ਚੰਡੀਗੜ੍ਹ : ਭਾਰਤ ਵਿਚ ਨਵੀਂ ਸਿੱਖਿਆ ਨੀਤੀ 2020 ਲਾਗੂ ਹੋਣ ਤੋਂ ਬਾਅਦ ਤੋਂ ਹੀ ਦੇਸ਼ ਵਿਚ ਵਿਦੇਸ਼ੀ ਯੂਨੀਵਰਸਿਟੀਆਂ ਸਿੱਖਿਆ ਦੇ ਖੇਤਰ ਵਿਚ ਨਵੀਆਂ ਸੰਭਾਵਨਾਵਾਂ ਨੂੰ ਤਲਾਸ਼ਣ ਵਿਚ ਲੱਗੀਆਂ ਹੋਈਆਂ ਹਨ। ਉਸੇ ਤਹਿਤ ਐਜੂਕੇਸ਼ਨ ਸੈਂਟਰ ਆਫ ਆਸਟਰੇਲੀਆ, ਯਾਨੀ ਕਿ ਈਸੀਏ ਨੇ ਹਰਿਆਣਾ ਦੇ ਮੁਲਾਨਾ ਅੰਬਾਲਾ ਸਥਿਤ ਮਹਾਂਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ ਐਮਐਮਡੀਯੂ ਦਾ ਦੌਰਾ ਕੀਤਾ।
ਐਜੂਕੇਸ਼ਨ ਸੈਂਟਰ ਆਫ ਆਸਟਰੇਲੀਆ ਯਾਨੀ ਕਿ ਈਸੀਏ ਸਿੱਖਿਆ ਦੇ ਖੇਤਰ ਵਿਚ ਇਕ ਕਾਰਪੋਰੇਟ ਹਾਊਸ ਹੈ, ਜੋ ਕਿ ਆਸਟਰੇਲੀਆ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਇੰਗਲੈਂਡ ਦੀਆਂ ਕੁਝ ਯੂਨੀਵਰਸਿਟੀਆਂ ਦੀ ਪ੍ਰਤੀਨਿਧਤਾ ਕਰਦਾ ਹੈ। ਐਜੂਕੇਸ਼ਨ ਸੈਂਟਰ ਆਫ ਆਸਟਰੇਲੀਆ ਦੇ ਸਿੱਖਿਆ ਸਲਾਹਕਾਰ ਐਂਡ ਏਸ਼ੀਆ ਪੈਸੇਫਿਕ ਪ੍ਰਤੀਨਿਧੀ ਦੇ ਤੌਰ ‘ਤੇ ਪ੍ਰੋਫੈਸਰ ਗੁਰਚਰਨ ਸਿੰਘ ਨੇ ਭਾਰਤੀ ਪ੍ਰਤੀਨਿਧੀ ਪ੍ਰੋ. ਮਹਿਪਾਲ ਸਿੰਘ ਨਾਲ ਯੂਨੀਵਰਸਿਟੀ ਦਾ ਦੌਰਾ ਕੀਤਾ। ਨਵੀਆਂ ਸੰਭਾਵਨਾਵਾਂ ਨੂੰ ਤਲਾਸ਼ਣ ਦੇ ਮਾਧਿਅਮ ਨਾਲ ਕਿਨ੍ਹਾਂ-ਕਿਨ੍ਹਾਂ ਸਿੱਖਿਆ ਦੇ ਖੇਤਰਾਂ ਵਿਚ ਆਸਟਰੇਲੀਆ ਸਥਿਤ ਯੂਨੀਵਰਸਿਟੀਆਂ ਅਤੇ ਭਾਰਤ ਸਥਿਤ ਯੂਨੀਵਰਸਿਟੀਆਂ ਇਕੱਠੇ ਮਿਲ ਕੇ ਸਿੱਖਿਆ ਦੇ ਅਦਾਨ ਪ੍ਰਦਾਨ ਅਤੇ ਵਿਦਿਆਰਥੀਆਂ ਦੇ ਅਦਾਨ ਪ੍ਰਦਾਨ ਦੇ ਬਾਰੇ ਵਿਚ ਸੰਭਾਵਨਾਵਾਂ ਤਲਾਸ਼ਣ ਸਬੰਧੀ ਚਰਚਾ ਕੀਤੀ। ਐਮਐਮਡੀਯੂ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਮਾਮਲਿਆਂ ਦੇ ਪ੍ਰਮੁੱਖ ਪ੍ਰੋਫੈਸਰ ਡਾ. ਰਾਹੁਲ ਦੇਵ ਗੁਪਤਾ ਦੇ ਨਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹਰੀਸ਼ ਸ਼ਰਮਾ ਨੇ ਵੀ ਚਰਚਾ ਵਿਚ ਹਿੱਸਾ ਲਿਆ। ਐਮਐਮਡੀਯੂ ਦੇ ਵਾਈਸ ਚਾਂਸਲਰ ਡਾ. ਹਰੀਸ਼ ਸ਼ਰਮਾ ਨੇ ਵੀ ਭਰੋਸਾ ਦਿੱਤਾ ਕਿ ਭਾਰਤੀ ਵਿਦਿਆਰਥੀਆਂ ਲਈ ਨਵੇਂ ਅਵਸਰਾਂ ਦਾ ਦੌਰ ਸ਼ੁਰੂ ਹੋਵੇਗਾ।