ਨਿਊਯਾਰਕ : ਨਿਊਯਾਰਕ ਸਥਿਤ ਹਾਰਬਰ ਗ੍ਰਿਲ ਰੇਸਤਰਾਂ ਵਿਚ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਗਰੇਵਾਲ (23) ਨੂੰ ਦਸਤਾਰ ਕਰਕੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਸੁਰੱਖਿਆ ਗਾਰਡਾਂ ਨੇ ਡਰੈਸ ਕੋਡ ਦਾ ਹਵਾਲਾ ਦਿੰਦੇ ਹੋਏ ਦਸਤਾਰ ਕਾਰਨ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਇਸ ਨਿਯਮ ਤਹਿਤ ਵੀਕੈਂਡ ‘ਤੇ ਰਾਤ 10 ਵਜੇ ਤੋਂ ਬਾਅਦ ਕੋਈ ਵੀ ਸਿਰ ਢੱਕ ਕੇ ਰੇਸਤਰਾਂ ਵਿਚ ਨਹੀਂ ਜਾ ਸਕਦਾ। ਸਟੋਨੀ ਬਰੁੱਕ ‘ਵਰਸਿਟੀ ਤੋਂ ਗਰੈਜੂਏਟ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਹੈਰਾਨ ਹੈ। ਗੁਰਵਿੰਦਰ ਨੇ ਰੇਸਤਰਾਂ ਦੇ ਮੈਨੇਜਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਧਰਮ ਅਨੁਸਾਰ ਉਸਦਾ ਦਸਤਾਰ ਸਜਾਉਣਾ ਜ਼ਰੂਰੀ ਹੈ, ਪਰੰਤੂ ਉਹ ਨਾ ਮੰਨਿਆ। ਬਾਅਦ ਵਿਚ ਰੇਸਤਰਾਂ ਨੇ ਫੇਸਬੁੱਕ ‘ਤੇ ਪੋਸਟ ਕੀਤਾ, ‘ਅਸੀਂ ਮਾਫੀ ਮੰਗਦੇ ਹਾਂ।
Check Also
ਅਮਰੀਕਾ ਦੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ‘ਚ ਭਾਰਤੀ ਵਿਦਿਆਰਥੀ ਪਹਿਲੇ ਸਥਾਨ ‘ਤੇ
ਪਿਛਲੇ ਸਾਲ 7 ਹਜ਼ਾਰ ਵਿਦਿਆਰਥੀਆਂ ਨੇ ਵੀਜ਼ਾ ਖਤਮ ਹੋਣ ਦੇ ਬਾਵਜੂਦ ਨਹੀਂ ਕੀਤੀ ਵਤਨ ਵਾਪਸੀ …