Breaking News
Home / ਦੁਨੀਆ / ਉਸਾਰੂ ਗਾਇਕੀ ਦੇ ਸਮਾਗਮ ਨੂੰ ਮਿਲ਼ਿਆ ਸ਼ਾਨਦਾਰ ਹੁੰਗਾਰਾ

ਉਸਾਰੂ ਗਾਇਕੀ ਦੇ ਸਮਾਗਮ ਨੂੰ ਮਿਲ਼ਿਆ ਸ਼ਾਨਦਾਰ ਹੁੰਗਾਰਾ

ਅਜਿਹੇ ਸਮਾਗਮਾਂ ਨੂੰ ਚੱਲਦੇ ਰੱਖਣ ਦੀ ਹੋਈ ਮੰਗ
ਬਰੈਂਪਟਨ : ઑਪ੍ਰੌਗਰੈਸਿਵ ਪੰਜਾਬੀ ਆਰਟਸ, ਥੀਏਟਰ ਐਂਡ ਹੈਰੀਟੇਜ਼ ਨਾਂ ਦੀ ਬਣੀ ਨਵੀਂ ਸੰਸਥਾ ਵੱਲੋਂ 7 ਦਸੰਬਰ ਨੂੰ ਕਰਵਾਏ ਗਏ ਪਹਿਲੇ ਸਮਾਗਮ ਵਿੱਚ ਪੇਸ਼ ਕੀਤੀ ਗਈ ਗਾਇਕੀ ਨੂੰ ਲੈ ਕੇ ਸਾਰੇ ਹੀ ਦਰਸ਼ਕਾਂ ਵੱਲੋਂ ਬੇਹੱਦ ਸਰਾਹਣਾ ਕੀਤੀ ਜਾ ਰਹੀ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਅਜਿਹੇ ਸਮਾਗਮ ਲਗਾਤਾਰ ਉਲੀਕੇ ਜਾਣੇ ਚਾਹੀਦੇ ਨੇ। ਸਟੇਜ ਦੀ ਕਾਰਵਾਈ ਚਲਾਉਂਦਿਆਂ ਡਾ. ਬਲਵਿੰਦਰ ਨੇ ਕਿਹਾ ਕਿ ਅੱਜ ਜਦੋਂ ਲੱਚਰ ਅਤੇ ਹਿੰਸਕ ਗਾਇਕੀ ਤੇਜ਼ੀ ਨਾਲ਼ ਫੈਲਦੀ ਜਾ ਰਹੀ ਹੈ ਉਸ ਸਮੇਂ ਹਰ ਪੱਧਰ ‘ਤੇ ਅਜਿਹੇ ਉਪਰਾਲੇ ਹੋਣੇ ਬਹੁਤ ਜ਼ਰੂਰੀ ਨੇ ਜੋ ਉਸ ਗਾਇਕੀ ਦਾ ਬਦਲ ਪੇਸ਼ ਕਰਦੇ ਹੋਣ। ਸਮਾਗਮ ਦੀ ਸ਼ੁਰੂਆਤ ਅੱਠ ਸਾਲ ਦੀ ਬੱਚੀ ਅਸੀਸ ਬੈਂਸ ਵੱਲੋਂ ਸੁਰਜੀਤ ਪਾਤਰ ਦੀ ਰਚਨਾ ”ਅੱਜ ਮੇਰੇ ਕੋਲ਼ੋਂ ਕੱਚ ਦਾ ਗਲਾਸ ਟੁੱਟਿਆ” ਨਾਲ਼ ਏਨੀ ਖ਼ੂਬਸੂਰਤੀ ਨਾਲ਼ ਹੋਈ ਕਿ ਹਰ ਦਰਸ਼ਕ ਸਟੇਜ ਨਾਲ਼ ਜੁੜ ਗਿਆ। ਉਪਰੰਤ, ਅਰਜਿੰਦਰ ਕੌਰ ਸੰਧੂ ਵੱਲੋਂ ઑਮੁੜਿਆ ਲਾਮਾਂ ਤੋਂ਼ ਗੀਤ ਪੇਸ਼ ਕੀਤਾ ਗਿਆ। ਕੁਲਵਿੰਦਰ ਖਹਿਰਾ ਨੇ ਕਿਹਾ ਕਿ ਅਰਜਿੰਦਰ ਕੌਰ ਸੰਧੂ ਜੀ ਦੀ ਹਾਜ਼ਰੀ ਇਸ ਸੰਸਥਾ ਦੇ ਸ਼ੁਰੂਆਤੀ ਸਮਾਗਮ ਲਈ ਇੱਕ ਮਾਂ ਦੇ ਅਸ਼ੀਰਵਾਦ ਦੇ ਰੂਪ ਵਿੱਚ ਸੀ। ਮੁੱਖ ਰੂਪ ਵਿੱਚ ਬਲਜੀਤ ਬੈਂਸ ਦੀ ਪੇਸ਼ਕਾਰੀ ਜਿੱਥੇ ਸਮੱਗਰੀ ਪੱਖੋਂ ਸਲਾਹੁਣਯੋਗ ਸੀ ਓਥੇ ਉਸਦੇ ਗਲ਼ੇ ਦੀ ਮਿਠਾਸ ਨੇ ਉਸ ਗਾਇਕੀ ਨੂੰ ਹੋਰ ਵੀ ਚਾਰ-ਚੰਨ ਲਾ ਕੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਸੰਗੀਤ ਮੰਡਲੀ ਭਦੌੜ ਤੋਂ ਮਾਸਟਰ ਰਾਮ ਕੁਮਾਰ ਜੀ ਨੇ ਜਿੱਥੇ ਇਸ ਸਮਾਗਮ ਦੀ ਗਾਇਕੀ ਦੇ ਸੰਗੀਤ ਨੂੰ ਸੁਰਬੱਧ ਕੀਤਾ ਓਥੇ ਉਨ੍ਹਾਂ ਸਮੇਤ ਉਨ੍ਹਾਂ ਦੀ ਟੀਮ ਤੋਂ ਬਲਜੀਤ ਸਿੰਘ, ਸੁਖਦੇਵ ਸੁੱਖ ਅਤੇ ਉਨ੍ਹਾਂ ਦੇ ਬੇਟੇ ਨਵਤੇਜ ਨੇ ਖ਼ੂਬ ਰੰਗ ਬੰਨ੍ਹਿਆ ਅਤੇ ਨਿਰੰਕਾਰ ਸੰਧੂ ਵੱਲੋਂ ਵੀ ਪੇਸ਼ਕਾਰੀ ਕੀਤੀ ਗਈ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …