Breaking News
Home / ਕੈਨੇਡਾ / Front / ਪੰਜਾਬ ਸਰਕਾਰ ਵੱਲੋਂ ਦਿੱਲੀ ਏਅਰਪੋਰਟ ’ਤੇ ਖੋਲ੍ਹੇ ਗਏ ਸਹਾਇਤਾ ਕੇਂਦਰ ਦੀ ਹੋਈ ਸ਼ੁਰੂਆਤ

ਪੰਜਾਬ ਸਰਕਾਰ ਵੱਲੋਂ ਦਿੱਲੀ ਏਅਰਪੋਰਟ ’ਤੇ ਖੋਲ੍ਹੇ ਗਏ ਸਹਾਇਤਾ ਕੇਂਦਰ ਦੀ ਹੋਈ ਸ਼ੁਰੂਆਤ


ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਸਹਾਇਤਾ ਕੇਂਦਰ ਦਾ ਉਦਘਾਟਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ 3 ’ਤੇ ਐਨਆਰਆਈ ਪੰਜਾਬੀਆਂ ਦੀ ਮਦਦ ਲਈ ਖੋਲ੍ਹੇ ਗਏ ਸਹਾਇਤਾ ਕੇਂਦਰ ਦੀ ਅੱਜ ਵੀਰਵਾਰ ਤੋਂ ਸ਼ੁਰੂਆਤ ਹੋ ਗਈ ਹੈ। ਇਹ ਸਹਾਇਤਾ ਕੇਂਦਰ ਐਨਆਰਆਈ ਪੰਜਾਬੀਆਂ ਦੀ ਮਦਦ ਲਈ 24 ਘੰਟੇ ਖੁੱਲ੍ਹੇਗਾ ਰਹੇਗਾ ਅਤੇ ਇਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ। ਇਸ ਸਹਾਇਤਾ ਕੇਂਦਰ ’ਤੇ ਪੰਜਾਬੀਆਂ ਨੂੰ ਫਲਾਈਟ ਸਬੰਧੀ, ਕਨੈਕਟਿੰਗ ਫਲਾਈਟ, ਟੈਕਸੀ ਸਰਵਿਸ, ਸਮਾਨ ਗੁਆਚਣ ਅਤੇ ਏਅਰਪੋਰਟ ’ਤੇ ਕਿਸੇ ਵੀ ਕਿਸਮ ਦੀ ਮਦਦ ਲਈ ਹੈਲਪ ਮਿਲੇਗੀ। ਸਹਾਇਤਾ ਕੇਂਦਰ ’ਤੇ ਤਾਇਨਾਤ ਕੀਤੇ ਗਏ ਕਰਮਚਾਰੀਆਂ ਨੂੰ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਭਾਸ਼ਾ ਦੀ ਵੀ ਚੰਗੀ ਜਾਣਕਾਰੀ ਹੋਵੇਗੀ ਤਾਂ ਜੋ ਪੰਜਾਬੀਆਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪਵੇ। ਪੰਜਾਬ ਸਰਕਾਰ ਵੱਲੋਂ ਸਹਾਇਤਾ ਕੇਂਦਰ ਲਈ ਇਕ ਹੈਲਪਲਾਈਨ ਨੰਬਰ 011-61232182 ਵੀ ਜਾਰੀ ਕੀਤਾ ਗਿਆ ਹੈ ਤਾਂ ਜੋ ਲੋਕ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਜਾਣਕਾਰੀ ਹਾਸਲ ਕਰ ਸਕਣ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …