Breaking News
Home / ਕੈਨੇਡਾ / ਅੰਤਰ-ਰਾਸ਼ਟਰੀ ਸਰਬ-ਸਾਂਝਾ ਕਵੀ ਦਰਬਾਰ 17 ਨਵੰਬਰ ਨੂੰ ਬਰੈਂਪਟਨ ‘ਚ ਕਰਵਾਇਆ ਜਾਵੇਗਾ

ਅੰਤਰ-ਰਾਸ਼ਟਰੀ ਸਰਬ-ਸਾਂਝਾ ਕਵੀ ਦਰਬਾਰ 17 ਨਵੰਬਰ ਨੂੰ ਬਰੈਂਪਟਨ ‘ਚ ਕਰਵਾਇਆ ਜਾਵੇਗਾ

ਬਰੈਂਪਟਨ/ਪਾਮਾ : ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਰਾਸ਼ਟਰੀ ਕਵੀ ਦਰਬਾਰ -2019 ਮਨਾਉਣ ਲਈ ਰਾਮਗਗੜ੍ਹੀਆ ਸਿੱਖ ਫਾਊਂਡੇਸ਼ਨ ਵਲੋਂ ਬੜੇ ਉਤਸ਼ਾਹ ਨਾਲ ਤਿਆਰੀਆਂ ਅਰੰਭ ਦਿੱਤੀਆਂ ਗਈਆਂ ਹਨ।
ਗੁਰੂਆਂ ਦੇ ਗੁਰੂ, ਪੀਰਾਂ ਦੇ ਉੱਚ ਦੇ ਪੀਰ, ਵਿਗਿਆਨੀਆਂ ਦੇ ਮਹਾਂਵਿਗਿਆਨੀ, ਸਮਾਜਕ ਧੂੰਦਕਾਰਾ ਦੂਰ ਕਰਨ ਲਈ ਸਮਾਜ ਸੁਧਾਰ ਲਹਿਰ ਦੇ ਮੋਢੀ, ਸਿੱਖ ਜਗਤ ਦੇ ਸਿਰਜਣਹਾਰ ਸਰਬਸਾਂਝੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਫਿਲਾਸ਼ਫੀ, ਜੀਵਨ ਯੁਕਤ ਅਤੇ ਸਿੱਖਿਆਵਾਂ ਦੇ ਸੰਦਰਭ ਵਿੱਚ ਉਚਕੋਟੀ ਦੇ ਵਿਦਵਾਨ ਕਵੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਖੁੱਲ੍ਹੇ ਸੱਦੇ ਦਿੱਤੇ ਜਾ ਰਹੇ ਹਨ। ਭਾਰਤ, ਪਾਕਿਸਤਾਨ, ਅਮਰੀਕਾ, ਇੰਗਲੈਂਡ, ਅਸਟਰੇਲੀਆ ਅਤੇ ਯੂਰਪ ਸਮੇਤ ਕੈਨੇਡਾ ਦੇ ਸਾਹਿਤਕਾਰ ਅਤੇ ਕਵੀ ਵੀ ਸ਼ਿਰਕਤ ਕਰਨਗੇ। ਇਹ ਮਹਾਨ ਕਵੀ ਦਰਬਾਰ ਨਵੰਬਰ 17, 2019 ਦਿਨ ਐਤਵਾਰ, ਸਮਾਂ ਦਸ ਵਜੇ ਸਵੇਰ ਤੋਂ ਸ਼ਾਮ ਦੇ ਪੰਜ ਵਜੇ ਤੱਕ ਹੋਵੇਗਾ। ਸਥਾਨ-340 ਵੋਡਨ ਸਟਰੀਟ ਈਸਟ, ਬਰੈਂਪਟਨ ਦੇ ਸੈਂਚਰੀ ਗਾਰਡਨ ਰੀਕਰੇਸ਼ਨ ਕੰਪਲੈਕਸ ਦੇ ਆਡੋਟੋਰੀਅਮ ਨੰਬਰ 1 ਵਿਖੇ ਹੋਵੇਗਾ। ਇਸ ਕਵੀ ਦਰਬਾਰ ਦੇ ਯੋਗ ਪ੍ਰਬੰਧਾਂ ਨੂੰ ਮੁੱਖ ਰੱਖ ਕੇ ਪਿਛਲੇ ਦਿਨ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਹਾਲ ਵਿਖੇ ਚੇਅਰਮੈਨ ਦਲਜੀਤ ਸਿੰਘ ਗੇਦੂ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਹੋਈ, ਜਿਸ ਵਿੱਚ ਪ੍ਰੋਗਰਾਮ ਵਾਲੇ ਦਿਨ ਖਾਣਾ ਅਤੇ ਚਾਹ-ਪਾਣੀ ਦੇ ਪ੍ਰਬੰਧ, ਬਾਹਰੋਂ ਆਇਆਂ ਕਵੀਆਂ ਦੇ ਰਹਿਣ ਦਾ ਪ੍ਰਬੰਧ, ਸਪੋਂਸਰਜ, ਮੋਟਲ ਅਤੇ ਫੰਡ ਰੇਜਿੰਗ ਸਬੰਧੀ ਹੋਰ ਵੀ ਵਿਸ਼ਿਆਂ ਤੇ ਵਿਚਾਰ ਵਟਾਂਦਰੇ ਕੀਤੇ ਗਏ। ਇਸ ਮੀਟਿੰਗ ਵਿੱਚ ਸਰਵਸ੍ਰੀ ਮੱਖਣ ਸਿੰਘ ਰਿਆਤ, ਗੁਰਚਰਨ ਸਿੰਘ ਦੁਬੱਈ ਵਾਲੇ, ਬੇਅੰਤ ਸਿੰਘ ਵਿਰਦੀ, ਜਸਵੀਰ ਸਿੰਘ ਸੈਂਹਬੀ, ਜਰਨੈਲ ਸਿੰਘ ਮਠਾਰੂ, ਕਰਨੈਲ ਸਿੰਘ ਮਰਵਾਹਾ, ਕਰਨ ਅਜਾਇਬ ਸਿੰਘ ਸੰਘਾ, ਡ:ਪਰਗਟ ਸਿੰਘ ਬੱਗਾ, ਹਰਦਿਆਲ ਸਿੰਘ ਝੀਤਾ, ਕਵੀ ਮਕਸੂਦ ਚੌਧਰੀ ਅਤੇ ਸੁਰਿੰਦਰ ਸਿੰਘ ਪਾਮਾ ਹੁਰਾਂ ਨੇ ਸਮੂਲੀਅਤ ਕੀਤੀ। ਹੋਰ ਵਧੇਰੇ ਜਾਣਕਾਰੀ ਲਈ ਚੇਅਰਮੈਨ ਦਲਜੀਤ ਸਿੰਘ ਗੇਦੂ 416-305-9878 ਜਾਂ ਡ: ਪਰਗਟ ਸਿੰਘ ਬੱਗਾ ਪ੍ਰੈਜੀਡੈਂਟ 905-531-8901 ਅਤੇ ਜਨਰਲ ਸੈਕਰਟਰੀ ਹਰਦਿਆਲ ਸਿੰਘ ਝੀਤਾ 647-409-8915 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੇ 40ਵੇਂ ਸਾਲ ‘ਤੇ ਐਬਸਫੋਰਡ ਵਿਖੇ ਖੂਨਦਾਨ ਕੈਂਪ ਨੂੰ ਬੇਮਿਸਾਲ ਹੁੰਗਾਰਾ

ਐਬਸਫੋਰਡ/ ਡਾ. ਗੁਰਵਿੰਦਰ ਸਿੰਘ : ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੀ ਯਾਦ ਵਿੱਚ, ਕੈਨੇਡਾ …