-4.8 C
Toronto
Wednesday, December 31, 2025
spot_img
Homeਭਾਰਤਬੈਂਗਲੁਰੂ ’ਚ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਮੂੰਹ ’ਤੇ ਸੁੱਟੀ ਸਿਆਹੀ

ਬੈਂਗਲੁਰੂ ’ਚ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਮੂੰਹ ’ਤੇ ਸੁੱਟੀ ਸਿਆਹੀ

ਟਿਕੈਤ ਬੋਲੇ, ਇਹ ਸਰਕਾਰ ਦੀ ਸਾਜਿਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਅਤੇ ਯੁੱਧਵੀਰ ਸਿੰਘ ’ਤੇ ਬੈਂਗਲੁਰੂ ਵਿਚ ਕਾਲੀ ਸਿਆਹੀ ਸੁੱਟ ਦਿੱਤੀ ਗਈ। ਇਹ ਦੋਵੇਂ ਆਗੂ ਇਕ ਖੇਤਰੀ ਚੈਨਲ ਵਲੋਂ ਕੀਤੇ ਗਏ ਸਟਿੰਗ ਅਪਰੇਸ਼ਨ ਦੇ ਵੀਡੀਓ ’ਤੇ ਸਫਾਈ ਦੇਣ ਲਈ ਗਏ ਹੋਏ ਸਨ, ਜਿਸ ਵਿਚ ਕਰਨਾਟਕ ਦੇ ਕਿਸਾਨ ਆਗੂ ਕੋਡੇਹੱਲੀ ਚੰਦਰਸ਼ੇਖਰ ਨੂੰ ਪੈਸੇ ਮੰਗਦੇ ਹੋਏ ਫੜਿਆ ਗਿਆ ਸੀ। ਰਾਕੇਸ਼ ਟਿਕੈਤ ਅਤੇ ਯੁੱਧਵੀਰ ਇਹ ਸਫਾਈ ਦੇਣ ਗਏ ਸਨ ਕਿ ਉਹ ਮਾਮਲੇ ਵਿਚ ਸ਼ਾਮਲ ਨਹੀਂ ਹਨ ਅਤੇ ਧੋਖੇਬਾਜ਼ ਕਿਸਾਨ ਨੇਤਾ ਕੋਡੇਹੱਲੀ ਚੰਦਰਸ਼ੇਖਰ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪ੍ਰੈਸ ਕਾਨਫਰੰਸ ਦੌਰਾਨ ਕੁਝ ਵਿਅਕਤੀਆਂ ਨੇ ਬਹਿਸ ਸ਼ੁਰੂ ਕੀਤੀ ਅਤੇ ਰਾਕੇਸ਼ ਟਿਕੈਤ ਦੇ ਮੂੰਹ ’ਤੇ ਕਾਲੀ ਸਿਆਹੀ ਸੁੱਟ ਦਿੱਤੀ ਗਈ। ਟਿਕੈਤ ਦੇ ਅਨੁਸਾਰ ਸਿਆਹੀ ਸੁੱਟਣ ਅਤੇ ਹੰਗਾਮਾ ਕਰਨ ਵਾਲੇ, ਚੰਦਰਸ਼ੇਖਰ ਦੇ ਹਮਾਇਤੀ ਸਨ। ਟਿਕੈਤ ਨੇ ਇਹ ਵੀ ਕਿਹਾ ਕਿ ਇਹ ਸਰਕਾਰ ਦੀ ਸਾਜਿਸ਼ ਹੈ। ਸਿਆਹੀ ਸੁੱਟਣ ਤੋਂ ਬਾਅਦ ਟਿਕੈਤ ਸਮਰਥਕਾਂ ਨੇ ਸਿਆਹੀ ਸੁੱਟਣ ਵਾਲੇ ਨੂੰ ਕਾਬੂ ਵੀ ਕਰ ਲਿਆ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਹੰਗਾਮਾ ਵੀ ਹੋਇਆ ਅਤੇ ਇਕ ਦੂਜੇ ਦੀ ਕੁੱਟਮਾਰ ਵੀ ਹੋਈ। ਕਿਸਾਨ ਯੂਨੀਅਨ ਦੇ ਆਗੂ ਸਾਵਿਤ ਮਲਿਕ ਨੇ ਕਿਹਾ ਕਿ ਕਿਸਾਨਾਂ ’ਤੇ ਤਾਂ ਲਾਠੀਚਾਰਜ ਤੱਕ ਹੋਇਆ ਹੈ, ਅਸੀਂ ਸਿਆਹੀ ਤੋਂ ਡਰਨ ਵਾਲੇ ਨਹੀਂ ਹਾਂ।

 

RELATED ARTICLES
POPULAR POSTS