ਨਜ਼ਮਾ ਅਖਤਰ ਨੇ ਕਿਹਾ – ਐਫ.ਆਈ.ਆਰ. ਦਰਜ ਕਰਾਵਾਂਗੇ- ਵਿਦਿਆਰਥੀ ਬੋਲੇ ਸਾਨੂੰ ਭਰੋਸਾ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦਿੱਲੀ ਦੇ ਸੈਂਕੜੇ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਕੁਲਪਤੀ ਨਜ਼ਮਾ ਅਖਤਰ ਦਾ ਦਫਤਰ ਘੇਰ ਲਿਆ। ਵਿਦਿਆਰਥੀ ਸਵੇਰ ਤੋਂ ਹੀ ਯੂਨੀਵਰਸਿਟੀ ਕੈਂਪਸ ਵਿਚ ਪ੍ਰਦਰਸ਼ਨ ਕਰ ਰਹੇ ਸਨ। ਵਿਦਿਆਰਥੀਆਂ ਦੀ ਮੰਗ ਸੀ ਪ੍ਰੀਖਿਆਵਾਂ ਦਾ ਟਾਈਮ ਟੇਬਲ ਫਿਰ ਤੋਂ ਬਣਾਇਆ ਜਾਵੇ ਅਤੇ ਸੁਰੱਖਿਆ ਦੇ ਪ੍ਰਬੰਧ ਮਜ਼ਬੂਤ ਕੀਤੇ ਜਾਣ। ਵਿਦਿਆਰਥੀਆਂ ਦੀ ਮੰਗ ਸੀ ਕਿ 15 ਦਸੰਬਰ ਨੂੰ ਕੈਂਪਸ ਵਿਚ ਪੁਲਿਸ ਲਾਠੀਚਾਰਜ ਦੇ ਮਾਮਲੇ ਵਿਚ ਐਫ ਆਈ ਆਰ ਦਰਜ ਕਰਵਾਈ ਜਾਵੇ। ਇਸ ਤੋਂ ਬਾਅਦ ਕੁੱਲਪਤੀ ਨਜ਼ਮਾ ਅਖਤਰ ਨੇ ਕਿਹਾ ਕਿ ਪੁਲਿਸ ਬਿਨਾ ਆਗਿਆ ਤੋਂ ਕੈਂਪਸ ਵਿਚ ਦਾਖਲ ਹੋਈ ਅਤੇ ਮਸੂਮ ਵਿਦਿਆਰਥੀਆਂ ਨੂੰ ਕੁੱਟਿਆ ਅਤੇ ਸਾਡੀ ਐਫਆਈਆਰ ਵੀ ਦਰਜ ਨਹੀਂ ਕੀਤੀ ਗਈ। ਹਾਲਾਂਕਿ ਅਖਤਰ ਦੇ ਇਸ ਜਵਾਬ ‘ਤੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਸਾਨੂੰ ਇਸ ਗੱਲ ‘ਤੇ ਕੋਈ ਭਰੋਸਾ ਨਹੀਂ ਹੈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …