Breaking News
Home / ਦੁਨੀਆ / ਭਾਰਤੀਆਂ ਨੂੰ ਇਸ ਸਾਲ ਰਿਕਾਰਡ ਗਿਣਤੀ ‘ਚ ਵੀਜ਼ੇ ਦੇਵੇਗਾ ਅਮਰੀਕਾ

ਭਾਰਤੀਆਂ ਨੂੰ ਇਸ ਸਾਲ ਰਿਕਾਰਡ ਗਿਣਤੀ ‘ਚ ਵੀਜ਼ੇ ਦੇਵੇਗਾ ਅਮਰੀਕਾ

ਵਿਦੇਸ਼ ਮੰਤਰਾਲੇ ਨੇ ਅਮਰੀਕੀ ਅਧਿਕਾਰੀਆਂ ਕੋਲ ਵੀਜ਼ਾ ਦੇਰੀ ਦਾ ਉਠਾਇਆ ਸੀ ਮੁੱਦਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਮੁੰਬਈ ਸਥਿਤ ਅਮਰੀਕਾ ਦੇ ਦੂਤਘਰ ਮੁਖੀ ਜੌਹਨ ਬੈਲਾਰਡ ਨੇ ਕਿਹਾ ਕਿ ਲਗਭਗ ਹਰ ਵੀਜ਼ਾ ਸ਼੍ਰੇਣੀ ‘ਚ ਦੇਰੀ ਅਤੇ ‘ਬੈਕਲਾਗ’ ਨੂੰ ਦੂਰ ਕਰਨ ਲਈ ਭਾਰਤ ‘ਚ ਅਮਰੀਕੀ ਦੂਤਘਰ ਅਤੇ ਇਸ ਦੇ ਵਣਜ ਦੂਤਘਰ ਇਸ ਸਾਲ ਭਾਰਤੀਆਂ ਲਈ ਰਿਕਾਰਡ ਗਿਣਤੀ ‘ਚ ਵੀਜ਼ਾ ਦੇਣ ਦੀ ਯੋਜਨਾ ਬਣਾ ਰਹੇ ਹਨ। ਵਰਤਮਾਨ ‘ਚ ਵਰਕ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਭਾਰਤੀਆਂ ਲਈ ਉਡੀਕ ਸਮਾਂ 60-280 ਦਿਨਾਂ ਤੱਕ ਹੈ, ਜਦੋਂਕਿ ਯਾਤਰੀ ਵੀਜ਼ਾ ਲਈ ਇਹ ਲਗਭਗ ਡੇਢ ਸਾਲ ਹੈ। ਵਿਦੇਸ਼ ਮੰਤਰਾਲੇ ਨੇ ਕਈ ਮੌਕਿਆਂ ‘ਤੇ ਅਮਰੀਕੀ ਅਧਿਕਾਰੀਆਂ ਕੋਲ ਵੀਜ਼ਾ ਦੇਰੀ ਦਾ ਮੁੱਦਾ ਉਠਾਇਆ ਹੈ ਅਤੇ ਨਾਲ ਹੀ ਭਾਰਤੀ ਯਾਤਰੀਆਂ ਦੀਆਂ ਸਾਰੀਆਂ ਸ਼੍ਰੇਣੀਆਂ ਲਈ ਵੀਜ਼ਾ ਜਾਰੀ ਕਰਨ ‘ਚ ਹੋਰ ਆਸਾਨੀ ਨਾਲ ਸੰਬੰਧਤ ਮਾਮਲਿਆਂ ਨੂੰ ਉਠਾਇਆ ਹੈ।
ਬੈਲਾਰਡ ਨੇ ਕਿਹਾ ਕਿ ਦੂਤਾਵਾਸ ਨੇ ਪਿਛਲੇ ਸਾਲ 1,25,000 ਤੋਂ ਵੱਧ ਵਿਦਿਆਰਥੀ ਵੀਜ਼ਿਆਂ ਦਾ ਫੈਸਲਾ ਕੀਤਾ, ਜੋ ਭਾਰਤੀਆਂ ਲਈ ਇਕ ਰਿਕਾਰਡ ਗਿਣਤੀ ਹੈ ਅਤੇ ਉਮੀਦ ਹੈ ਕਿ ਇਸ ਸਾਲ ਹੋਰ ਵੀ ਜ਼ਿਆਦਾ ਭਾਰਤੀ ਵਿਦਿਆਰਥੀ ਵੀਜ਼ਾ ਲਈ ਅਰਜ਼ੀ ਦੇਣਗੇ। ਅਮਰੀਕੀ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਦੂਤਘਰ ਲਗਭਗ ਆਪਣੇ ਵੀਜ਼ਾ ਪ੍ਰੋਸੈਸਿੰਗ ਦੇ ਪ੍ਰੀ-ਮਹਾਂਮਾਰੀ ਪੱਧਰ ‘ਤੇ ਪਹੁੰਚ ਗਏ ਹਨ ਅਤੇ ਇਸ ਸਾਲ ‘ਚ ਪ੍ਰੀ-ਮਹਾਂਮਾਰੀ ਪੱਧਰਾਂ ਨੂੰ ਪਾਰ ਕਰਨ ਦੀ ਉਮੀਦ ਹੈ। ਬੈਲਾਰਡ ਨੇ ਕਿਹਾ ਕਿ ਪਿਛਲੇ ਸਾਲ ਅਸੀਂ ਕੁੱਲ 8,00,000 ਤੋਂ ਵੱਧ ਵੀਜ਼ਾ ਨਿਰਣੇ ਕੀਤੇ ਹਨ ਅਤੇ ਅਸੀਂ ਲਗਭਗ ਆਪਣੇ ਪੂਰਵ-ਮਹਾਂਮਾਰੀ ਦੇ ਪੱਧਰ ‘ਤੇ ਹਾਂ, ਜਿਸ ਨੂੰ ਅਸੀਂ 2023 ‘ਚ ਪਾਰ ਕਰਨ ਦੀ ਉਮੀਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਕੋ ਇਕ ਸ਼੍ਰੇਣੀ ਜਿਸ ‘ਚ ਦੂਤਘਰ ‘ਬੈਕਲਾਗ’ ਨੂੰ ਘਟਾਉਣ ਦੀ ਕੋਸਕਿਰ ਰਿਹਾ ਹੈ, ਉਹ ਪਹਿਲੀ ਵਾਰ ਦੇ ਬੀ1 ਅਤੇ ਬੀ2 ਟੂਰਿਸਟ ਅਤੇ ਬਿਜ਼ਨਸ ਟਰੈਵਲ ਵੀਜ਼ੇ ਲਈ ਹੈ। ਉਨ੍ਹਾਂ ਕਿਹਾ ਕਿ ਅਸੀਂ ਹਾਲ ਹੀ ‘ਚ ਪੂਰੇ ਭਾਰਤ ‘ਚ 2.5 ਲੱਖ ਬੀ1/ਬੀ2 ਵੀਜ਼ਾ ਅਪੌਇੰਟਮੈਂਟਾਂ ਖੋਲ੍ਹੀਆਂ ਹਨ ਅਤੇ ਸਾਡੇ ਕੋਲ ਦਰਜਨਾਂ ਅਧਿਕਾਰੀ ਹਨ, ਜੋ ਵਿਸ਼ਵ ਭਰ ਦੇ ਦੂਤਘਰਾਂ ਅਤੇ ਵਾਸਡਿੀਸੀ ਤੋਂ ਬੀ1/ਬੀ2 ਬਿਨੈਕਾਰਾਂ ਲਈ ਇੰਟਰਵਿਊ ਕਰਨ ‘ਚ ਸਾਡੀ ਮਦਦ ਕਰਨ ਲਈ ਆਏ ਹਨ। ਉਨ੍ਹਾਂ ਦੱਸਿਆ ਕਿ ਵੀਜ਼ਾ ਨਵਿਆਉਣ ਲਈ ਬਿਨੈਕਾਰ ਹੁਣ ਆਪਣੀ ਅਰਜ਼ੀ ਈ-ਮੇਲ ਦੁਆਰਾ ਭੇਜ ਸਕਦੇ ਹਨ।

 

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …