23 ਮਈ ਤੱਕ ਕਰਜ਼ੇ ਦੀ ਰਕਮ ਜਮ੍ਹਾਂ ਕਰਵਾਉਣ ਲਈ ਕਿਹਾ
ਚੰਡੀਗੜ੍ਹ/ਬਿਊਰੋ ਨਿਊਜ਼
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਸਹਿਕਾਰੀ ਬੈਂਕਾਂ ਤੇ ਖੇਤੀਬਾੜੀ ਵਿਕਾਸ ਬੈਂਕਾਂ ਦੇ ਦੇਣਦਾਰ ਵੱਡੇ ਕਿਸਾਨਾਂ ਤੋਂ ਰਿਕਵਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸਦੇ ਚੱਲਦਿਆਂ ਵਿਭਾਗ ਦੇ ਵੱਡੇ ਦੇਣਦਾਰ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਤੇ ਉਸ ਦੇ ਪਰਿਵਾਰ ਨੂੰ ਇਕ ਕਰੋੜ ਦੋ ਲੱਖ ਰੁਪਏ ਕਰਜ਼ੇ ਦੀ ਰਕਮ ਜਮਾਂ ਕਰਵਾਉਣ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਜਦੋਂ ਕਿ ਜਗਦੀਸ਼ ਰਾਜ ਸਾਹਨੀ ਤੇ ਉਸ ਦੇ ਪਰਿਵਾਰ ਵੱਲੋਂ ਕਰਜ਼ੇ ਦੀ ਰਕਮ ਦੇ 25 ਫੀਸਦੀ ਹਿੱਸੇ ਦੀ ਅਦਾਇਗੀ ਕਰ ਦਿੱਤੀ ਗਈ ਹੈ। ਨੋਟਿਸ ਵਿੱਚ 23 ਮਈ 2018 ਤੱਕ ਰਕਮ ਜਮਾਂ ਕਰਵਾਉਣ ਲਈ ਕਿਹਾ ਹੈ। ਜੇਕਰ ਤੈਅ ਮਿਤੀ ਤੱਕ ਰਕਮ ਜਮਾਂ ਨਹੀਂ ਕਰਵਾਈ ਗਈ ਤਾਂ ਦੇਣਦਾਰਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾਣਗੇ।
Check Also
ਪੰਜਾਬ ਪੁਲਿਸ ਵੱਲੋਂ ਸਮੁੱਚੇ ਪੰਜਾਬ ’ਚ ਚਲਾਇਆ ਗਿਆ ਸਰਚ ਅਪ੍ਰੇਸ਼ਨ
ਡੀਜੀਪੀ ਗੌਰਵ ਯਾਦਵ ਨੇ ਜਲੰਧਰ ’ਚ ‘ਅਪ੍ਰੇਸ਼ਨ ਚੌਕਸੀ’ ਤਹਿਤ ਨਾਕਿਆਂ ਤੇ ਥਾਣਿਆਂ ਦੀ ਕੀਤੀ ਚੈਕਿੰਗ …