2.2 C
Toronto
Friday, November 14, 2025
spot_img
Homeਕੈਨੇਡਾਕੈਨੇਡਾ-ਇੰਡੀਆ ਫ਼ਾਊਂਡੇਸ਼ਨ ਨੇ ਕੀਤਾ ਪ੍ਰਾਈਵੇਟ ਮੈਂਬਰ ਬਿੱਲ ਦਾ ਵਿਰੋਧ

ਕੈਨੇਡਾ-ਇੰਡੀਆ ਫ਼ਾਊਂਡੇਸ਼ਨ ਨੇ ਕੀਤਾ ਪ੍ਰਾਈਵੇਟ ਮੈਂਬਰ ਬਿੱਲ ਦਾ ਵਿਰੋਧ

ਟੋਰਾਂਟੋ/ ਬਿਊਰੋ ਨਿਊਜ਼ :
ਓਨਟਾਰੀਓ, ਕੈਨੇਡਾ ਦੀ ਅਸੈਂਬਲੀ ‘ਚ ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ਲੈ ਕੇ ਓਨੀ ਰਾਜਨੀਤੀ ਭਾਰਤ ‘ਚ ਨਹੀਂ ਹੋ ਰਹੀ, ਜਿੰਨੀ ਕੈਨੇਡਾ ਵਿਚ ਹੋ ਰਹੀ ਹੈ। ਕੈਨੇਡੀਅਨ ਪਾਰਲੀਮੈਂਟ ਵਿਚ ਸਾਬਕਾ ਸੰਸਦ ਮੈਂਬਰ ਗੁਰਬਖ਼ਸ਼ ਸਿੰਘ ਮੱਲ੍ਹੀ ਦੀ ਧੀ ਹਰਿੰਦਰ ਕੌਰ ਮੱਲ੍ਹੀ ਪਹਿਲੀ ਵਾਰ ਲਿਬਰਲ ਪਾਰਟੀ ਵਲੋਂ ਐਮ.ਪੀ.ਪੀ. ਬਣੀ ਹੈ ਅਤੇ ਉਨ੍ਹਾਂ ਨੇ ਸਿੱਖ ਵਿਰੋਧੀ ਕਤਲੇਆਮ ਨੂੰ ‘ਨਸਲਕੁਸ਼ੀ’ ਐਲਾਨ ਕਰਨ ਦਾ ਬਿੱਲ ਪ੍ਰਾਈਵੇਟ ਮੈਂਬਰ ਬਿੱਲ ਵਜੋਂ ਓਨਟਾਰੀਓ ਅਸੈਂਬਲੀ ਵਿਚ ਰੱਖਿਆ। ਸਿੱਖ ਵੋਟਰਾਂ ਨੂੰ ਧਿਆਨ ਵਿਚ ਰੱਖਦਿਆਂ ਵਧੇਰੇ ਐਮ.ਪੀ.ਪੀ. ਨੇ ਵੀ ਇਸ ਦਾ ਸਮਰਥਨ ਕਰ ਦਿੱਤਾ ਅਤੇ ਇਹ ਬਿੱਲ ਪਾਸ ਹੋ ਗਿਆ। ਹਾਲਾਂਕਿ ਇਸ ਨਾਲ ਜ਼ਮੀਨੀ ਪੱਧਰ ‘ਤੇ ਕੁਝ ਬਦਲਣ ਵਾਲਾ ਨਹੀਂ ਹੈ ਅਤੇ ਇਹ ਸਿਰਫ਼ ਇਕ ਸੰਕੇਤਕ ਬਿੱਲ ਬਣ ਕੇ ਰਹਿ ਗਿਆ ਹੈ।
ਕੈਨੇਡਾ-ਇੰਡੀਆ ਫ਼ਾਊਂਡੇਸ਼ਨ ਨੇ ਓਨਟਾਰੀਓ ਅਸੈਂਬਲੀ ਵਿਚ ਪਾਸ ਕੀਤੇ ਗਏ ਇਸ ਬਿੱਲ ਦੀ ਸਖ਼ਤ ਨਿੰਦਾ ਕੀਤੀ ਹੈ। ਫ਼ਾਊਂਡੇਸ਼ਨ ਦੇ ਚੇਅਰਮੈਨ ਅਜੀਤ ਸੋਮੇਸ਼੍ਵਰ ਨੇ ਕਿਹਾ ਕਿ ਇਹ ਸਮਾਂ ਹੈ ਕਿ ਇੰਡੋ-ਕੈਨੇਡੀਅਨਾਂ ਨੂੰ ਕੈਨੇਡਾ ਨੂੰ ਸਭ ਤੋਂ ਪਹਿਲਾਂ ਰੱਖਣਾ ਪਵੇਗਾ ਅਤੇ ਭਾਰਤ ਦੀਆਂ ਸਾਰੀਆਂ ਕੌੜੀਆਂ ਯਾਦਾਂ ਨੂੰ ਉਥੇ ਹੀ ਛੱਡਣਾ ਪਵੇਗਾ। ਉਨ੍ਹਾਂ ਨੇ ਆਪਣੇ ਆਪ ਨੂੰ ਕੱਟੜ੍ਹਪੰਥੀਆਂ ਅਤੇ ਆਪਣੇ ਹਿੱਤਾਂ ਲਈ ਲੋਕਾਂ ਦੇ ਗੁੰਮਰਾਹ ਕਰਨ ਵਾਲਿਆਂ ਦੇ ਹੱਥਾਂ ