Breaking News
Home / ਭਾਰਤ / ਬਿਹਾਰ ‘ਚ ਸ਼ਰਾਬ ‘ਤੇ ਪਾਬੰਦੀ ਨਾਲ ਘਟੇ 27 ਫੀਸਦੀ ਅਪਰਾਧ

ਬਿਹਾਰ ‘ਚ ਸ਼ਰਾਬ ‘ਤੇ ਪਾਬੰਦੀ ਨਾਲ ਘਟੇ 27 ਫੀਸਦੀ ਅਪਰਾਧ

92ਲੋਕਾਂ ਦੇ ਆਪਸੀ ਝਗੜਿਆਂ ਵਿਚ ਵੀ ਆਈ ਕਮੀ
ਪਟਨਾ/ਬਿਊਰੋ ਨਿਊਜ਼
ਬਿਹਾਰ ਵਿੱਚ ਲਾਗੂ ਕੀਤੀ ਗਈ ਸ਼ਰਾਬਬੰਦੀ ਕਾਰਨ ਸੂਬੇ ਵਿੱਚ ਸੜਕ ਹਾਦਸਿਆਂ ਤੇ ਅਪਰਾਧਾਂ ਵਿੱਚ ਕਮੀ ਦਰਜ ਕੀਤੀ ਗਈ ਹੈ। ਬਿਹਾਰ ਦੇ ਛੇ ਜ਼ਿਲ੍ਹਿਆਂ ਦੇ ਅੰਕੜਿਆਂ ਉੱਤੇ ਜੇਕਰ ਗ਼ੌਰ ਕੀਤੀ ਜਾਵੇ ਤਾਂ ਸੰਗੀਨ ਅਪਰਾਧ ਵਿੱਚ 27 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਸੜਕ ਹਾਦਸਿਆਂ ਵਿੱਚ ਵੀ ਕਮੀ ਆਈ ਹੈ।
ਬਿਹਾਰ ਦੇ ਛੇ ਜ਼ਿਲ੍ਹਿਆਂ ਵਿੱਚ ਸ਼ਰਾਬਬੰਦੀ ਲਾਗੂ ਕੀਤੇ ਜਾਣ ਤੋਂ ਬਾਅਦ ਅਪਰਾਧ ਤੇ ਸੜਕ ਹਾਦਸਿਆਂ ਦੇ ਅੰਕੜੇ ਜਾਰੀ ਕੀਤੇ ਗਏ ਹਨ। ਇਹ ਜ਼ਿਲ੍ਹੇ ਪਟਨਾ, ਨਾਲੰਦਾ, ਭੋਜਪੁਰ, ਰੋਹਤਾਸ, ਬਕਸਰ ਤੇ ਕੈਮੂਰ ਹਨ। ਪਟਨਾ ਦੇ ਡਿਪਟੀ ਕਮਿਸ਼ਨਰ ਅਨੰਦ ਕਿਸ਼ੋਰ ਨੇ ਦੱਸਿਆ ਛੇ ਜ਼ਿਲ੍ਹਿਆਂ ਵਿੱਚ ਸਾਲ 2015 ਵਿੱਚ ਇੱਕ ਤੋਂ 23 ਅਪ੍ਰੈਲ ਤੱਕ ਦੇ ਅਪਰਾਧਿਕ ਮਾਮਲਿਆਂ ਦੀ ਗਿਣਤੀ 3178 ਸੀ। ਇਸ ਸਾਲ ਸ਼ਰਾਬ ਬੰਦੀ ਲਾਗੂ ਹੋਣ ਨਾਲ ਅਪ੍ਰੈਲ ਮਹੀਨੇ ਵਿੱਚ ਅਪਰਾਧ ਦੀ ਗਿਣਤੀ 2,328 ਰਹਿ ਗਈ ਹੈ। ਲੋਕਾਂ ਦੇ ਆਪਸੀ ਝਗੜਿਆਂ ਵਿੱਚ ਵੀ ਭਾਰੀ ਕਮੀ ਆਈ ਹੈ।

Check Also

ਮਨੀਪੁਰ ਦੇ ਜਿਰੀਬਾਮ ’ਚ ਫਿਰ ਤੋਂ ਭੜਕੀ ਹਿੰਸਾ

5 ਵਿਅਕਤੀਆਂ ਦੀ ਹੋਈ ਮੌਤ ਇੰਫਾਲ/ਬਿਊਰੋ ਨਿਊਜ਼ : ਮਨੀਪੁਰ ਵਿਚ ਫਿਰ ਤੋਂ ਹਿੰਸਾ ਭੜਕ ਉਠੀ …