ਵੈਨਿਸ (ਇਟਲੀ)/ਬਿਊਰੋ ਨਿਊਜ਼ : ਇਟਲੀ ਤੋਂ ਇਕ ਵਾਰ ਫਿਰ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਭੰਗਾਲਾ ਨਾਲ ਸੰਬੰਧਿਤ ਅਤੇ ਇਟਲੀ ਦੇ ਵਿਚੈਂਸਾ ਨੇੜਲੇ ਸ਼ਹਿਰ ਕਿਆਂਪੋ ਵਿਖੇ ਰਹਿੰਦੇ ਇਕ ਪੰਜਾਬੀ ਪਰਿਵਾਰ ਦੀ ਹੋਣਹਾਰ ਧੀ ਮਨਰੂਪ ਕੌਰ ਨੇ ਇਟਾਲੀਅਨ ਨੇਵੀ ‘ਚ ਭਰਤੀ ਹੋ ਕੇ ਮਾਪਿਆਂ ਦੇ ਨਾਲ-ਨਾਲ ਪੂਰੇ ਭਾਰਤ ਦਾ ਨਾਂਅ ਚਮਕਾਇਆ ਹੈ। ਪਿਤਾ ਭੁਪਿੰਦਰ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਦੀ ਸਪੁੱਤਰੀ ਮਨਰੂਪ ਕੌਰ ਨੇ ਇਟਾਲੀਅਨ ਜਲ ਸੈਨਾ ‘ਚ ਭਰਤੀ ਹੋਣ ਦੇ ਮੰਤਵ ਦੇ ਨਾਲ ਪਿਛਲੇ ਸਾਲ ਇਟਲੀ ਦੇ ਡਿਫੈਂਸ ਮੰਤਰਾਲੇ ਦੁਆਰਾ ਜਾਰੀ ਜਲ ਸੈਨਿਕਾਂ ਦੀਆਂ ਅਸਾਮੀਆਂ ਲਈ ਅਪਲਾਈ ਕੀਤਾ ਸੀ। ਪ੍ਰੀਖਿਆ ਦੌਰਾਨ ਉਸਨੇ ਅਨੇਕਾਂ ਕਠਿਨ ਸਵਾਲਾਂ ਦੇ ਜਵਾਬ ਦਿੰਦੇ ਹੋਏ ਲਿਖਤੀ ਪ੍ਰੀਖਿਆਂ ‘ਚੋਂ 82 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਪਹਿਲੇ ਦਾਅਵੇਦਾਰਾਂ ਵਿਚ ਥਾਂ ਬਣਾਈ ਉਪਰੰਤ ਮਨਰੂਪ ਕੌਰ ਨੇ ਆਪਣੇ ਰੋਜ਼ਾਨਾ ਅਭਿਆਸ ਦੀ ਬਦੌਲਤ ਫਿਜ਼ੀਕਲ ਪ੍ਰੀਖਿਆ ‘ਚ ਵੀ ਸਾਰੇ ਟਰਾਇਲਾਂ ਨੂੰ ਬਾਖੂਬੀ ਪਾਰ ਕਰਦਿਆਂ ਇਟਾਲੀਅਨ ਜਲ ਸੈਨਿਕ ਬਣਨ ਦੇ ਆਪਣੇ ਸੁਪਨੇ ਨੂੰ ਵਾਸਤਵਿਕ ਰੂਪ ‘ਚ ਸਾਕਾਰ ਕੀਤਾ।
Check Also
ਟਰੰਪ ਨੇ ਹਾਵਰਡ ਯੂਨੀਵਰਸਿਟੀ ਦੀ 18 ਹਜ਼ਾਰ ਕਰੋੜ ਦੀ ਫੰਡਿੰਗ ਰੋਕੀ
ਹਾਵਰਡ ਨੇ ਇਸ ਨੂੰ ਗੈਰਕਾਨੂੰਨੀ ਅਤੇ ਅਸੰਵਿਧਾਨਕ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …