14.1 C
Toronto
Monday, September 28, 2026
spot_img
Homeਪੰਜਾਬਹੁਣ ਸਾਬਕਾ ਫ਼ੌਜੀ ਛੇ ਵਾਰ ਦੇ ਸਕਣਗੇ ਪੀਸੀਐੱਸ ਪ੍ਰੀਖਿਆ

ਹੁਣ ਸਾਬਕਾ ਫ਼ੌਜੀ ਛੇ ਵਾਰ ਦੇ ਸਕਣਗੇ ਪੀਸੀਐੱਸ ਪ੍ਰੀਖਿਆ

ਹੁਣ ਸਾਬਕਾ ਫ਼ੌਜੀ ਛੇ ਵਾਰ ਦੇ ਸਕਣਗੇ ਪੀਸੀਐੱਸ ਪ੍ਰੀਖਿਆਮੁੱਖ ਮੰਤਰੀ ਨੇ ਸਾਬਕਾ ਫੌਜੀਆਂ ਲਈ ਪੀਸੀਐੱਸ ਦੀ ਪ੍ਰੀਖਿਆ ਵਿਚ ਬੈਠਣ ਦੇ ਮੌਕੇ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਸਿਵਲ ਸੇਵਾ ਸੰਯੁਕਤ ਮੁਕਾਬਲਾ ਪ੍ਰੀਖਿਆ ਵਿਚ ਮੌਕਿਆਂ ਦੀ ਗਿਣਤੀ ਵਿਚ ਇਹ ਵਾਧਾ ਹੁਣ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਵੱਲੋਂ ਦਿੱਤੇ ਜਾਣ ਵਾਲੇ ਮੌਕਿਆਂ ਦੇ ਪੈਟਰਨ ਅਨੁਸਾਰ ਕੀਤਾ ਗਿਆ ਹੈ। ਇਸ ਮਨਜ਼ੂਰੀ ਨਾਲ ਜਨਰਲ ਸ਼੍ਰੇਣੀਆਂ ਦੇ ਸਾਬਕਾ ਫ਼ੌਜੀ ਉਮੀਦਵਾਰਾਂ ਨੂੰ ਮੌਜੂਦਾ ਸਮੇਂ ਮਿਲਣ ਵਾਲੇ ਚਾਰ ਮੌਕਿਆਂ ਦੀ ਥਾਂ ਹੁਣ ਛੇ ਮੌਕੇ ਮਿਲਣਗੇ। ਪੱਛੜੀ ਸ਼੍ਰੇਣੀ ਦੇ ਸਾਬਕਾ ਫ਼ੌਜੀ ਉਮੀਦਵਾਰਾਂ ਲਈ ਚਾਰ ਮੌਕਿਆਂ ਨੂੰ ਵਧਾ ਕੇ ਨੌਂ ਮੌਕੇ ਕਰ ਦਿੱਤਾ ਗਿਆ ਹੈ ਜਦਕਿ ਅਨੁਸੂਚਿਤ ਜਾਤੀ ਸ਼੍ਰੇਣੀ ਦੇ ਸਾਬਕਾ ਫੌਜੀਆਂ ਲਈ ਅਣਗਿਣਤ ਮੌਕੇ ਕਰ ਦਿੱਤੇ ਗਏ ਹਨ। ਇਸ ਵਿਚ ਸਾਬਕਾ ਫ਼ੌਜੀਆਂ ਦੀ ਭਰਤੀ ਦੇ 1982 ਦੇ ਨਿਯਮਾਂ ਦੇ ਰੂਲ-5 ਦੀ ਤਰੁੱਟੀ ਵੀ ਦੂਰ ਹੋ ਜਾਵੇਗੀ।

RELATED ARTICLES
POPULAR POSTS