ਆਕਲੈਂਡ : ਨਿਊਜ਼ੀਲੈਂਡ ਆਉਣ ਵਾਲੇ ਬਹੁਤ ਸਾਰੇ ਲੋਕ ਨਕਲੀ ਏਜੰਟੰ ਦੇ ਹੱਥੇ ਚੜ੍ਹ ਕੇ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਹੁਣ ਇਕ ਵੀਜ਼ਾ ਕਾਪੀ ਹੱਥ ਲੱਗੀ ਹੈ ਜਿਸ ਦੇ ਵਿਚ ਇਕ ਪੰਜਾਬੀ ਮੁੰਡੇ ਜੋ ਕਿ ਜਲੰਧਰ ਤੋਂ ਹੈ, ਨੂੰ ਮਿਲਬਰੁੱਕ ਰੀਸਾਰਟ ਐਰੋਟਾਊਨ (ਨੇੜੇ ਕੁਈਨਜ਼ ਟਾਊਨ) ਤੋਂ ਵਰਕ ਵੀਜ਼ਾ ਵਿਖਾਇਆ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਵਰਲਡ ਵਾਈਡ ਇਮੀਗ੍ਰੇਸ਼ਨ ਤੋਂ ਸ. ਪਰਮਜੀਤ (ਸੰਨੀ) ਸਿੰਘ ਕੋਲੋਂ ਪ੍ਰਾਪਤ ਕੀਤੀ ਗਈ। ਉਨ੍ਹਾਂ ਇਮੀਗ੍ਰੇਸ਼ਨ ਅਤੇ ਸਬੰਧਿਤ ਰੀਸੌਰਟ ਤੋਂ ਸਾਰੀ ਪੁੱਛਗਿੱਛ ਕੀਤੀ। ਇਸ ਦੌਰਾਨ ਸਾਹਮਣੇ ਆਇਆ ਕਿ ਵੀਜੇ ਵਿਚ ਦਰਸਾਇਆ ਵੀਜ਼ਾ ਨੰਬਰ ਅਤੇ ਕਲਾਈਂਟ ਨੰਬਰ ਆਪਿਸ ਵਿਚ ਰਲਗੱਡ ਕਰ ਦਿੱਤੇ ਗਏ ਹਨ। 2016 ਦੇ ਵਿਚ ਇਹ ਮੁੰਡਾ ਨਿਊਜ਼ੀਲੈਂਡ ਦੇ ਵਿਚ ਕਿਸੇ ਸਿੰਗਰਜ਼ ਦੇ ਨਾਲ ਆ ਚੁੱਕਾ ਹੈ ਅਤੇ ਦੁਬਾਰਾ ਕਿਸੇ ਏਜੰਟ ਦੇ ਹੱਥੇ ਵਰਕ ਵੀਜ਼ੇ ਲਈ ਚੜ੍ਹ ਗਿਆ। ਸੰਨੀ ਸਿੰਘ ਨੂੰ ਰੀਸੌਰਟ ਵਾਲਿਆਂ ਦੱਸਿਆ ਕਿ ਉਨ੍ਹਾਂ ਦੇ ਕੋਲ ਕੋਈ ਸਟੋਰ ਕੀਪਰ ਦੀ ਪੋਸਟ ਹੀ ਨਹੀਂ ਹੈ, ਵਰਕ ਵੀਜ਼ੇ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।