ਪਾਕਿਸਤਾਨੀ ਫੌਜ ਦਾ ਹੈਲੀਕਾਪਟਰ ਕੰਟਰੋਲ ਰੇਖਾ ਤੋਂ 300 ਮੀਟਰ ਅੰਦਰ ਆਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਵਲੋਂ ਅੱਜ ਫਿਰ ਅੰਤਰਰਾਸ਼ਟਰੀ ਨਿਯਮਾਂ ਦਾ ਉਲੰਘਣਾ ਕੀਤੀ ਗਈ ਹੈ। ਪਾਕਿਸਤਾਨੀ ਫੌਜ ਦਾ ਇਕ ਹੈਲੀਕਾਪਟਰ ਪੁੰਛ ਵਿਚ ਕੰਟਰੋਲ ਰੇਖਾ ਤੋਂ 300 ਮੀਟਰ ਭਾਰਤ ਵਾਲੇ ਪਾਸੇ ਆ ਗਿਆ। ਭਾਰਤੀ ਫੌਜ ਦੇ ਸੂਤਰਾਂ ਨੇ ਦੱਸਿਆ ਕਿ ਪਾਕਿ ਦਾ ਇਹ ਹੈਲੀਕਾਪਟਰ 300 ਮੀਟਰ ਅੰਦਰ ਆਉਣ ਤੋਂ ਬਾਅਦ ਵਾਪਸ ਚਲਾ ਗਿਆ। ਦੱਸਿਆ ਗਿਆ ਕਿ ਇਹ ਘਟਨਾ ਅੱਜ ਸਵੇਰੇ 10.00 ਵਜੇ ਦੀ ਹੈ। ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ਦੇ ਬਣਾਏ ਗਏ ਨਿਯਮਾਂ ਮੁਤਾਬਕ ਰੋਟਰੀ ਵਿੰਗ ਹੈਲੀਕਾਪਟਰ ਕੰਟਰੋਲ ਰੇਖਾ ਦੇ ਇਕ ਕਿਲੋਮੀਟਰ ਦੇ ਦਾਇਰੇ ਵਿਚ ਨਹੀਂ ਆ ਸਕਦਾ। ਚੇਤੇ ਰਹੇ ਕਿ ਲੰਘੇ ਕੱਲ੍ਹ ਤੰਗਧਾਰ ਸੈਕਟਰ ਵਿਚ ਕੰਟਰੋਲ ਰੇਖਾ ‘ਤੇ ਪਾਕਿ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਬੀਐਸਐਫ ਦਾ ਇਕ ਜਵਾਨ ਸ਼ਹੀਦ ਹੋ ਗਿਆ ਸੀ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …