Breaking News
Home / ਦੁਨੀਆ / ਓਵਰ ਸਟੇਅ ਸੁਖਵਿੰਦਰ ਸਿੰਘ ਨੂੰ ਵਿਆਹ ਵਾਲੇ ਦਿਨ ਇਮੀਗ੍ਰੇਸ਼ਨ ਵਾਲੇ ਲੈਣ ਆ ਗਏ ਤੇ ਫਿਰ..

ਓਵਰ ਸਟੇਅ ਸੁਖਵਿੰਦਰ ਸਿੰਘ ਨੂੰ ਵਿਆਹ ਵਾਲੇ ਦਿਨ ਇਮੀਗ੍ਰੇਸ਼ਨ ਵਾਲੇ ਲੈਣ ਆ ਗਏ ਤੇ ਫਿਰ..

ਆਕਲੈਂਡ : ਸੁਖਵਿੰਦਰ ਸਿੰਘ ਜਿਸਦੀ ਉਮਰ 23 ਸਾਲ ਹੈ ਆਪਣਾ ਵਿਆਹ ਇਕ 30 ਸਾਲਾ ਔਰਤ (ਕੈਰੋਲਿਨ ਮੈਕੀ) ਨਾਲ ਕਰ ਰਿਹਾ ਸੀ। ਵੀਰਵਾਰ ਉਸਦੇ ਜੀਵਨ ਦਾ ਵੱਡਾ ਦਿਨ ਸੀ ਤੇ ਤੜਕੇ ਵੇਲੇ ਦੋ ਇਮੀਗ੍ਰੇਸ਼ਨ ਅਫਸਰ ਉਸਦੇ ਕ੍ਰਾਈਸਟਚਰਚ ਘਰ ਆ ਗਏ। ਉਹ ਉਸਨੂੰ ਫੜ੍ਹ ਕੇ ਲਿਜਾਣਾ ਚਾਹੁੰਦੇ ਸਨ ਕਿਉਂਕਿ ਉਹ ਗੈਰ ਕਾਨੂੰਨੀ ਤੌਰ ‘ਤੇ ਇਥੇ ਓਵਰ ਸਟੇਅ ਰਹਿ ਰਿਹਾ ਸੀ। ਇਹ ਅਫਸਰ ਉਸਨੂੰ ਇੰਡੀਆ ਭੇਜਣ ਤੱਕ ਆਪਣੀ ਹਿਰਾਸਤ ਵਿਚ ਰੱਖਣਾ ਚਾਹੁੰਦੇ ਸਨ, ਪਰ ਹੋਣ ਵਾਲੀ ਪਤਨੀ ਦੇ ਤਰਲੇ ਪਾਉਣ ‘ਤੇ ਕੁਝ ਦਿਨ ਦੀ ਸਹੂਲਤ ਦਿੱਤੀ। ਵਿਆਹ ਹੋ ਗਿਆ ਹੈ ਅਤੇ ਹੁਣ ਸੁਖਵਿੰਦਰ ਸਿੰਘ ਕੱਲ੍ਹ 3 ਵਜੇ ਵਾਪਿਸ ਇੰਡੀਆ ਪਰਤ ਰਿਹਾ ਹੈ। ਉਸਦੇ ਵਾਪਿਸ ਪਰਤਣ ਦੀ ਆਖਰੀ ਮਿਤੀ 5 ਸਤੰਬਰ ਸੀ। ਸੁਖਵਿੰਦਰ ਸਿੰਘ ਜਨਵਰੀ 2014 ਦੇ ਵਿਚ ਇਥੇ ਪੜ੍ਹਾਈ ਵਾਸਤੇ ਆਇਆ ਸੀ। 6 ਸਾਲਾ ਦੇ ਬੱਚੇ ਦੀ ਮਾਂ ਨਾਲ ਇਸਦਾ ਪਿਆਰ ਫੇਸ ਬੁੱਕ ਉਤੇ ਵਧਿਆ ਅਤੇ ਵਿਆਹ ਤੱਕ ਪਹੁੰਚਿਆ।

 

Check Also

ਬਿ੍ਟੇਨ ’ਚ 4 ਜੁਲਾਈ ਨੂੰ ਵੋਟਿੰਗ

ਸਰਵੇ ਮੁਤਾਬਕ ਪੀਐਮ ਰਿਸ਼ੀ ਸੂਨਕ ਦੀ ਪਾਰਟੀ ਦੀ ਹਾਰ ਤੈਅ ਲੰਡਨ/ਬਿਊਰੋ ਨਿਊਜ਼ ਬਿ੍ਰਟੇਨ ਵਿਚ ਭਾਰਤੀ …