Breaking News
Home / ਦੁਨੀਆ / ਕੈਨੇਡਾ ਦੀ ਸੰਸਦ ਮੈਂਬਰ ਰੂਬੀ ਸਹੋਤਾ ਦਾ ‘ਸਟਾਰ ਡਾਟਰ ਆਫ਼ ਪੰਜਾਬ’ ਐਵਾਰਡ ਨਾਲ ਸਨਮਾਨઠ

ਕੈਨੇਡਾ ਦੀ ਸੰਸਦ ਮੈਂਬਰ ਰੂਬੀ ਸਹੋਤਾ ਦਾ ‘ਸਟਾਰ ਡਾਟਰ ਆਫ਼ ਪੰਜਾਬ’ ਐਵਾਰਡ ਨਾਲ ਸਨਮਾਨઠ

ਢੀਂਡਸਾ, ਅਟਵਾਲ, ਮਲੂਕਾ ਅਤੇ ਝੂੰਦਾਂ ਨੇ ਕੀਤਾ ਸਨਮਾਨਿਤ
ਅਹਿਮਦਗੜ੍ਹ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਦੌਰੇ ‘ਤੇ ਆਈ ਕੈਨੇਡਾ ਦੀ ਸੰਸਦ ਮੈਂਬਰ ਰੂਬੀ ਸਹੋਤਾ ਦੇ ਸਨਮਾਨ ਵਿਚ ਇਲਾਕੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਰੱਖੇ ਗਏ ਸਮਾਗਮ ਦੌਰਾਨ ਜਿਥੇ ਪੰਜਾਬ ਦੀਆਂ ਨਾਮਵਰ ਰਾਜਸੀ ਸ਼ਖ਼ਸੀਅਤਾਂ ਨੇ ਰੂਬੀ ਸਹੋਤਾ ਅਤੇ ਜੰਡਾਲੀ ਪਰਿਵਾਰ ਵਲੋਂ ਕੈਨੇਡਾ ਅੰਦਰ ਪੰਜਾਬ ਤੇ ਪੰਜਾਬੀਅਤ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਯਤਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਉਸ ਦੇ ਨਾਲ ਹੀ ਸਮਾਗਮ ਦੇ ਮੁੱਖ ਪ੍ਰਬੰਧਕ ਜਰਨਲਿਸਟ ਐਸੋਸੀਏਸ਼ਨ ਸਬ ਡਵੀਜ਼ਨ ਅਹਿਮਦਗੜ੍ਹ ਤੇ ਨਗਰ ਕੌਂਸਲ ਵਲੋਂ ਰੂਬੀ ਸਹੋਤਾ ਨੂੰ ‘ਸਟਾਰ ਡਾਟਰ ਆਫ਼ ਪੰਜਾਬ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ, ਡਾ: ਚਰਨਜੀਤ ਸਿੰਘ ਅੱਟਵਾਲ ਸਾਬਕਾ ਡਿਪਟੀ ਸਪੀਕਰ ਲੋਕ ਸਭਾ, ਸਾਬਕਾ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਸ਼੍ਰੋਮਣੀ ਕਮੇਟੀ ਮੈਂਬਰ ਰਘਬੀਰ ਸਿੰਘ ਸਹਾਰਨਮਾਜਰਾ, ਜੈਪਾਲ ਸਿੰਘ ਮੰਡੀਆਂ, ਅਮਨਜੋਤ ਕੌਰ ਰਾਮੂਵਾਲੀਆ, ਤੇਜ਼ੀ ਕਮਾਲਪੁਰ, ਇੰਦਰਜੀਤ ਸਿੰਘ ਬੱਲ ਕੈਨੇਡਾ, ਹੈਪੀ ਬਾਬਾ ਛਪਾਰ, ਪ੍ਰਧਾਨ ਸ਼ਿਰਾਜ਼ ਮੁਹੰਮਦ, ਸਰਪੰਚ ਅਵਤਾਰ ਸਿੰਘ ਜੰਡਾਲੀ ਨੇ ਸਹੋਤਾ ਵਲੋਂ ਛੋਟੀ ਜਿਹੀ ਉਮਰ ਵਿਚ ਕੈਨੇਡਾ ਦੀ ਸੰਸਦ ਮੈਂਬਰ ਬਣਨ ‘ਤੇ ਭਰਪੂਰ ਸ਼ਲਾਘਾ ਕੀਤੀ ਗਈ। ਪਿੰਡ ਜੰਡਾਲੀ ਕਲਾਂ ਦੇ ਸਾਬਕਾ ਸਰਪੰਚ ਹਰਬੰਸ ਸਿੰਘ ਜੰਡਾਲੀ ਦੀ ਬੇਟੀ ਰੂਬੀ ਸਹੋਤਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਅੰਦਰ ਦੇਸ਼ ਭਗਤੀ, ਕੁਰਬਾਨੀ, ਇਮਾਨਦਾਰੀ ਤੇ ਸਖ਼ਤ ਮਿਹਨਤ ਦਾ ਜਜ਼ਬਾ ਹੈ ਜਿਸ ਸਦਕਾ ਉਨ੍ਹਾਂ ਨੇ ਕੈਨੇਡਾ ਜਾ ਕੇ ਵੱਡੇ ਰੁਤਬਾ ਹਾਸਿਲ ਕਰਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮੇਰਾ ਜਨਮ ਕੈਨੇਡਾ ਵਿਚ ਹੋਇਆ ਪਰ ਗੁਰੂਆਂ, ਪੀਰਾਂ ਪੈਗ਼ੰਬਰਾਂ ਦੀ ਧਰਤੀ ਪੰਜਾਬ ਦੀ ਛੋਹ ਤੇ ਮੋਹ ਨੇ ਮੈਨੂੰ ਇਸ ਮੁਕਾਮ ‘ਤੇ ਪਹੁੰਚਾਈਆਂ। ਉਨ੍ਹਾਂ ਇਲਾਕੇ ਦੀਆਂ ਸਮੂਹ ਸੰਸਥਾਵਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਜਰਨਲਿਸਟ ਐਸੋਸੀਏਸ਼ਨ ਸਬ ਡਵੀਜ਼ਨ ਅਹਿਮਦਗੜ੍ਹ ਦੇ ਪ੍ਰਧਾਨ ਰਵਿੰਦਰ ਪੁਰੀ ਅਤੇ ਸਰਪ੍ਰਸਤ ਮਹੇਸ਼ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿਚ ਸਟੇਟ ਐਵਾਰਡੀ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵਲੋਂ ਤਰਸੇਮ ਗਰਗ, ਮੰਡੇ ਅਹਿਮਦਗੜ੍ਹ ਕਲੱਬ ਦੇ ਪ੍ਰਧਾਨ ਰਾਕੇਸ਼ ਗਰਗ, ਬਲਾਕ ਸੰਮਤੀ ਚੇਅਰਮੈਨ ਹਰਬੰਸ ਸਿੰਘ ਗੋਪਾਲਪੁਰ, ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਸੋਹਲ, ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਗੁਰਮੀਤ ਸਿੰਘ ਉਭੀ, ਆੜ੍ਹਤੀ ਐਸੋ. ਦੇ ਪ੍ਰਧਾਨ ਸੁਰਿੰਦਰ ਕੁਮਾਰ, ਵਿਸ਼ਵਕਰਮਾ ਮੰਦਿਰ ਕਮੇਟੀ ਦੇ ਪ੍ਰਧਾਨ ਬਲਵੰਤ ਸਿੰਘ ਲੋਟੇ, ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਦੇ ਪ੍ਰਧਾਨ ਨਿਰਮਲ ਸਿੰਘ ਪੰਧੇਰ, ਲਾਇੰਨਜ ਕਲੱਬ ਵਲੋਂ ਜਸਵੰਤ ਗੋਗਾ, ਪੰਜਾਬ ਨੰਬਰਦਾਰਾ ਯੂਨੀਅਨ, ਰੋਟਰੀ ਕਲੱਬ ਪ੍ਰਧਾਨ ਡਾ: ਵਿਕਾਸ ਰਾਜ, ਲਕਸ਼ਮੀ ਨਰਾਇਣ ਸੇਵਾ ਦਲ ਦੇ ਪ੍ਰਧਾਨ ਹੈਪੀ ਜਿੰਦਲ, ਤੇਰਾ ਪੰਥ ਯੁਵਕ ਪ੍ਰੀਸ਼ਦ ਦੇ ਪ੍ਰਧਾਨ ਰਾਕੇਸ਼ ਜੈਨ, ਜੈਨ ਸਭਾ ਦੇ ਪ੍ਰਧਾਨ ਪ੍ਰੇਮ ਚੰਦ ਜੈਨ, ਗਾਂਧੀ ਚਾਕ ਵੈੱਲਫੇਅਰ ਕਲੱਬ ਦੇ ਪ੍ਰਧਾਨ ਆਸ਼ੀਸ ਗਰਗ, ਅਹਿਮਦਗੜ੍ਹ ਵਿਕਾਸ ਮੰਚ ਦੇ ਪ੍ਰਧਾਨ ਸੋਮੀ ਘਲੋਟੀ, ਗੁਰਦੁਆਰਾ ਰਵਿਦਾਸ ਭਗਤ ਸਭਾ ਜੰਡਾਲੀ, ਗਰਾਮ ਪੰਚਾਇਤ ਲਹਿਰਾ, ਦੁਰਗਾ ਸੇਵਾ ਦਲ ਦੇ ਪ੍ਰਧਾਨ ਸੁਰਿੰਦਰ ਗਰਗ, ਕਲਗ਼ੀਧਰ ਫੈਡਰੇਸ਼ਨ ਵਲੋਂ ਬੇਅੰਤ ਸਿੰਘ ਸਰਾਂਓ, ਨਗਰ ਕਾਸਲ ਵਲੋਂ ਈ. ਓ. ਗੁਰਦੀਪ ਸਿੰਘ ਭੋਗਲ ਅਤੇ ਸਮੂਹ ਕੌਂਸਲਰਾਂ ਆਦਿ ਵਲੋਂ ਆਪਣੇ ਸਮੂਹ ਮੈਂਬਰਾਂ ਨਾਲ ਰੂਬੀ ਸਹੋਤਾ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

Check Also

ਟਰੰਪ ਨੇ ਮੋਦੀ ਦੀਆਂ ਕੀਤੀਆਂ ਤਾਰੀਫਾਂ

ਕਿਹਾ – ਭਾਰਤ ‘ਚ ਹੋਏ ਸਨਮਾਨ ਨੂੰ ਕਦੀ ਨਹੀਂ ਭੁੱਲਾਂਗਾ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ …