0.2 C
Toronto
Wednesday, December 3, 2025
spot_img
Homeਦੁਨੀਆਅਮਰੀਕਾ ਵਿਚ ਤੂਫ਼ਾਨ ਨੇ ਲਈਆਂ ਪੰਜ ਜਾਨਾਂ, 9 ਲੱਖ ਘਰਾਂ 'ਚ ਬਿਜਲੀ...

ਅਮਰੀਕਾ ਵਿਚ ਤੂਫ਼ਾਨ ਨੇ ਲਈਆਂ ਪੰਜ ਜਾਨਾਂ, 9 ਲੱਖ ਘਰਾਂ ‘ਚ ਬਿਜਲੀ ਠੱਪ

ਨਿਊਯਾਰਕ : ਅਮਰੀਕਾ ਦੇ ਪੂਰਬੀ ਕੰਢੇ ‘ਤੇ ਸ਼ਨਿਚਰਵਾਰ ਨੂੰ ਆਏ ਜ਼ੋਰਦਾਰ ਤੂਫ਼ਾਨ ‘ਚ ਪੰਜ ਵਿਅਕਤੀ ਮਾਰੇ ਗਏ ਅਤੇ 9 ਲੱਖ ਤੋਂ ਵਧ ਘਰਾਂ ‘ਚ ਬਿਜਲੀ ਠੱਪ ਹੋ ਗਈ। ਤੂਫ਼ਾਨ ਦੇ ਨਾਲ ਮੀਂਹ ਕਾਰਨ 3300 ਉਡਾਣਾਂ ਵੀ ਰੱਦ ਹੋ ਗਈਆਂ ਹਨ। ਸੀਐਨਐਨ ਦੀ ਰਿਪੋਰਟ ਮੁਤਾਬਕ ਇਕੱਲੇ ਮੈਸੇਚਿਊਸਟਸ ‘ਚ 4 ਲੱਖ ਤੋਂ ਵਧ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ। ਵੱਖ ਵੱਖ ਥਾਵਾਂ ਉਪਰ ਦਰੱਖਤ ਡਿੱਗਣ ਕਰਕੇ ਪੰਜ ਵਿਅਕਤੀ ਮਾਰੇ ਗਏ ਹਨ। ਮੌਸਮ ਅਧਿਕਾਰੀਆਂ ਮੁਤਾਬਕ ਤੂਫ਼ਾਨ ਦਾ ਸਭ ਤੋਂ ਵਧ ਅਸਰ ਮੈਸੇਚਿਊਸਟਸ ‘ਤੇ ਪਿਆ ਹੈ ਜਿਥੇ ਸ਼ੁੱਕਰਵਾਰ ਨੂੰ ਇਸ ਨੇ ਤੇਜ਼ੀ ਫੜੀ ਸੀ। ਜਨਵਰੀ ‘ਚ ਆਏ ਸਮੁੰਦਰੀ ਤੂਫ਼ਾਨ ਮਗਰੋਂ ਇਹ ਦੂਜੀ ਵਾਰ ਹੈ ਜਦੋਂ ਤੂਫ਼ਾਨ ਨੇ ਬੋਸਟਨ ਸਮੇਤ ਵੱਡੇ ਸ਼ਹਿਰਾਂ ‘ਤੇ ਅਸਰ ਪਾਇਆ ਹੈ। ਕਿਉਨਸੀ ਨੇੜਲੇ ਇਲਾਕਿਆਂ ‘ਚੋਂ ਕਰੀਬ 50 ਵਿਅਕਤੀਆਂ ਨੂੰ ਬਚਾਇਆ ਗਿਆ ਹੈ। ਕੰਢੀ ਇਲਾਕਿਆਂ ‘ਚ ਰਹਿੰਦੇ ਕਰੀਬ 22 ਲੱਖ ਲੋਕਾਂ ਨੂੰ ਹੜ੍ਹ ਦੀ ਚਿਤਾਵਨੀ ਦਿੱਤੀ ਗਈ ਸੀ। ਮੈਸੇਚਿਊਸਟਸ ਦੇ ਗਵਰਨਰ ਚਾਰਲੀ ਬੇਕਰ ਨੇ ਕਿਹਾ ਕਿ ਉਨ੍ਹਾਂ ਰਾਹਤ ਤੇ ਬਚਾਅ ਕਾਰਜਾਂ ਲਈ ਨੈਸ਼ਨਲ ਗਾਰਡ ਨੂੰ ਸੱਦ ਲਿਆ ਸੀ। ਬੋਸਟਨ, ਫਿਲਾਡੇਲਫੀਆ ਅਤੇ ਨਿਊਯਾਰਕ ‘ਚ ਪੈਂਦੇ ਸੈਂਕੜੇ ਹਵਾਈ ਅੱਡਿਆਂ ਸਮੇਤ ਹੋਰਾਂ ‘ਚ ਤਿੰਨ ਹਜ਼ਾਰ ਤੋਂ ਵਧ ਉਡਾਣਾਂ ਨੂੰ ਰੱਦ ਕੀਤਾ ਗਿਆ ਹੈ। ਐਮਟਰੈਕ ਨੇ ਨਿਊਯਾਰਕ ਅਤੇ ਬੋਸਟਨ ਵਿਚਕਾਰ ਚਲਣ ਵਾਲੀ ਰੇਲ ਸੇਵਾ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ।

RELATED ARTICLES
POPULAR POSTS