ਪੁਲਿਸ ਮੁਲਾਜ਼ਮਾਂ ‘ਚ ਖੁਸ਼ੀ ਦੀ ਲਹਿਰ
ਬਠਿੰਡਾ/ਬਿਊਰੋ ਨਿਊਜ਼
ਹੁਣ ਪੰਜਾਬ ਦੇ ਪੁਲਿਸ ਮੁਲਾਜ਼ਮਾਂ ਨੂੰ ਜਨਮ ਦਿਨ ਅਤੇ ਵਿਆਹ ਦੀ ਵਰ੍ਹੇਗੰਢ ਮੌਕੇ ਛੁੱਟੀ ਮਿਲਿਆ ਕਰੇਗੀ। ਬਠਿੰਡਾ ਦੇ ਐਸ.ਐਸ.ਪੀ. ਨਵੀਨ ਜਿੰਦਲ ਨੇ ਸਾਰੇ ਪੁਲਿਸ ਅਫਸਰਾਂ ਤੇ ਕਰਮਚਾਰੀਆਂ ਨੂੰ ਇਨ੍ਹਾਂ ਦੋ ਮੌਕਿਆਂ ‘ਤੇ ਛੁੱਟੀ ਦੇਣ ਦਾ ਐਲਾਨ ਕੀਤਾ ਹੈ।
ਇਹ ਖਬਰ ਸੁਣ ਕੇ ਪੁਲਿਸ ਮੁਲਾਜ਼ਮ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਕਈ ਥਾਈਂ ਪੁਲਿਸ ਮੁਲਾਜ਼ਮਾਂ ਨੇ ਮਠਿਆਈ ਵੰਡ ਕੇ ਇਹ ਖੁਸ਼ੀ ਮਨਾਈ। ਚੇਤੇ ਰਹੇ ਕਿ ਕੈਪਟਨ ਅਮਰਿੰਦਰ ਸਰਕਾਰ ਨੇ ਪੁਲਿਸ ਮੁਲਾਜ਼ਮਾਂ ਨੂੰ ਹਫਤਾਵਾਰੀ ਛੁੱਟੀ ਦਾ ਵੀ ਵਾਅਦਾ ਕੀਤਾ ਹੋਇਆ ਹੈ।
Check Also
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਲਈ ਡਰੈਸ ਕੋਡ ਲਾਗੂ
20 ਜੁਲਾਈ ਤੋਂ ਸ਼ੁਰੂ ਹੋਵੇਗਾ ਡਰੈਸ ਕੋਡ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੇ ਸ਼ਹਿਰ …