8.1 C
Toronto
Monday, May 11, 2026
spot_img
Homeਪੰਜਾਬ'ਆਪ' ਦੇ ਵਿਧਾਇਕ ਪੰਡੋਰੀ, ਬਿਲਾਸਪੁਰ ਅਤੇ ਸੰਧਵਾਂ 'ਤੇ ਕੇਸ ਦਰਜ

‘ਆਪ’ ਦੇ ਵਿਧਾਇਕ ਪੰਡੋਰੀ, ਬਿਲਾਸਪੁਰ ਅਤੇ ਸੰਧਵਾਂ ‘ਤੇ ਕੇਸ ਦਰਜ

Image Courtesy :jagbani(punjabkesar)

ਤਰਨਤਾਰਨ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਤਰਨਤਾਰਨ ਵਿਚ ਜ਼ਿਲ੍ਹਾ ਪ੍ਰਸ਼ਾਸਕੀ ਦਫਤਰ ਅੱਗੇ ਬਿਨਾ ਇਜ਼ਾਜਤ ਤੋਂ ਧਰਨਾ ਲਗਾਉਣਾ ਮਹਿੰਗਾ ਪੈ ਗਿਆ ਹੈ। ਇਸ ਨੂੰ ਲੈ ਕੇ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ ਅਤੇ ਕੁਲਤਾਰ ਸਿੰਘ ਸੰਧਵਾਂ ਸਮੇਤ ਪੰਜ ਦਰਜਨ ਦੇ ਕਰੀਬ ਆਗੂਆਂ ਤੇ ਵਲੰਟੀਅਰਾਂ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੁਲਤਾਰ ਸਿੰਘ ਸੰਧਵਾਂ ਸਣੇ 71 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਦੱਸਣਾ ਬਣਦਾ ਹੈ ਕਿ ਜ਼ਹਿਰੀਲੀ ਸ਼ਰਾਬ ਦੇ ਮੁਲਜ਼ਮਾਂ ਵਿਰੁੱਧ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਇਕ ਹਫ਼ਤਾ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਅੱਗੇ ਧਰਨਾ ਲਗਾਇਆ ਸੀ। ਐੱਸਐੱਸਪੀ ਵੱਲੋ ਮੰਗ ਪੱਤਰ ਨਾ ਲਏ ਜਾਣ ਦੇ ਚੱਲਦਿਆਂ ਇਹ ਧਰਨਾ ਛੇ ਦਿਨ ਤੱਕ ਜਾਰੀ ਰਿਹਾ ਸੀ।

RELATED ARTICLES
POPULAR POSTS