ਸਪੀਕਰ ਨੇ ਦੋਵੇਂ ਵਿਅਕਤੀਆਂ ਨੂੰ 30 ਦਿਨ ਲਈ ਜੇਲ੍ਹ ਭੇਜਣ ਲਈ ਕਿਹਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਧਾਨ ਸਭਾ ਵਿਚ ਅੱਜ ਵਿਜ਼ਟਰ ਗੈਲਰੀ ਵਿਚ ਬੈਠੇ ਜਗਦੀਪ ਰਾਣਾ ਅਤੇ ਮਦਾਨ ਨਾਮ ਦੇ ਦੋ ਵਿਅਕਤੀਆਂ ਨੇ ਕਾਰਵਾਈ ਦੌਰਾਨ ਮੰਤਰੀ ਸਤਿੰਦਰ ਜੈਨ ਵੱਲ ਪਰਚੇ ਸੁੱਟੇ। ਉਹ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਸਿਹਤ ਮੰਤਰੀ ਸਤਿੰਦਰ ਜੈਨ ਨੂੰ ਦਿੱਲੀ ਸਰਕਾਰ ਵਿਚੋਂ ਹਟਾਉਣ ਦੀ ਮੰਗ ਕਰ ਰਹੇ ਸਨ। ਉਹਨਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲੋਂ ਵੀ ਅਸਤੀਫੇ ਦੀ ਮੰਗ ਕੀਤੀ। ਪਰਚੇ ਸੁੱਟਣ ਵਾਲਿਆਂ ਨੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੇ ਵਰਕਰ ਹੀ ਦੱਸਿਆ। ਹੰਗਾਮੇ ਵਿਚਕਾਰ ਸਪੀਕਰ ਦੇ ਆਰਡਰ ‘ਤੇ ਮਾਰਸ਼ਲਾਂ ਨੇ ਉਹਨਾਂ ਦੋਵੇਂ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਇਸੇ ਦੌਰਾਨ ‘ਆਪ’ ਦੇ ਵਿਧਾਇਕਾਂ ਨੇ ਇਨ੍ਹਾਂ ਵਿਅਕਤੀਆਂ ਦੀ ਮਾਰ-ਕੁੱਟ ਵੀ ਕੀਤੀ। ਉਹਨਾਂ ਵਿਚੋਂ ਇਕ ਵਿਅਕਤੀ ਨੂੰ ਸਟੈਚਰ ‘ਤੇ ਪਾ ਲਿਜਾਣਾ ਪਿਆ। ਸਪੀਕਰ ਨੇ ਇਨ੍ਹਾਂ ਦੋਵੇਂ ਵਿਅਕਤੀਆਂ ਨੂੰ 30 ਦਿਨ ਲਈ ਜੇਲ੍ਹ ਭੇਜਣ ਲਈ ਕਹਿ ਦਿੱਤਾ। ਜਗਦੀਪ ਰਾਣਾ ਦਿੱਲੀ ਤੋਂ ‘ਆਪ’ ਦੀ ਟਿਕਟ ‘ਤੇ ਚੋਣ ਵੀ ਲੜ ਚੁੱਕੇ ਹਨ ਅਤੇ ਮਦਾਨ ਨਾਮ ਦੇ ਵਿਅਕਤੀ ਦਾ ਸਬੰਧ ਆਮ ਆਦਮੀ ਪਾਰਟੀ ਦੀ ਪੰਜਾਬ ਲੀਡਰਸ਼ਿਪ ਨਾਲ ਹੈ।
Check Also
ਅਗਲੇ 5 ਸਾਲਾਂ ਵਿਚ ਗਰਮੀ ਹੋਰ ਵੀ ਭਿਆਨਕ ਹੋ ਜਾਵੇਗੀ
ਮੌਸਮ ਸਬੰਧੀ ਏਜੰਸੀਆਂ ਨੇ ਕੀਤੀ ਭਵਿੱਖਬਾਣੀ ਵਾਸ਼ਿੰਗਟਨ/ਬਿਊਰੋ ਨਿਊਜ਼ ਦੁਨੀਆ ਦੀਆਂ ਦੋ ਪ੍ਰਮੁੱਖ ਮੌਸਮ ਏਜੰਸੀਆਂ ਨੇ …