ਮੁੱਖ ਮੰਤਰੀ ਦਾ ਸੰਗਤ ਦਰਸ਼ਨ ਬਣਿਆ ਪੰਚਾਇਤ ਦਰਸ਼ਨ
ਰੂੜੇਕੇ ਕਲਾਂ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰੂੜੇਕੇ ਕਲਾਂ ਇਲਾਕੇ ਵਿੱਚ ਸੰਗਤ ਦਰਸ਼ਨ ਦੌਰਾਨ ਜਿਥੇ ਆਮ ਆਦਮੀ ਪਾਰਟੀ ਪ੍ਰਤੀ ਨਰਮ ਨਜ਼ਰ ਆਏ, ਉਥੇ ઠਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਪ੍ਰਤੀ ਉਨ੍ਹਾਂ ਦਾ ਤਿੱਖਾ ਰੁਖ਼ ਰਿਹਾ। ਇਹ ‘ਸੰਗਤ ਦਰਸ਼ਨ’ ਮੁਕੰਮਲ ਰੂਪ ਵਿੱਚ ‘ਪੰਚਾਇਤ ਦਰਸ਼ਨ’ ਬਣ ਕੇ ਰਹਿ ਗਿਆ ਅਤੇ ਆਮ ਲੋਕਾਂ ਨੂੰ ਮੁੱਖ ਮੰਤਰੀ ਤੋਂ ਪਰ੍ਹੇ ਹੀ ਰੱਖਿਆ ਗਿਆ।
ਪਿੰਡ ਪੱਖੋ ਕਲਾਂ ਵਿੱਚ ਮੁੱਖ ਮੰਤਰੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਗੱਦਾਰ ਲੋਕਾਂ ਨੂੰ ਕਦੇ ਵੀ ਢੋਈ ਨਹੀਂ ਮਿਲਦੀ। ઠਉਨ੍ਹਾਂ ਨਵਜੋਤ ਸਿੰਘ ਸਿੱਧੂ ਦਾ ਨਾਂ ਲਏ ਬਗੈਰ ਆਖਿਆ ਕਿ ਜਿਹੜੇ ਲੋਕ ਅਹੁਦਿਆਂ ਦੇ ਲਾਲਚ ਕਾਰਨ ਆਪਣੀ ਮਾਂ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਰਹੇ ਹਨ, ਉਹ ਲੋਕਾਂ ਦਾ ਕੀ ਸੰਵਾਰਨਗੇ। ਕਾਂਗਰਸ ‘ਤੇ ਹਮਲੇ ਕਰਦਿਆਂ ਬਾਦਲ ਨੇ ਆਖਿਆ ਕਿ ਇਸ ਪਾਰਟੀ ਨੇ ਪੰਜਾਬ ਦਾ ਹਮੇਸ਼ਾ ਆਰਥਿਕ ਅਤੇ ਧਾਰਮਿਕ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ઠਨੇ ਹੀ ਪੰਜਾਬ ਦਾ ਪਾਣੀ ਦੂਸਰੇ ਰਾਜਾਂ ਨੂੰ ਭੇਜਣ ਲਈਂ ਐਸਵਾਈਐੱਲ ਦਾ ਟੱਕ ਲਾਇਆ ਸੀ। ਉਨ੍ਹਾਂ ਆਖਿਆ ਕਿ ਕਾਂਗਰਸ ਸ਼ੁਰੂ ਤੋਂ ਹੀ ਪੰਜਾਬ ਦੇ ਪਾਣੀਆਂ ‘ਤੇ ਡਾਕਾ ਮਾਰਦੀ ਰਹੀ ਹੈ ਪਰ ਅਕਾਲੀ ਦਲ ਪੰਜਾਬ ਦੇ ਪਾਣੀ ਦੀ ਰਾਖੀ ਲਈ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਹੈ। ਇਸ ਦੌਰਾਨ ਪੰਧੇਰ ਪਿੰਡ ਦੀਆਂ ਲੜਕੀਆਂ ਇਲਾਕੇ ਵਿੱਚ ਕਾਲਜ ਦੀ ਮੰਗ ਸਬੰਧੀ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੀਆਂ ਸਨ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਰੋਕਣ ‘ਤੇ ਉਹ ਰੋਣ ਲੱਗੀਆਂ। ਮਾਹੌਲ ਭਾਵੁਕ ਹੁੰਦਾ ਵੇਖ ਕੇ ਜ਼ਿਲ੍ਹਾ ਪੁਲਿਸ ਮੁਖੀ. ਗੁਰਪ੍ਰੀਤ ਸਿੰਘ ਤੂਰ ਨੇ ਇਨ੍ਹਾਂ ਲੜਕੀਆਂ ਨੂੰ ਮੁੱਖ ਮੰਤਰੀ ਨਾਲ ਮਿਲਵਾ ਦਿੱਤਾ। ਇਸ ਮੌਕੇ ਮੁੱਖ ਮੰਤਰੀ ਨੇ ਕਰੀਬ ਪੰਦਰਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਚੈੱਕ ਵੰਡੇ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …