19.4 C
Toronto
Friday, June 26, 2026
spot_img
HomeਕੈਨੇਡਾFrontਪੰਜਾਬ ਤੇ ਚੰਡੀਗੜ੍ਹ ’ਚ ਛਾਈ ਧੁੰਦ

ਪੰਜਾਬ ਤੇ ਚੰਡੀਗੜ੍ਹ ’ਚ ਛਾਈ ਧੁੰਦ


ਗੱਡੀਆਂ ਦੀ ਰਫਤਾਰ ਘਟੀ – ਹਿਮਾਚਲ ’ਚ ਬਰਫਬਾਰੀ ਦਾ ਅਲਰਟ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ, ਚੰਡੀਗੜ੍ਹ ਅਤੇ ਨੇੜਲੇ ਇਲਾਕਿਆਂ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ। ਅੱਜ ਚੰਡੀਗੜ੍ਹ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਅਚਾਨਕ ਧੁੰਦ ਛਾ ਗਈ ਅਤੇ ਤਾਪਮਾਨ ਵਿਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਉਧਰ ਦਿੱਲੀ-ਜਲੰਧਰ ਹਾਈਵੇ ’ਤੇ ਸੰਘਣੀ ਧੁੰਦ ਦੇ ਚੱਲਦਿਆਂ ਵਿਜੀਬਿਲਟੀ ਜ਼ੀਰੋ ਹੋ ਗਈ ਅਤੇ ਵਾਹਨਾਂ ਦੀ ਰਫਤਾਰ ਵੀ ਬਹੁਤ ਹੌਲੀ ਹੋ ਗਈ। ਮੌਸਮ ਵਿਭਾਗ ਨੇ ਪੰਜਾਬ ਵਿਚ ਠੰਡ ਅਤੇ ਵਧਦੀ ਧੰੁਦ ਨੂੰ ਦੇਖਦਿਆਂ ਔਰੈਂਟ ਅਲਰਟ ਜਾਰੀ ਕੀਤਾ ਹੈ। ਪੰਜਾਬ ਦਾ ਗੁਰਦਾਸਪੁਰ ਜ਼ਿਲ੍ਹਾ ਸਭ ਤੋਂ ਠੰਡਾ ਰਿਹਾ ਅਤੇ ਇਥੋਂ ਦਾ ਤਾਪਮਾਨ 5.3 ਡਿਗਰੀ ਦਰਜ ਕੀਤਾ ਗਿਆ। ਇਸੇ ਦੌਰਾਨ ਮੌਸਮ ਵਿਭਾਗ ਨੇ ਹਿਮਾਚਲ ਵਿਚ ਵੀ ਕੋਹਰੇ ਸਬੰਧੀ ਅਲਰਟ ਜਾਰੀ ਕੀਤਾ ਹੈ ਅਤੇ ਇਸਦੇ ਨਾਲ ਹੀ 29 ਅਤੇ 30 ਦਸੰਬਰ ਨੂੰ ਬਰਫਬਾਰੀ ਦੀ ਵੀ ਸੰਭਾਵਨਾ ਜਤਾਈ ਹੈ।

RELATED ARTICLES
POPULAR POSTS