Breaking News
Home / ਪੰਜਾਬ / ਗੁਰਦੁਆਰਾ ਸਾਹਿਬ ‘ਚ ਸਹੁੰ ਚੁੱਕ ਕੇ ਕਰੋ ਕੇਸ ਦਾ ਨਿਪਟਾਰਾ

ਗੁਰਦੁਆਰਾ ਸਾਹਿਬ ‘ਚ ਸਹੁੰ ਚੁੱਕ ਕੇ ਕਰੋ ਕੇਸ ਦਾ ਨਿਪਟਾਰਾ

ਐਸਜੀਪੀਸੀ ਨੇ ਹਾਈਕੋਰਟ ਦੇ ਫੈਸਲੇ ‘ਤੇ ਕੀਤਾ ਇਤਰਾਜ਼
ਚੰਡੀਗੜ੍ਹ/ਬਿਊਰੋ ਨਿਊਜ਼
ਗੁਰਦੁਆਰਾ ਸਾਹਿਬ ਵਿਚ ਸਹੁੰ ਚੁੱਕਣ ਨਾਲ ਫੈਸਲਾ ਹੋਣ ਦੀ ਗੱਲ ਹਾਈਕੋਰਟ ਨੇ ਕੀਤੀ ਸੀ। ਇਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਈਕੋਰਟ ਵਿਚ ਪੇਸ਼ ਹੋ ਕੇ ਇਤਰਾਜ਼ ਕੀਤਾ ਹੈ। ਗੁਰਦੁਆਰਾ ਕਮੇਟੀ ਨੇ ਕਿਹਾ ਕਿ ਸਿੱਖ ਰਹਿਤ ਮਰਯਾਦਾ ਤੇ ਸਿੱਖ ਸਿਧਾਂਤਾਂ ਵਿਚ ਸਹੁੰ ਚੁੱਕਣ ਦੀ ਕੋਈ ਮਾਨਤਾ ਨਹੀਂ ਹੈ। ਕਮੇਟੀ ਦੇ ਵਕੀਲ ਨੇ ਇਹ ਵੀ ਕਿਹਾ ਕਿ ਸਹੁੰ ਚੁਕਾਉਣ ਦੀ ਰੀਤ ਅਦਾਲਤਾਂ ਤੱਕ ਹੀ ਸੀਮਤ ਰੱਖੀ ਜਾਣੀ ਚਾਹੀਦੀ ਹੈ। ਅਦਾਲਤ ਨੇ ਇਸ ਮੁੱਦੇ ‘ਤੇ ਅਜੇ ਫ਼ੈਸਲਾ ਦੇਣਾ ਹੈ ਕਿ ਅਜਿਹਾ ਹੁਕਮ ਭਵਿੱਖ ਵਿਚ ਦਿੱਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਖੇਤਰ ਨਾਲ ਸਬੰਧਿਤ ਇੱਕ ਪਰਿਵਾਰ ਦੀਆਂ ਦੋ ਧਿਰਾਂ ਵਿਚ ਲੈਣ ਦੇਣ ਦੇ ਮਾਮਲੇ ਵਿਚ ਇੱਕ ਧਿਰ ਨੇ ਕਿਹਾ ਸੀ ਕਿ ਉਹ ਸਹੁੰ ਚੁੱਕਣ ਨੂੰ ਤਿਆਰ ਹੈ ਕਿ ਉਹ ਇਸ ‘ਤੇ ਗਲਤ ਨਹੀਂ ਬੋਲ ਰਹੇ। ਇਸੇ ‘ਤੇ ਹਾਈਕੋਰਟ ਨੇ ਲੋਕਲ ਕਮਿਸ਼ਨਰ ਥਾਪ ਕੇ ਸਹੁੰ ਚੁੱਕਣ ਨਾਲ ਫੈਸਲਾ ਕਰਨ ਦਾ ਹੁਕਮ ਦਿੱਤਾ ਸੀ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …