Breaking News
Home / ਕੈਨੇਡਾ / ਸਮੋਸਾ ਫੈਕਟਰੀ ਦੇ ਮਾਲਕ ਹਰਪਾਲ ਸੰਧੂ ਦੇ ਮਾਤਾ ਜੀ ਹਰਬੰਸ ਕੌਰ ਦਾ ਦਿਹਾਂਤ

ਸਮੋਸਾ ਫੈਕਟਰੀ ਦੇ ਮਾਲਕ ਹਰਪਾਲ ਸੰਧੂ ਦੇ ਮਾਤਾ ਜੀ ਹਰਬੰਸ ਕੌਰ ਦਾ ਦਿਹਾਂਤ

ਸ਼ੋਕ ਸਮਾਚਾਰ
ਅੰਤਿਮ ਸਸਕਾਰ 10 ਜੁਲਾਈ, ਸ਼ੁੱਕਰਵਾਰ ਨੂੰ
ਮਿੱਸੀਸਾਗਾ : ਟੋਰਾਂਟੋ ਇਲਾਕੇ ਵਿੱਚ ਪੰਜਾਬੀ ਕਮਿਊਨਿਟੀ ਵਿੱਚ ਨਾਮਵਰ ਸਖ਼ਸ਼ੀਅਤ ਅਤੇ ਸਮੋਸਾ ਐਂਡ ਸਵੀਟਸ ਫੈਕਟਰੀ ਦੇ ਮਾਲਕ ਹਰਪਾਲ ਸਿੰਘ ਸੰਧੂ ਅਤੇ ਹਰਮਿੰਦਰ ਸਿੰਘ ਸੰਧੂ ਦੇ ਮਾਤਾ ਜੀ ਸਰਦਾਰਨੀ ਹਰਬੰਸ ਕੌਰ ਅਕਾਲ ਚਲਾਣਾ ਕਰ ਗਏ ਹਨ।
ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਹ 87 ਸਾਲ ਦੀ ਉਮਰ ਭੋਗ ਕੇ ਬੀਤੇ ਸੋਮਵਾਰ ਰਾਤ ਨੂੰ ਆਪਣੇ ਪਿੱਛੇ ਸੰਪੰਨ ਅਤੇ ਖੁਸ਼ਹਾਲ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਉਹ 1984 ਵਿੱਚ ਕੈਨੇਡਾ ਆਏ ਸਨ। ਉਨ੍ਹਾਂ ਦੇ ਚਾਰ ਬੇਟੇ ਹਨ, ਜਿਨ੍ਹਾਂ ਵਿੱਚ ਪ੍ਰਿੰਸੀਪਲ ਸੁਰਿੰਦਰ ਸਿੰਘ ਅਤੇ ਮਨਜੀਤ ਸਿੰਘ ਸੰਧੂ ਜੋ ਕਿ ਇੰਗਲੈਂਡ ਵਿੱਚ ਰਹਿੰਦੇ ਹਨ। ਇਹ ਪਰਿਵਾਰ ਪਿੱਛੋਂ ਨਵਾਂਸ਼ਹਿਰ ਜ਼ਿਲੇ ਦੇ ਪਿੰਡ ਮੋਰਾਂਵਾਲੀ ਨਾਲ ਸੰਬੰਧਤ ਹੈ। ਇਹ ਵੀ ਵਰਨਣਯੋਗ ਹੈ ਕਿ ਲਗਭਗ 4 ਕੁ ਸਾਲ ਪਹਿਲਾਂ ਹਰਪਾਲ ਸੰਧੂ ਹੋਰਾਂ ਦੇ ਪਿਤਾ ਜੀ ਸ. ਪ੍ਰਕਾਸ਼ ਸਿੰਘ ਸੰਧੂ ਵੀ ਅਕਾਲ ਚਲਾਣਾ ਕਰ ਗਏ ਸਨ। ਮਾਤਾ ਜੀ ਦਾ ਅੰਤਿਮ ਸਸਕਾਰ 10, ਜੁਲਾਈ ਦਿਨ ਸ਼ੁੱਕਰਵਾਰ ਨੂੰ ਬਰੈਂਪਟਨ ਕਰੈਮੇਟੋਰੀਅਮ ਵਿੱਖੇ ਦੁਪਿਹਰ 1.30 ਤੋਂ 3.30 ਦਰਮਿਆਨ ਕੀਤਾ ਜਾਵੇਗਾ। ਇਸ ਉਪਰੰਤ 4.30 ਵਜੇ ਤੋਂ 5.30 ਵਜੇ ਤੱਕ ਡਿਕਸੀ ਰੋਡ ਗੁਰੂਘਰ ਵਿਖੇ ਅੰਤਮ ਅਰਦਾਸ ਕੀਤੀ ਜਾਵੇਗੀ।
ਪਰਿਵਾਰ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਹਾਲਾਂਕਿ ਕੋਵਿਡ 19 ਕਾਰਣ ਜਾਰੀ ਸਰਕਾਰੀ ਹਦਾਇਤਾਂ ਧਿਆਨ ਵਿੱਚ ਰੱਖਦਿਆਂ ਲਗਭਗ 200 ਵਿਅਕਤੀਆਂ ਲਈ ਇਸ ਕਰੈਮੇਟੋਰੀਅਮ ਵਿੱਚ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਹੈ। ਪਰੰਤੂ ਫਿਰ ਵੀ ਤੁਸੀਂ ਦਿੱਤੇ ਸਮੇਂ ਦੌਰਾਨ ਕਿਸੇ ਵੇਲੇ ਵੀ ਆ ਕੇ ਅੰਤਮ ਦਰਸ਼ਨ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਜਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਰਪਾਲ ਸੰਧੂ ਹੋਰਾਂ ਨਾਲ 416-992-5515 ਜਾਂ ਹਰਮਿੰਦਰ ਸੰਧੂ ਹੋਰਾਂ ਨਾਲ 416-889-1330 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਅਸੀਂ ਵੀ ਅਦਾਰਾ ‘ਪਰਵਾਸੀ’ ਵੱਲੋਂ ਸੰਧੂ ਪਰਿਵਾਰ ਨਾਲ ਇਸ ਦੁੱਖ ਦੇ ਮੌਕੇ ਵਿੱਚ ਸ਼ਾਮਲ ਹਾਂ ਅਤੇ ਮਾਤਾ ਜੀ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦੇ ਹਾਂ।

Check Also

ਮਾਤਾ ਰਸਮਿੰਦਰ ਕੌਰ ਸੰਘਾ ਸਦੀਵੀ-ਵਿਛੋੜਾ ਦੇ ਗਏ

ਬਰੈਂਪਟਨ/ਡਾ. ਝੰਡ : ਸਾਰਿਆਂ ਲਈ ਇਹ ਬੜੇ ਹੀ ਦੁੱਖ-ਭਰੀ ਖ਼ਬਰ ਹੈ ਸਾਡੇ ਪਿਆਰੇ ਮਿੱਤਰ ਡਾ. …