20.1 C
Toronto
Tuesday, September 23, 2025
spot_img
Homeਪੰਜਾਬਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਨੂੰ ਚੋਣ ਲੜਨ ਦੀ ਮਿਲੀ ਆਗਿਆ

ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਨੂੰ ਚੋਣ ਲੜਨ ਦੀ ਮਿਲੀ ਆਗਿਆ

1ਭੀਮ ਟਾਂਕ ਕਤਲ ਕਾਂਡ ‘ਚ ਮੁਲਜ਼ਮ ਦੇ ਤੌਰ ‘ਤੇ ਜੇਲ੍ਹ ‘ਚ ਬੰਦ ਹੈ ਡੋਡਾ
ਫਾਜ਼ਿਲਕਾ/ਬਿਊਰੋ ਨਿਊਜ਼
ਅਬੋਹਰ ਦੇ ਭੀਮ ਟਾਂਕ ਕਤਲ ਕਾਂਡ ਵਿਚ ਨਜ਼ਰਬੰਦ ਮੁਲਜ਼ਮ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਅਬੋਹਰ ਤੋਂ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਚੋਣ ਲੜਣਗੇ। ਜੇਲ੍ਹ ਵਿਚੋਂ ਚੋਣ ਲੜਨ ਲਈ ਡੋਡਾ ਨੂੰ ਅਦਾਲਤ ਤੋਂ ਵੀ ਇਜਾਜ਼ਤ ਮਿਲ ਗਈ ਹੈ। ਡੋਡਾ ਨੇ ਫਾਜ਼ਿਲਕਾ ਦੀ ਸੈਸ਼ਨ ਕੋਰਟ ਵਿਚ ਅਰਜ਼ੀ ਦਾਇਰ ਕਰਕੇ ਚੋਣਾਂ ਵਿਚ ਨਾਮਜ਼ਦਗੀ ਭਰਨ ਲਈ ਜੇਲ੍ਹ ਵਿਚੋਂ ਬਾਹਰ ਆਉਣ ਲਈ ਜ਼ਮਾਨਤ ਦੀ ਮੰਗ ਕੀਤੀ ਸੀ। ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਬੰਦ ਡੋਡਾ ਵੱਲੋਂ ਦਾਇਰ ਪਟੀਸ਼ਨ ‘ਤੇ ਅਦਾਲਤ ਨੇ ਲੰਘੇ ਕੱਲ੍ਹ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ। ਅਦਾਲਤ ਨੇ ਸ਼ਿਵ ਲਾਲ ਡੋਡਾ ਨੂੰ ਚੋਣ ਨਾਮਜ਼ਦਗੀ ਪੱਤਰ ਭਰਨ ਦੀ ਆਗਿਆ ਦੇ ਦਿੱਤੀ ਹੈ। ਇਸ ਲਈ ਡੋਡਾ ਨੂੰ 13 ਜਨਵਰੀ ਲਈ ਜੇਲ੍ਹ ਤੋਂ ਇੱਕ ਦਿਨ ਦੀ ਜ਼ਮਾਨਤ ਦੇ ਦਿੱਤੀ ਹੈ।

RELATED ARTICLES
POPULAR POSTS