2.3 C
Toronto
Wednesday, January 7, 2026
spot_img
Homeਪੰਜਾਬਅਕਾਲੀ ਦਲ (ਸੰਯੁਕਤ) ਦਾ ‘ਪੰਜਾਬ ਲੋਕ ਹਿੱਤ ਪਾਰਟੀ’ ਨਾਲ ਹੋਇਆ ਚੋਣ ਗਠਜੋੜ

ਅਕਾਲੀ ਦਲ (ਸੰਯੁਕਤ) ਦਾ ‘ਪੰਜਾਬ ਲੋਕ ਹਿੱਤ ਪਾਰਟੀ’ ਨਾਲ ਹੋਇਆ ਚੋਣ ਗਠਜੋੜ

ਪੰਜਾਬ ਨੂੰ ਭਰੋਸੇਮੰਦ ਸਰਕਾਰ ਦਿਆਂਗੇ : ਢੀਂਡਸਾ
ਚੰਡੀਗੜ੍ਹ/ਬਿਊਰੋ ਨਿਊਜ਼
ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਨੇ ‘ਪੰਜਾਬ ਲੋਕ ਹਿੱਤ ਪਾਰਟੀ’ ਨਾਲ ਗਠਜੋੜ ਕਰ ਲਿਆ ਹੈ। ਇਸ ਦਾ ਐਲਾਨ ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਚੰਡੀਗੜ੍ਹ ’ਚ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਢੀਂਡਸਾ ਨੇ ਕਿਹਾ ਕਿ ਦੋਵੇਂ ਪਾਰਟੀਆਂ ਨੇ ਗਠਜੋੜ ਕੀਤਾ ਹੈ ਅਤੇ ਉਹ ਪੰਜਾਬ ਲੋਕ ਹਿੱਤ ਪਾਰਟੀ ਦੇ ਪ੍ਰਧਾਨ ਮਲਕੀਅਤ ਸਿੰਘ ਬੀਰਮੀ ਦਾ ਧੰਨਵਾਦ ਕਰਦੇ ਹਨ। ਢੀਂਡਸਾ ਨੇ ਕਿਹਾ ਕਿ ਉਹ ਹਮਖਿਆਲੀ ਪਾਰਟੀਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਇਕ ਭਰੋਸੇਯੋਗ ਸਰਕਾਰ ਦਿਆਂਗੇ। ਇਸ ਮੌਕੇ ਪੰਜਾਬ ਲੋਕ ਹਿੱਤ ਪਾਰਟੀ ਦੇ ਪ੍ਰਧਾਨ ਮਲਕੀਅਤ ਸਿੰਘ ਬੀਰਮੀ ਨੇ ਕਿਹਾ ਕਿ ਪੰਜਾਬ ਅਤੇ ਪੰਥ ਦੇ ਭਲੇ ਲਈ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਨਾਲ ਮੋਢੇ ਨਾਲ ਮੋਢਾ ਲਗਾ ਕੇ ਪੰਜਾਬ ਲੋਕ ਹਿੱਤ ਪਾਰਟੀ ਚੱਲੇਗੀ ਅਤੇ ਸਾਂਝਾ ਗਠਜੋੜ ਪੰਜਾਬ ਦੀ ਤਕਦੀਰ ਬਦਲੇਗਾ। ਇਸ ਮੌਕੇ ਦੋਵੇਂ ਪਾਰਟੀਆਂ ਦੇ ਸੀਨੀਅਰ ਆਗੂ ਵੀ ਹਾਜ਼ਰ ਰਹੇ।

 

RELATED ARTICLES
POPULAR POSTS