤਾ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਡੇਰਾ ਸੱਚਾ ਸੌਦਾ ‘ਚ ਜੋ ਵੀ ਨੇਤਾ ਵੋਟ ਮੰਗਣ ਆਇਆ ਉਨਾਂ ਨੂੰ ਕਦੇ ਬਰਾਬਰ ਬੈਠਣ ਦਾ ਮੌਕਾ ਨਹੀਂ ਮਿਲਿਆ। ਚਾਹੇ ਉਹ ਮੰਤਰੀ ਹੋ ਜਾਂ ਸਾਂਸਦ, ਜੋ ਜਿੰਨਾ ਝੁਕ ਕੇ ਡੇਰਾਮੁਖੀ ਦਾ ਪੈਰ ਛੂਹੇ, ਉਸਦੀ ਝੋਲੀ ‘ਚ ਉਤਨੇ ਹੀ ਜ਼ਿਆਦਾ ਵੋਟ ਗਏ। ਭਾਜਪਾ ਦੀ ਲਾਟਰੀ ਖੋਲਣ ‘ਚ ਡੇਰੇ ਦੀ ਅਹਿਮ ਭੂਮਿਕਾ ਰਹੀ। ਭਾਜਪਾ ਨੇਤਾ ਆਖਰ ਤੱਕ ਸ਼ੁਕਰੀਆ ਅਦਾ ਕਰਨ ਆਉਂਦੇ ਜਾਂਦੇ ਰਹੇ।
ਸਾਲ 1990 ਤੋਂ ਬਾਅਦ ਗੁਰਮੀਤ ਰਾਮ ਰਹੀ ਸਿੰਘ ਨੇ ਜਦੋਂ ਗੱਦੀ ਸੰਭਾਲੀ ਤਾਂ ਡੇਰਾ ਆਧੁਨਿਕਤਾ ਦੀ ਦੌੜ ‘ਚ ਸ਼ਾਮਲ ਹੋ ਗਿਆ। ਡੇਰਾ ਨੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਖੇਤਰ ਤੱਕ ਆਪਣੀ ਦੌੜ ਜਾਰੀ ਰੱਖੀ। ਧਰਮ ਅਤੇ ਸਮਾਜਿਕ ਖੇਤਰ ‘ਚ ਕੰਮ ਕਰਕੇ ਸ਼ਰਧਾਲੂਆਂ ਦੀ ਗਿਣਤੀ ਵਧਾਈ ਅਤੇ ਇਸ ਭੀੜ ਨੂੰ ਦੇਖ ਕੇ ਨੇਤਾਵਾਂ ਦੀ ਲਾਰ ਟਪਕਣ ਲੱਗੀ। ਡੇਰਾ ਨੇ ਇਸ ਮਜਬੂਰੀ ਦਾ ਫਾਇਦਾ ਉਠਾਉਂਦੇ ਹੋਏ ਰਾਜਨੀਤਿਕ ਆਸ਼ੀਰਵਾਦ ਦੇਣਾ ਸ਼ੁਰੂ ਕੀਤਾ। ਡੇਰਾ ਨੇ ਕਈ ਵਾਰ ਕਈ ਰਾਜਨੀਤਿਕ ਦਲਾਂ ਨੂੰ ਧੂੜ ਚਟਾਈ।
ਡੇਰੇ ‘ਚ ਮੰਤਰੀ, ਮੁੱਖ ਮੰਤਰੀ, ਵਿਧਾਇਕ, ਸਾਂਸਦ ਦਾ ਆਉਣਾ ਜਾਣਾ ਲੱਗਿਆ ਰਹਿੰਦਾ। ਜਿਸ ਤਰ੍ਹਾਂ ਹੀ ਕੋਈ ਚੋਣ ਆਉਂਦੀ ਤਾਂ ਨੇਤਾਵਾਂ ਦੀ ਦੌੜ ਡੇਰੇ ਤੱਕ ਲੱਗੀ ਰਹਿੰਦੀ ਸੀ। ਡੇਰਾ ਮੁਖੀ ਨੇ ਹਰ ਨੇਤਾ ਨੂੰ ਉਸ ਦੀ ਹੱਦ ‘ਚ ਰੱਖਿਆ। ਡੇਰੇ ਦਾ ਅਸੂਲ ਰਿਹਾ ਕਿ ਡੇਰੇ ‘ਚ ਚਾਹੇ ਕਿੰਨਾ ਵੱਡਾ ਮਹਿਮਾਨ ਕਿਉਂ ਨਾ ਆਵੇ ਉਸ ਦੀ ਕੁਰਸੀ ਡੇਰਾ ਪ੍ਰਮੁੱਖ ਤੋਂ ਹੇਠਾਂ ਹੀ ਰੱਖੀ ਜਾਂਦੀ ਸੀ। ਜ਼ਿਆਦਾਤਰ ਨੇਤਾ ਅਤੇ ਮੰਤਰੀ ਡੇਰੇ ‘ਚ ਆਉਂਦੇ ਹੀ ਮੁਲਾਕਾਤ ਦੇ ਵਕਤ ਡੇਰਾਮੁਖੀ ਦੇ ਪੈਰ ਛੂ ਕੇ ਅਸ਼ੀਰਵਾਦ ਲਿਆ ਕਰਦੇ ਸਨ। ਪ੍ਰਦੇਸ਼ ਦੇ ਸਿੱਖਿਆ ਮੰਤਰੀ ਰਾਮਵਿਲਾਸ ਸ਼ਰਮਾ ਨੇ ਪਿਛਲੇ ਦਿਨੀਂ ਹੀ ਅਸ਼ੀਰਵਾਦ ਲਿਆ ਸੀ।
ਰਾਮ ਰਹੀਮ ਦੇ ਜੇਲ੍ਹ ‘ਚ ਆਉਣ ਤੋਂ ਬਾਅਦ ਬਦਲੀ ਕੈਦੀਆਂ ਦੀ ਬੈਰਕ
