Breaking News
Home / ਦੁਨੀਆ / ਸ਼ਾਹਬਾਜ਼ ਸ਼ਰੀਫ ਦਾ ਇਮਰਾਨ ’ਤੇ ਤੰਜ਼

ਸ਼ਾਹਬਾਜ਼ ਸ਼ਰੀਫ ਦਾ ਇਮਰਾਨ ’ਤੇ ਤੰਜ਼

ਕਿਹਾ : ਆਪਣੇ ਕੱਪੜੇ ਵੇਚ ਦਿਆਂਗਾ, ਪਰ ਲੋਕਾਂ ਨੂੰ ਸਸਤਾ ਆਟਾ ਦਿਵਾਵਾਂਗਾ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਜੂਨ ਮਹੀਨੇ ਦੇ ਆਖਰ ਤੱਕ ਆਮ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਕਰ ਸਕਦੀ ਹੈ। ਇਸ ਤੋਂ ਪਹਿਲਾਂ 13 ਦਲਾਂ ਦੀ ਗਠਜੋੜ ਸਰਕਾਰ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਚਾਲੇ ਤਿੱਖੀ ਜ਼ੁਬਾਨੀ ਜੰਗ ਚੱਲ ਰਹੀ ਹੈ। ਇਮਰਾਨ ਦਾ ਆਰੋਪ ਹੈ ਕਿ ਨਵੀਂ ਸਰਕਾਰ ਆਉਣ ਤੋਂ ਬਾਅਦ ਮਹਿੰਗਾਈ ਬੇਤਹਾਸ਼ਾ ਵਧੀ ਹੈ ਅਤੇ ਲੋਕ ਆਟਾ ਵੀ ਨਹੀਂ ਖਰੀਦ ਪਾ ਰਹੇ ਹਨ। ਸ਼ਾਹਬਾਜ਼ ਨੇ ਇਸਦਾ ਜਵਾਬ ਇਮਰਾਨ ਦੇ ਗੜ ਵਿਚ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ 24 ਘੰਟਿਆਂ ਵਿਚ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਨੇ 10 ਕਿਲੋ ਆਟੇ ਦੇ ਬੈਗ ਦੀ ਕੀਮਤ 400 ਰੁਪਏ ਨਹੀਂ ਕੀਤੀ ਤਾਂ ਉਹ ਆਪਣੇ ਕੱਪੜੇ ਵੇਚ ਕੇ ਵੀ ਲੋਕਾਂ ਨੂੰ ਰਾਹਤ ਦਿਵਾਉਣਗੇ। ਮੀਡੀਆ ਰਿਪੋਰਟਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਮਰਾਨ ਖਾਨ ਦੇ ਸਮੇਂ 10 ਕਿਲੋਗਰਾਮ ਆਟੇ ਦੇ ਬੈਗ ਦੀ ਕੀਮਤ ਕਰੀਬ 1600 ਰੁਪਏ ਹੋ ਚੁੱਕੀ ਸੀ।

 

Check Also

ਟਰੰਪ ਨੇ ਹਾਵਰਡ ਯੂਨੀਵਰਸਿਟੀ ਦੀ 18 ਹਜ਼ਾਰ ਕਰੋੜ ਦੀ ਫੰਡਿੰਗ ਰੋਕੀ

ਹਾਵਰਡ ਨੇ ਇਸ ਨੂੰ ਗੈਰਕਾਨੂੰਨੀ ਅਤੇ ਅਸੰਵਿਧਾਨਕ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …