14.7 C
Toronto
Friday, September 11, 2026
spot_img
Homeਦੁਨੀਆਰੂਸ, ਭਾਰਤ ਨੂੰ 95 ਲੱਖ ਬੈਰਲ ਤੇਲ ਭੇਜਣ ਲਈ ਤਿਆਰ

ਰੂਸ, ਭਾਰਤ ਨੂੰ 95 ਲੱਖ ਬੈਰਲ ਤੇਲ ਭੇਜਣ ਲਈ ਤਿਆਰ

ਰੂਸ, ਭਾਰਤ ਨੂੰ 95 ਲੱਖ ਬੈਰਲ ਤੇਲ ਭੇਜਣ ਲਈ ਤਿਆਰਨਵੀਂ ਦਿੱਲੀ : ਮਿਡਲ ਈਸਟ ਵਿੱਚ ਚੱਲ ਰਹੀ ਤਣਾਅਪੂਰਨ ਸਥਿਤੀ ਦੇ ਦਰਮਿਆਨ ਰੂਸ ਭਾਰਤ ਨੂੰ ਕੱਚਾ ਤੇਲ ਸਪਲਾਈ ਕਰਨ ਲਈ ਤਿਆਰ ਹੋ ਗਿਆ ਹੈ। ਜਾਣਕਾਰੀ ਮੁਤਾਬਕ ਕਰੀਬ 95 ਲੱਖ ਬੈਰਲ ਰੂਸੀ ਕੱਚਾ ਤੇਲ ਭਾਰਤੀ ਜਲਖੇਤਰ ਦੇ ਨੇੜੇ ਜਹਾਜ਼ਾਂ ਵਿੱਚ ਮੌਜੂਦ ਹੈ ਅਤੇ ਇਹ ਕੁਝ ਹਫਤਿਆਂ ਵਿੱਚ ਭਾਰਤ ਪਹੁੰਚ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਦਯੋਗ ਨਾਲ ਜੁੜੇ ਇੱਕ ਸੂਤਰ ਦਾ ਕਹਿਣਾ ਸੀ ਕਿ ਇਹ ਤੇਲ ਜਲਦੀ ਹੀ ਭਾਰਤ ਪਹੁੰਚਾਇਆ ਜਾ ਸਕਦਾ ਹੈ, ਜਿਸ ਨਾਲ ਦੇਸ਼ ਦੀਆਂ ਰਿਫ਼ਾਈਨਰੀਆਂ ਨੂੰ ਤੁਰੰਤ ਰਾਹਤ ਮਿਲੇਗੀ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਵਿੱਚ ਭਾਰਤ ਕੋਲ ਕੱਚੇ ਤੇਲ ਦਾ ਭੰਡਾਰ ਕਰੀਬ 25 ਦਿਨਾਂ ਦੀ ਮੰਗ ਨੂੰ ਪੂਰਾ ਕਰਨ ਦੇ ਯੋਗ ਹੀ ਬਚਿਆ ਹੋਇਆ ਹੈ।

 

RELATED ARTICLES
POPULAR POSTS