16.5 C
Toronto
Sunday, September 14, 2025
spot_img
Homeਪੰਜਾਬਕਾਂਗਰਸ ਸਰਕਾਰ ਵੇਲੇ ਕਿਸੇ ਕਿਸਾਨ ਨੇ ਨਹੀਂ ਕੀਤੀ ਖ਼ੁਦਕੁਸ਼ੀ: ਕੈਪਟਨ

ਕਾਂਗਰਸ ਸਰਕਾਰ ਵੇਲੇ ਕਿਸੇ ਕਿਸਾਨ ਨੇ ਨਹੀਂ ਕੀਤੀ ਖ਼ੁਦਕੁਸ਼ੀ: ਕੈਪਟਨ

Amrinder Singh copy copyਨੰਗਲ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਪਿਛਲੀ ਕਾਂਗਰਸ ਸਰਕਾਰ ਵੇਲੇ ਕਿਸੇ ਕਿਸਾਨ ઠਨੇ ਖ਼ੁਦਕੁਸ਼ੀ ਨਹੀਂ ਕੀਤੀ ਕਿਉਂਕਿ ਉਨ੍ਹਾਂ ਦੀ ਸਰਕਾਰ ਨੇ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਵਿਸ਼ੇਸ਼ ਯੋਜਨਾਵਾਂ ਤਿਆਰ ਕੀਤੀਆਂ ਸਨ ਪ੍ਰੰਤੂ ਅਕਾਲੀ-ਭਾਜਪਾ ਸਰਕਾਰ ਨੇ ਆਉਂਦਿਆਂ ਹੀ ਇਨ੍ਹਾਂ ਯੋਜਨਾਵਾਂ ਨੂੰ ਬੰਦ ઠਕਰ ਦਿੱਤਾ ਸੀ। ਉਹ ਇੱਥੇ ਬਲਾਕ ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਅਤੇ ਮੀਤ ਪ੍ਰਧਾਨ ਰਾਣਾ ਕੰਵਰ ਪਾਲ ਸਿੰਘ ਦੀ ਅਗਵਾਈ ਹੇਠ ਬੀਬੀਐਮਬੀ ਆਡੀਟੋਰੀਅਮ ਵਿੱਚ ਕਰਵਾਏ ਗਏ ‘ਹਲਕੇ ਵਿੱਚ ਕੈਪਟਨ’ ਪ੍ਰੋਗਰਾਮ ਮੌਕੇ ਭਰਵੇਂ ਇਕੱਠ ਦੌਰਾਨ ਹਾਜ਼ਰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਲੋਕਾਂ ਨੇ ઠਕੈਪਟਨ ਨੂੰ ઠਸੂਬੇ ਵਿੱਚ ਵੱਧ ਰਹੀ ਬੇਰੁਜ਼ਗਾਰੀ, ਸਿਹਤ ਸਹੂਲਤਾਂ ਦੀ ਘਾਟ, ਸਿੱਖਿਆ ਵਿਵਸਥਾ ਵਿੱਚ ਆ ਰਹੇ ਨਿਘਾਰ, ਕੇਬਲ ਨੈੱਟਵਰਕ ਅਤੇ ਟਰਾਂਸਪੋਰਟ ઠ’ਤੇ ਕੁਝ ਵਿਸ਼ੇਸ਼ ઠਲੋਕਾਂ ਵੱਲੋਂ ਕੀਤੇ ਗਏ ਕਬਜ਼ੇ, ਹਲਕੇ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ, ਕੰਢੀ ਏਰੀਏ ਵਿੱਚ ਪਾਣੀ ਦੀ ઠਘਾਟ, ਵਿਕਾਸ ਵਿੱਚ ਆਈ ਖੜ੍ਹੋਤ, ઠਪੈਨਸ਼ਨ ਅਤੇ ਸ਼ਗਨ ਸਕੀਮ ਸਬੰਧੀ ਸਵਾਲ ਕੀਤੇ। ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ઠਨੇ ਕਿਹਾ ਕਿ ਪੰਜਾਬ ઠਦੇ ਮਾੜੇ ਹਾਲਾਤ ਲਈ ਅਕਾਲੀ-ਭਾਜਪਾ ਸਰਕਾਰ ਜ਼ਿੰਮੇਵਾਰ ਹੈ।

RELATED ARTICLES
POPULAR POSTS