20.3 C
Toronto
Monday, September 14, 2026
spot_img
Homeਪੰਜਾਬਵਿਸ਼ਵ ਦੀ ਸਭ ਤੋਂ ਲੰਮੀ ਯਾਤਰਾ ਕਰਵਾਉਣ ਵਾਲੀ ਬੱਸ 7900 ਕਿਲੋਮੀਟਰ ਸਫਰ...

ਵਿਸ਼ਵ ਦੀ ਸਭ ਤੋਂ ਲੰਮੀ ਯਾਤਰਾ ਕਰਵਾਉਣ ਵਾਲੀ ਬੱਸ 7900 ਕਿਲੋਮੀਟਰ ਸਫਰ ਕਰਦੀ ਸੀ ਤੈਅ

ਵਿਸ਼ਵ ਦੀ ਸਭ ਤੋਂ ਲੰਮੀ ਯਾਤਰਾ ਕਰਵਾਉਣ ਵਾਲੀ ਬੱਸ 7900 ਕਿਲੋਮੀਟਰ ਸਫਰ ਕਰਦੀ ਸੀ ਤੈਅਅੰਮ੍ਰਿਤਸਰ ਵਿਚੋਂ ਹੋ ਕੇ ਲੰਘਦੀ ਸੀ ਲੰਡਨ ਤੋਂ ਕੋਲਕਾਤਾ ਜਾਣ ਵਾਲੀ ਬੱਸ
ਅੰਮ੍ਰਿਤਸਰ : ਲਗਾਤਾਰ ਤਿੰਨ ਦਹਾਕਿਆਂ ਤੱਕ ਵਿਸ਼ਵ ਦੀ ਸਭ ਤੋਂ ਲੰਮੀ ਯਾਤਰਾ ਕਰਵਾਉਣ ਵਾਲੀ ਬੱਸ ਅੰਮ੍ਰਿਤਸਰ ਵਿਚੋਂ ਹੋ ਕੇ ਲੰਘਦੀ ਸੀ। ਲੰਡਨ ਤੋਂ ਕੋਲਕਾਤਾ ਤੱਕ ਲਗਪਗ 7900 ਕਿੱਲੋਮੀਟਰ ਦਾ ਸਫ਼ਰ ਤੈਅ ਕਰਨ ਵਾਲੀ ਇਸ ਬੱਸ ਵਿਚ ਅੰਮ੍ਰਿਤਸਰ ਸਮੇਤ ਰਸਤੇ ਵਿਚ ਆਉਂਦੇ ਸ਼ਹਿਰਾਂ ਦੇ ਲੋਕਾਂ ਨੂੰ ਸਫ਼ਰ ਕਰਨ ਦਾ ਮੌਕਾ ਤਾਂ ਭਾਵੇਂ ਨਸੀਬ ਨਹੀਂ ਹੋ ਸਕਿਆ ਪਰ ਉਸ ਵੇਲੇ ਦੇ ਕਈ ਲੋਕਾਂ ਨੂੰ ਇਸ ਬੱਸ ਦੀ ਬਨਾਵਟ ਅਤੇ ਇਸ ਦੇ ਸਫ਼ਰ ਖ਼ਰਚ ਬਾਰੇ ਮੁਕੰਮਲ ਜਾਣਕਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਆਮ ਬੱਸਾਂ ਵਾਂਗੂ ਵਿਖਾਈ ਦੇਣ ਵਾਲੀ ‘ਲੰਡਨ-ਕਲਕੱਤਾ-ਲੰਡਨ’ ਬੱਸ ਦੀ ਸ਼ੁਰੂਆਤ 15 ਅਪ੍ਰੈਲ, 1957 ਨੂੰ ਹੋਈ। ਇਹ ਬੱਸ ਵਿਕਟੋਰੀਆ ਕੋਚ ਸਟੇਸ਼ਨ ਲੰਡਨ ਤੋਂ ਚੱਲ ਕੇ ਬੈਲਜੀਅਮ, ਪੱਛਮੀ ਜਰਮਨੀ, ਆਸਟਰੀਆ, ਯੁਗੋਸਲਾਵੀਆ, ਬੁਲਗਾਰੀਆ, ਤੁਰਕੀ, ਈਰਾਨ, ਹੈਰਾਤ, ਕੰਧਾਰ, ਕਾਬਲ, ਪਿਸ਼ਾਵਰ, ਰਾਵਲਪਿੰਡੀ, ਲਾਹੌਰ, ਵਾਹਗਾ, ਅੰਮ੍ਰਿਤਸਰ, ਨਵੀਂ ਦਿੱਲੀ, ਆਗਰਾ, ਇਲਾਹਾਬਾਦ, ਬਨਾਰਸ ਤੋਂ ਹੁੰਦੀ ਹੋਈ ਕੋਲਕਾਤਾ ਪਹੁੰਚਦੀ ਸੀ। ਸ਼ੁਰੂਆਤ ਵਿਚ ਇਸ ਦਾ ਕਿਰਾਇਆ 85 ਪੌਂਡ ਸੀ। ਕੁਝ ਵਰ੍ਹਿਆਂ ਬਾਅਦ ਇਸ ਬੱਸ ਦੀ ਹਾਲਤ ਖਸਤਾ ਹੋ ਜਾਣ ‘ਤੇ ਸਿਡਨੀ ਦੀ ਅਲਬਰਟ ਟੂਰ ਅਤੇ ਟਰੈਵਲਜ਼ ਕੰਪਨੀ ਨੇ ਇਸ ਨੂੰ ਖ਼ਰੀਦ ਲਿਆ। ਉਸ ਨੇ ‘ਲੰਡਨ-ਕਲਕੱਤਾ-ਲੰਡਨ’ ਬੱਸ ਨੂੰ ਡਬਲ ਡੈਕਰ ਬੱਸ ਦਾ ਰੂਪ ਦੇ ਕੇ ਇਸ ਦਾ ਨਾਮ ‘ਅਲਬਰਟ’ ਰੱਖ ਦਿੱਤਾ ਅਤੇ ਨਾਲ ਹੀ ਇਸ ਦਾ ਕਿਰਾਇਆ ਵਧਾ ਕੇ 145 ਪੌਂਡ ਕਰ ਦਿੱਤਾ ਗਿਆ। ਇਹ ਬੱਸ ਸੇਵਾ ਲਗਪਗ ਸੰਨ 1973 ਤੱਕ ਜਾਰੀ ਰਹੀ ਅਤੇ ਉਸ ਵੇਲੇ ਇਸ ਦਾ ਕਿਰਾਇਆ 305 ਪੌਂਡ ਸੀ। ਬੱਸ ਦੇ ਕਿਰਾਏ ਵਿਚ ਖਾਣਾ, ਸਨੈਕਸ ਅਤੇ ਰਹਿਣ ਦੀ ਸਹੂਲਤ ਵੀ ਸ਼ਾਮਿਲ ਸੀ ਅਤੇ ਟਿਕਟ ‘ਤੇ ਕਿਰਾਏ ਦੇ ਨਾਲ-ਨਾਲ ਸਫ਼ਰ ਦੌਰਾਨ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਰਸਤੇ ਵਿਚ ਆਉਣ ਵਾਲੇ ਮੁੱਖ ਸ਼ਹਿਰਾਂ ਦਾ ਵੀ ਵੇਰਵਾ ਦਰਜ ਸੀ। ਬੱਸ ਦੀ ਟਿਕਟ ਵਿਚ ਇਹ ਵੀ ਲਿਖਿਆ ਗਿਆ ਸੀ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਰਹੱਦ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਯਾਤਰੂਆਂ ਨੂੰ ਪਾਕਿਸਤਾਨ ਉਪਰੋਂ ਹਵਾਈ ਜਹਾਜ਼ ਰਾਹੀਂ ਲਿਜਾਇਆ ਜਾਵੇਗਾ।ઠ
ਦੱਸਿਆ ਜਾਂਦਾ ਹੈ ਕਿ ਲੰਡਨ ਤੋਂ ਕੋਲਕਾਤਾ ਵਿਚਾਲੇ ਚੱਲਣ ਵਾਲੀ ਇਸ ਯਾਤਰਾ ਦੀ ਯੋਜਨਾ ਇਸ ਤਰੀਕੇ ਨਾਲ ਬਣਾਈ ਗਈ ਸੀ ਕਿ ਇਸ ਵਿਚ 45 ਦਿਨ ਲੱਗਦੇ ਸਨ ਅਤੇ ਅਲਬਰਟ ਟੂਰ ਅਤੇ ਟ੍ਰੈਵਲਜ਼ ਕੰਪਨੀ ਵਲੋਂ ਇਸ ਯਾਤਰਾ ਨੂੰ ਆਰਾਮਦਾਇਕ ਅਤੇ ਯਾਦਗਾਰੀ ਬਣਾਉਣ ਹਿਤ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਸਨ। ਸਫ਼ਰ ਦੌਰਾਨ ਰਸਤੇ ਵਿਚ ਬੱਸ ਕੰਪਨੀ ਵਲੋਂ ਯਾਤਰੂਆਂ ਨੂੰ ਹੋਟਲ ਵਿਚ ਠਹਿਰਾਇਆ ਜਾਂਦਾ ਸੀ ਅਤੇ ਯਾਤਰੂਆਂ ਨੂੰ ਰਸਤੇ ਵਿਚ ਆਉਂਦੇ ਸਮਾਰਕਾਂ ਦੀ ਸੈਰ ਵੀ ਕਰਵਾਈ ਜਾਂਦੀ ਸੀ। ਹੋਰਨਾਂ ਸਹੂਲਤਾਂ ਦੇ ਇਲਾਵਾ ਬੱਸ ਵਿਚ ਰੇਡੀਓ ਸੁਣਨ, ਪੱਖਾ/ਹੀਟਰ, ਸੈਲੂਨ, ਕਿਤਾਬਾਂ ਪੜ੍ਹਨ ਦੀ ਜਗ੍ਹਾ ਅਤੇ ਬਾਹਰ ਦਾ ਨਜ਼ਾਰਾ ਵੇਖਣ ਲਈ ਇਕ ਵਿਸ਼ੇਸ਼ ਬਾਲਕੋਨੀ ਵੀ ਸੀ ਅਤੇ ਬੱਸ ਵਿਚ ਸਫ਼ਰ ਦੌਰਾਨ ਯਾਤਰੂਆਂ ਦੇ ਸੌਣ ਲਈ ਵੀ ਪ੍ਰਬੰਧ ਕੀਤੇ ਗਏ ਸਨ। ਇਸ ਡਬਲ-ਡੈਕਰ ਬੱਸ ਨੇ ਲੰਡਨ ਤੋਂ ਕੋਲਕਾਤਾ ਵਿਚਾਲੇ 15 ਯਾਤਰਾਵਾਂ ਕੀਤੀਆਂ। ਲਗਾਤਾਰ ਕਈ ਵਰ੍ਹਿਆਂ ਤੱਕ ਸੇਵਾਵਾਂ ਦੇਣ ਤੋਂ ਬਾਅਦ ਇਹ ਬੱਸ ਇਕ ਬ੍ਰਿਟਿਸ਼ ਯਾਤਰੀ ਐਂਡੀ ਸਟੀਵਰਟ ਨੇ ਖ਼ਰੀਦ ਕੇ ਇਸ ਨੂੰ ਮੋਬਾਈਲ-ਘਰ ਦਾ ਨਾਮ ਦਿੱਤਾ ਅਤੇ ਇਸ ਨੂੰ ਭਾਰਤ ਦੇ ਰਸਤੇ ਸਿਡਨੀ ਤੋਂ ਲੰਡਨ ਲਈ ਨਵੇਂ ਰੂਟ ‘ਤੇ ਸ਼ੁਰੂ ਕੀਤਾ ਗਿਆ।

RELATED ARTICLES
POPULAR POSTS