ਬਰੈਂਪਟਨ : ਪਿਛਲੇ ਹਫਤੇ, ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਆਪਣੇ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਓਟਾਵਾ ਵਾਪਸ ਪਰਤੇ ਹਨ, ਜਿੱਥੇ ਉਹਨਾਂ ਨੇ ਮੰਗਲਵਾਰ ਨੂੰ ਹਾਊਸ ਆਫ਼ ਕਾਮਨਜ਼ ਵਿਚ ਬੋਲਦਿਆਂ ਬਰੈਂਪਟਨ ਵਿਚ ਨਿਘਾਰ ਵੱਲ ਨੂੰ ਜਾ ਰਹੀਆਂ ਸਿਹਤ ਸੇਵਾਵਾਂઠ ਦਾ ਮੁੱਦਾ ਉਠਾਇਆ। ਪਾਰਲੀਮੈਂਟ ‘ਚ ਬੋਲਦਿਆਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਉਹਨਾਂ ਨੇ ਆਪਣੇ ਹਲਕਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਹੈ ਅਤੇ ਵਧੀਆਂ ਸਿਹਤ ਸੇਵਾਵਾਂ ਉਹਨਾਂ ‘ਚੋਂ ਅਹਿਮ ਮੁੱਦਾ ਹੈ।
ਸੋਨੀਆ ਸਿੱਧੂ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ, ”ਬਰੈਂਪਟਨ ਸਾਊਥ ਦੇ ਨਿਵਾਸੀਆਂ ਦੀ ਨੁਮਾਇੰਦਗੀ ਕਰਨ ਦਾ ਦੁਬਾਰਾ ਮੌਕਾ ਮਿਲਣਾ ਮੇਰੇ ਲਈ ਮਾਣ ਵਾਲੀ ਗੱਲ ਹੈ ਅਤੇ ਇਸ ਲਈ ਮੈਂ ਆਪਣੇ ਹਲਕੇ ਦੇ ਲੋਕਾਂ ਸਮੇਤ ਸਾਰੇ ਵਲੰਟੀਅਰਾਂ, ਵੋਟਰਾਂ, ਸਮਰਥਕਾਂ, ਅਤੇ ਬੇਸ਼ੱਕ, ਮੇਰੇ ਪਰਿਵਾਰ ਅਤੇ ਹਰ ਕੋਈ ਜਿਸ ਨੇ ਮੇਰੀ ਮਦਦ ਕੀਤੀ, ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ।” ਅੱਗੇ ਬੋਲਦਿਆਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ,” ਬਰੈਂਪਟਨ ਦੀ ਵੱਧਦੀ ਆਬਾਦੀ ਦੇ ਹਿਸਾਬ ਨਾਲ ਸਿਹਤ ਸੇਵਾਵਾਂ ਦੇ ਪੱਧਰ ‘ਚ ਲੋੜੀਂਦਾ ਵਾਧਾ ਨਾ ਹੋਣ ਕਾਰਨ ਮੇਰੇ ਹਲਕਾ ਨਿਵਾਸੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸਨੂੰ ਜਲਦੀ ਤੋਂ ਜਲਦੀ ਹਲ ਕਰਨ ਦੀ ਜ਼ਰੂਰਤ ਹੈ। ઠਇਸ ਮੌਕੇ ਸੋਨੀਆ ਸਿੱਧੂ ਨੇ ਡਾਇਬਟੀਜ਼ ਅਤੇ ਹੋਰ ਅਜਿਹੀਆਂ ਬਿਮਾਰੀਆਂ ਦੀ ਰੋਕਥਾਮ ਦੀ ਮਹੱਤਤਾ ਦੀ ਗੱਲ ਵੀ ਕੀਤੀ ਅਤੇ ਕਿਹਾ,”18 ਸਾਲਾਂ ਤੋਂ ਸਿਹਤ ਸੰਭਾਲ ਪੇਸ਼ੇਵਰ ਹੋਣ ਦੇ ਨਾਤੇ, ਮੈਂ ਬਿਮਾਰੀਆਂ ਦੀ ਰੋਕਥਾਮ ਦੀ ਮਹੱਤਤਾ ਤੋਂ ਵੀ ਚੰਗੀ ਤਰ੍ਹਾਂ ਜਾਣੂ ਹਾਂ। ਇਸ ਲਈ ਮੈਂ ਉਨ੍ਹਾਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨਾਲ ਮਿਲ ਕੇ ਅਸੀਂ 30 ਨਵੰਬਰ ਨੂੰ ਡਾਇਬਟੀਜ਼ ਜਾਗਰੂਕਤਾ ਮਹੀਨੇ ਸਬੰਧੀ ਸਮਾਗਮ ਦਾ ਸਫਲਤਾਪੂਰਵਕ ਆਯੋਜਨ ਕੀਤਾ, ਜਿਸ ਵਿਚ ਡਾਇਬਟੀਜ਼ ਕਨੇਡਾ, ਵਾਈਐਮਸੀਏ, ਜੇਡੀਆਰਐਫ, ਐਲਐਮਸੀ ਹੈਲਥਕੇਅਰ ਅਤੇ ਹੈਲਥੀ ਕਮਿਊਨੀਜ਼ ਇਨੀਸ਼ੀਏਟਿਵ ਸ਼ਾਮਲ ਹਨ। ਮਿਲ ਕੇ ਅਸੀਂ ਇਸ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰ ਸਕਦੇ ਹਾਂ, ਕੈਨੇਡੀਅਨਾਂ ਦੀ ਸਿਹਤ ਵਿੱਚ ਸੁਧਾਰ ਕਰ ਸਕਦੇ ਹਾਂ ਅਤੇ ਸਾਡੀ ਸਿਹਤ ਪ੍ਰਣਾਲੀ ਦੇ ਅਰਬਾਂ ਡਾਲਰ ਬਚਾ ਸਕਦੇ ਹਾਂ।” ਦੱਸਣਯੋਗ ਹੈ ਕਿ ਬਰੈਂਪਟਨ ਵਿਚ ਸਿਹਤ ਸੇਵਾਵਾਂ ਦਾ ਮੁੱਦਾ ਚਰਚਾ ‘ਚ ਹੈ ਅਤੇ ਚੋਣਾਂ ਤੋਂ ਪਹਿਲਾਂ ਵੀ ਸੋਨੀਆ ਸਿੱਧੂ ਵੱਲੋਂ ਇਸ ਮੰਗ ਸਬੰਧੀ ਸੰਸਦ ਵਿਚ ਚਰਚਾ ਕੀਤੀ ਗਈ ਸੀ। ਇਸ ਤੋਂ ਇਲਾਵਾ ਸਿਹਤ ਸੇਵਾਵਾਂ ਸਬੰਧੀ ਸਮੇਂ-ਸਮੇਂ ‘ਤੇ ਆਯੋਜਿਤ ਮੀਟਿੰਗਾਂ ਵਿਚ ਵੀ ਸੰਸਦ ਮੈਂਬਰ ਸੋਨੀਆ ਸਿੱਧੂ ਵੱਲੋਂ ਸ਼ਮੂਲੀਅਤ ਕੀਤੀ ਜਾਂਦੀ ਰਹੀ ਹੈ।
Home / ਦੁਨੀਆ / ਸੋਨੀਆ ਸਿੱਧੂ ਨੇ ਸੰਸਦ ‘ਚ ਚੁੱਕਿਆ ‘ਸਿਹਤ ਸੇਵਾਵਾਂ’ ਦਾ ਮੁੱਦਾ, ਬਰੈਂਪਟਨ ਨੂੰ ਬਣਦਾ ਹੱਕ ਦੇਣ ਦੀ ਕੀਤੀ ਮੰਗ
Check Also
ਟਰੰਪ ਨੇ ਹਮਾਸ ਨੂੰ ਦਿੱਤੀ ਧਮਕੀ
20 ਜਨਵਰੀ ਤੱਕ ਇਜ਼ਰਾਈਲ ਦੇ ਬੰਧਕਾਂ ਨੂੰ ਕਰੋ ਰਿਹਾਅ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਨਵੇਂ …