ਵਿਰੋਧੀ ਧਿਰ ਨੇ ਕਿਹਾ : ਲੜਾਈ ਅਜੇ ਵੀ ਜਾਰੀ ਹੈ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਸਰਕਾਰੀ ਫੰਡਿੰਗ ਬਿੱਲ ‘ਤੇ ਦਸਤਖਤ ਕੀਤੇ ਹਨ, ਜਿਸ ਨਾਲ 43 ਦਿਨਾਂ ਤੋਂ ਜਾਰੀ ਸ਼ਟਡਾਊਨ ਖਤਮ ਹੋ ਗਿਆ।
ਇਸ ਬਿੱਲ ਨੂੰ ਹੇਠਲੇ ਸਦਨ ਨੇ 222-209 ਦੇ ਅੰਦਰ ਨਾਲ ਪਾਸ ਕਰ ਦਿੱਤਾ ਸੀ। ਹਾਲਾਂਕਿ ਇਸ ਵਿਚ ਹੈਲਥ ਕੇਅਰ ਪ੍ਰੋਗਰਾਮ ਏ.ਸੀ.ਏ. ਸਬਸਿਡੀ ਦੇ ਪ੍ਰੀਮੀਅਮ ਟੈਕਸ ਕਰੈਡਿਟ ਨੂੰ ਵਧਾਉਣ ਦਾ ਕੋਈ ਵਾਅਦਾ ਨਹੀਂ ਕੀਤਾ ਗਿਆ, ਜੋ 31 ਦਸੰਬਰ 2025 ਨੂੰ ਖਤਮ ਹੋ ਰਿਹਾ ਹੈ। ਇਹ ਬਿੱਲ ਪਹਿਲਾਂ ਹੀ ਉਪਰਲੇ ਸਦਨ ਵਿਚ ਪਾਸ ਹੋ ਚੁੱਕਾ ਹੈ। ਇਸ ਦੇ ਚੱਲਦਿਆਂ ਟਰੰਪ ਨੇ ਬਿੱਲ ‘ਤੇ ਸਾਈਨ ਕਰਨ ਤੋਂ ਠੀਕ ਪਹਿਲਾਂ ਕਿਹਾ ਕਿ ਦੇਸ਼ ਇਸ ਤੋਂ ਬਿਹਤਰ ਸਥਿਤੀ ਵਿਚ ਕਦੀ ਵੀ ਨਹੀਂ ਰਿਹਾ। ਉਧਰ ਦੂਜੇ ਪਾਸੇ ਡੈਮੋਕਰੇਟ ਦੇ ਕੁਝ ਆਗੂਆਂ ਨੇ ਏ.ਸੀ.ਏ. ਸਬਸਿਡੀ ਦੇ ਟੈਕਸ ਕਰੈਡਿਟ ਨੂੰ ਵਧਾਉਣ ਦੀ ਲੜਾਈ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

