5.5 C
Toronto
Wednesday, November 12, 2025
spot_img
Homeਭਾਰਤਪਟਿਆਲਾ ਜੇਲ੍ਹ ’ਚੋਂ ਫਰਾਰ ਤਿੰਨ ਕੈਦੀਆਂ ਵਿੱਚੋਂ ਇਕ ਕਾਬੂ

ਪਟਿਆਲਾ ਜੇਲ੍ਹ ’ਚੋਂ ਫਰਾਰ ਤਿੰਨ ਕੈਦੀਆਂ ਵਿੱਚੋਂ ਇਕ ਕਾਬੂ

ਦੋ ਕੈਦੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ
ਪਟਿਆਲਾ/ਬਿਊਰੋ ਨਿਊਜ਼
ਕੇਂਦਰੀ ਜੇਲ੍ਹ ਪਟਿਆਲਾ ਵਿੱਚੋਂ ਪਿਛਲੇ ਦਿਨੀਂ ਫਰਾਰ ਹੋਏ ਤਿੰਨ ਕੈਦੀਆਂ ਵਿਚੋਂ ਇਕ ਕੈਦੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇੰਦਰਜੀਤ ਸਿੰਘ ਉਰਫ਼ ਧਿਆਨਾ ਨੂੰ ਪਟਿਆਲਾ ਤੇ ਕਪੂਰਥਲਾ ਪੁਲਿਸ ਦੇ ਸਾਂਝੇ ਅਪ੍ਰੇਸ਼ਨ ਦੌਰਾਨ ਕਾਬੂ ਕੀਤਾ ਗਿਆ। ਉਸਦੀ ਗ੍ਰਿਫ਼ਤਾਰੀ ਕਪੂਰਥਲਾ ਨੇੜਿਓਂ ਹੋਈ ਹੈ। ਪਟਿਆਲਾ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਹੈ। ਧਿਆਨਾ ਨੂੰ ਨਸ਼ਾ ਤਸਕਰੀ ਦੇ ਦੋ ਕੇਸਾਂ ਵਿਚ ਦਸ-ਦਸ ਸਾਲ ਅਤੇ ਇਕ ਕੇਸ ਵਿੱਚ ਪੰਜ ਸਾਲ ਦੀ ਸਜ਼ਾ ਹੋਈ ਹੋਈ ਹੈ। ਧਿਆਨੇ ਦੇ ਨਾਲ ਜਿਹੜੇ ਦੋ ਹੋਰ ਕੈਦੀ ਫਰਾਰ ਹੋਏ ਸਨ, ਉਨ੍ਹਾਂ ਵਿਚੋਂ ਸ਼ੇਰ ਸਿੰਘ ਯੂਕੇ ਤੋਂ ਵਿਸ਼ੇਸ਼ ਸਮਝੌਤੇ ਤਹਿਤ ਤਬਦੀਲ ਹੋ ਕੇ ਭਾਰਤ ਆਇਆ ਸੀ। ਉਸ ਨੂੰ ਯੂਕੇ ਦੀ ਅਦਾਲਤ ਨੇ 22 ਸਾਲ ਦੀ ਸਜ਼ਾ ਸੁਣਾਈ ਹੈ, ਜਦਕਿ ਤੀਜਾ ਜਸਪ੍ਰੀਤ ਸਿੰਘ ਕਤਲ ਕੇਸ ’ਚ ਹਵਾਲਾਤੀ ਵਜੋਂ ਬੰਦ ਸੀ।

RELATED ARTICLES
POPULAR POSTS