-11.1 C
Toronto
Saturday, January 24, 2026
spot_img
Homeਦੁਨੀਆਪੰਜਾਬੀ ਟੈਕਸੀ ਚਾਲਕ ਨੇ 13 ਸਾਲਾ ਬੱਚੀ ਨੂੰ ਅਗਵਾ ਹੋਣ ਤੋਂ ਬਚਾਇਆ

ਪੰਜਾਬੀ ਟੈਕਸੀ ਚਾਲਕ ਨੇ 13 ਸਾਲਾ ਬੱਚੀ ਨੂੰ ਅਗਵਾ ਹੋਣ ਤੋਂ ਬਚਾਇਆ

ਲੰਡਨ : ਲੰਡਨ ‘ਚ ਇਕ ਪੰਜਾਬੀ ਟੈਕਸੀ ਚਾਲਕ ਨੇ 13 ਸਾਲਾ ਬੱਚੀ ਨੂੰ ਉਸ ਸਮੇਂ ਅਗਵਾ ਹੋਣ ਤੋਂ ਬਚਾ ਲਿਆ ਜਦੋਂ ਇਕ ਹਮਲਾਵਰ ਚਾਕੂ ਤੇ ਨੀਂਦ ਦੀਆਂ ਗੋਲੀਆਂ ਨਾਲ ਲੈਸ ਬੱਚੀ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਤਬੀਰ ਅਰੋੜਾ ਵਲੋਂ ਲੜਕੀ ਨੂੰ ਬਚਾਏ ਜਾਣ ਤੋਂ ਬਾਅਦ ਉਸ ਨੂੰ ਨਾਇਕ ਵਜੋਂ ਦੇਖਿਆ ਜਾ ਰਿਹਾ ਹੈ। ਲੰਡਨ ਦੀ ਇਕ  ਰਿਪੋਰਟ ਅਨੁਸਾਰ ਸਤਬੀਰ ਅਰੋੜਾ ਨੇ ਇਸ ਸਾਲ 20 ਫਰਵਰੀ ਨੂੰ ਲੜਕੀ ਨੂੰ ਉਸ ਦੇ ਘਰੋਂ ਚੁੱਕਿਆ ਸੀ ਤੇ ਜਦੋਂ ਉਸ ਨੂੰ ਮੈਟਰੋ ਸਟੇਸ਼ਨ ‘ਤੇ ਉਤਾਰਿਆ ਗਿਆ ਤਾਂ ਉੱਥੇ ਇਕ 24 ਸਾਲਾ ਸੈਮ ਹੀਵਿੰਗ ਨੇ ਲੜਕੀ ਨੂੰ ਅਗਵਾ ਕਰਨ ਦੀ ਪਹਿਲਾਂ ਤੋਂ ਹੀ ਯੋਜਨਾ ਬਣਾਈ ਸੀ। ਪਰ ਅਰੋੜਾ ਨੇ ਸਾਵਧਾਨੀ ਵਰਦਿਆਂ ਪੁਲਿਸ ਨੂੰ ਸੂਚਿਤ ਕੀਤਾ ਤੇ ਲੜਕੀ ਨੂੰ ਅਗਵਾ ਹੋਣ ਤੋਂ ਬਚਾ ਲਿਆ। ਇਸ ਦੇ ਬਦਲੇ ਅਰੋੜਾ ਨੂੰ ਕਾਸਲਰ ਕਿਰੋਨ ਮੈਲਨ ਵਲੋਂ ਸਰਟੀਫ਼ਿਕੇਟ ਨਾਲ ਸਨਮਾਨਿਤ ਵੀ ਕੀਤਾ ਗਿਆ।

 

RELATED ARTICLES
POPULAR POSTS