ਰੋਹਤਕ : ਰਾਮ ਰਹੀਮ ਦੀ ਵਜ੍ਹਾ ਨਾਲ ਜੇਲ੍ਹ ਦੇ ਅੰਦਰ ਕੈਦੀਆਂ ਅਤੇ ਬੰਦੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ। ਮੁੱਖ ਸਹੂਲਤਾਂ ਨਾ ਮਿਲਣ ਦੇ ਕਾਰਨ 13 ਕੈਦੀਆਂ ਨੇ ਜੇਲ੍ਹ ਦੇ ਅੰਦਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਪੇਸ਼ੀ ‘ਤੇ ਆਏ ਇਕ ਬੰਦੀ ਨੇ ਇਸ ਦਾ ਖੁਲਾਸਾ ਕੀਤਾ। ਭੁੱਖ ਹੜਤਾਲ ‘ਤੇ ਬੈਠੇ ਸਾਰੇ ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ ‘ਤੇ ਪ੍ਰੇਸ਼ਾਨ ਕਰਨ ਦਾ ਆਰੋਪ ਲਗਾਇਆ। ਬੰਦੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੇ ਮੁੱਖ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ। ਐਡਵੋਕੇਟ ਰਾਜੇਸ਼ ਨੇ ਦੱਸਿਆ ਕਿ ਪਿੰਡ ਕਾਰਕੌਰ ਨਿਵਾਸੀ ਅਨਿਲ ਸੁਨਾਰੀਆ ਜੇਲ੍ਹ ‘ਚ ਹੱਤਿਆ ‘ਚ ਮਾਮਲੇ ‘ਚ ਬੰਦ ਹੈ। ਮਾਮਲਾ ਕੋਰਟ ‘ਚ ਵਿਚਾਰ ਅਧੀਨ ਹੈ। ਸ਼ੁੱਕਰਵਾਰ ਨੂੰ ਅਨਿਲ ਪੇਸ਼ੀ ਦੇ ਲਈ ਕੋਰਟ ਲਗਾਇਆ ਗਿਆ। ਇਥੇ ਉਸ ਨੇ ਆਪਣੇ ਵਕੀਲ ਰਾਜੇਸ਼ ਸਾਹਰਣ ਨੂੰ ਦੱਸਿਆ ਕਿ ਜਿਸ ਦਿਨ ਰਾਮ ਰਹੀਮ ਨੂੰ ਜੇਲ੍ਹ ‘ਚ ਲਿਆਂਦਾ ਗਿਆ ਸੀ ਤਾਂ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਦਾ ਬੈਰਕ ਖਾਲੀ ਕਰਵਾ ਦਿੱਤਾ। ਇਸ ਤੋਂ ਬਾਅਦ 13 ਬੰਦੀਆਂ ਨੂੰ ਦੂਜੇ ਬੈਰਕ ‘ਚ ਬੰਦ ਕਰ ਦਿੱਤਾ ਗਿਆ। ਇਸ ‘ਚ ਅਨਿਲ ਵੀ ਵੀ ਸ਼ਾਮਿਲ ਸੀ। ਆਰੋਪ ਹੈ ਕਿ ਬੈਰਕ ‘ਚ ਬੰਦੀਆਂ ਨੂੰ ਉਪਰ ਲੈਣ ਦੇ ਲਈ ਚਾਦਰ ਅਤੇ ਕੰਬਲ ਕੁਝ ਨਹੀਂ ਦਿੱਤਾ ਗਿਆ। ਕਈ ਵਾਰ ਇਸ ਦੀ ਮੰਗ ਵੀ ਕੀਤੀ ਜਾ ਚੁੱਕੀ ਹੈ। ਕਈ ਵਾਰ ਜੇਲ੍ਹ ਪ੍ਰਸ਼ਾਸਨ ਦੇ ਸਾਹਮਣੇ ਮੰਗ ਰੱਖਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ।

 

Check Also

ਸੁਖਪਾਲ ਖਹਿਰਾ ਨੇ ਵੀ ਖੇਤੀ ਸੁਧਾਰ ਬਿੱਲਾਂ ਨੂੰ ਦੱਸਿਆ ਕਿਸਾਨ ਮਾਰੂ

ਕੇਂਦਰੀ ਪੰਜਾਬੀ ਲੇਖਕ ਸਭਾ ਨੇ ਅੰਦੋਲਨਕਾਰੀ ਕਿਸਾਨਾਂ ਦੇ ਨਾਲ ਗ੍ਰਿਫ਼ਤਾਰੀ ਦੇਣ ਦਾ ਕੀਤਾ ਐਲਾਨ ਜੰਡਿਆਲਾ …