Breaking News
Home / ਕੈਨੇਡਾ / Front / ਦੂਜੇ ਸੂਬਿਆਂ ਚੋ ਖਰੀਦਦਾਰੀ ਕਰਕੇ ਵੀ ਪੰਜਾਬ ਦਾ ਭਰੇਗਾ ਖਜਾਨਾ , ਕੋਡ 03 ਦੀ ਵਰਤੋਂ ਕਰਕੇ

ਦੂਜੇ ਸੂਬਿਆਂ ਚੋ ਖਰੀਦਦਾਰੀ ਕਰਕੇ ਵੀ ਪੰਜਾਬ ਦਾ ਭਰੇਗਾ ਖਜਾਨਾ , ਕੋਡ 03 ਦੀ ਵਰਤੋਂ ਕਰਕੇ

ਦੂਜੇ ਸੂਬਿਆਂ ਚੋ ਖਰੀਦਦਾਰੀ ਕਰਕੇ ਵੀ ਪੰਜਾਬ ਦਾ ਭਰੇਗਾ ਖਜਾਨਾ , ਕੋਡ 03 ਦੀ ਵਰਤੋਂ ਕਰਕੇ

ਚੰਡੀਗੜ੍ਹ/ ਪ੍ਰਿੰਸ ਗਰਗ

ਅਗਰ ਤੁਸੀ ਵੀ ਭਾਰਤ ਦੇ ਕਿਸੇ ਵੀ ਸੂਬੇ ਵਿੱਚੋ ਖਰੀਦਦਾਰੀ ਕਰ ਰਹੇ ਹੋ ਤਾ ਬੇਸ਼ਕ ਕਰੋ ਪਰ ਬਿਲਿੰਗ ਕਰਵਾਉਂਦੇ ਸਮੇ ਬਿੱਲ ਵਿਚ GST ਕੋਡ 03 ਲਿਖਵਾਓ ਜੋ ਕੇ ਪੰਜਾਬ ਦਾ ਕੋਡ ਹੈ ਜਿਸ ਨਾਲ GST ਦਾ ਪੈਸੇ ਪੰਜਾਬ ਦੇ ਖਾਤੇ ਵਿਚ ਆਏਗਾ , ਇਹ ਕਹਿਣਾ ਹੈ ਪੰਜਾਬ ਦੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਦਾ |

ਪੰਜਾਬ ਦੇ ਲੋਕ ਜੇਕਰ ਕਿਸੇ ਹੋਰ ਸੂਬੇ ਵਿਚ ਜਾ ਕੇ ਖਰੀਦਦਾਰੀ ਕਰਦੇ ਹਨ ਉਦੋਂ ਵੀ ਉਹ ਪੰਜਾਬ ਦੇ ਖਜ਼ਾਨੇ ਵਿਚ ਯੋਗਦਾਨ ਦੇ ਸਕਦੇ ਹਨ। ਇਹ ਖੁਲਾਸਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਹੈ। ਵਿਧਾਨ ਸਭਾ ਦੇ ਦੋ ਦਿਨਾ ਸੈਸ਼ਨ ਦੌਰਾਨ ਜੀਐੱਸਟੀ ਸੋਧ ਬਿੱਲ ਪਾਸ ਕਰਨ ਨਾਲ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਬਾਹਰੀ ਸੂਬਿਆਂ ਵਿਚ ਖਰੀਦਦਾਰੀ ਕਰਦੇ ਸਮੇਂ ਜੀਐੱਸਟੀ ਅਦਾਇਗੀ ਵਿਚ ਕੋਡ 03 ਲਿਖਵਾਉਣ ਜਿਸ ਨਾਲ ਜੀਐੱਸਟੀ ਵਜੋਂ ਕੱਟਿਆ ਗਿਆ ਪੈਸਾ ਪੰਜਾਬ ਦੇ ਜੀਐੱਸਟੀ ਖਾਤੇ ਵਿਚ ਜੁੜੇਗਾ ਤੇ ਸੂਬੇ ਵਿਚ ਮਾਲੀਆ ਵਧੇਗਾ।

Check Also

ਕਿਸਾਨ 15 ਅਗਸਤ ਨੂੰ ਭਾਰਤ ਭਰ ’ਚ ਕਰਨਗੇ ਟਰੈਕਟਰ ਮਾਰਚ

ਕਿਸਾਨ ਆਗੂ ਸਰਵਨ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦਿੱਤੀ ਜਾਣਕਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ …