ਚੰਡੀਗੜ੍ਹ: ਨਵਜੋਤ ਸਿੱਧੂ ਦੀ ਜਿੱਦ ‘ਤੇ ਐਡਵੋਕੇਟ ਜਨਰਲ ਨੂੰ ਹਟਾਉਣ ਤੋਂ ਬਾਅਦ ਕਾਂਗਰਸੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ।
ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਚਰਨਜੀਤ ਚੰਨੀ ਸਰਕਾਰ ‘ਤੇ ਸਵਾਲ ਚੁੱਕੇ ਹਨ। ਸੁਨੀਲ ਜਾਖੜ ਨੇ ਕਿਹਾ ਕਿ ਕੰਪਰੋਮਾਈਜ਼ਡ ਅਫਸਰ ਨੂੰ ਹਟਾਉਣ ਤੋਂ ਬਾਅਦ ਅਸਲੀ ਕੰਪਰੋਮਾਈਜ਼ਡ ਸੀਐਮ ਦਾ ਚਿਹਰਾ ਬੇਨਕਾਬ ਹੋ ਗਿਆ ਹੈ।
ਸੁਨੀਲ ਜਾਖੜ ਨੇ ਪੁੱਛਿਆ ਕਿ ਪੰਜਾਬ ਵਿਚ ਕਿਸਦੀ ਸਰਕਾਰ ਚੱਲ ਰਹੀ ਹੈ। ਜਾਖੜ ਦੇ ਇਸ ਸਿਆਸੀ ਹਮਲੇ ਨੂੰ ਸਿੱਧੇ ਤੌਰ ‘ਤੇ ਹੁਣ ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਜਾਖੜ ਇਸ ਤੋਂ ਪਹਿਲਾਂ ਵੀ ਸਿੱਧੂ ਅਤੇ ਚੰਨੀ ‘ਤੇ ਕੁਮੈਂਟ ਕਰਦੇ ਰਹੇ ਹਨ। ਜਾਖੜ ਨੇ ਚੰਨੀ ਅਤੇ ਸਿੱਧੂ ਦੇ ਕੇਦਾਰਨਾਥ ਜਾਣ ‘ਤੇ ਵੀ ਕੁਮੈਂਟ ਕੀਤਾ ਸੀ ਅਤੇ ਉਨ੍ਹਾਂ ਨੂੰ ਰਾਜਨੀਤਕ ਤੀਰਥ ਯਾਤਰੀ ਦੱਸਿਆ ਸੀ।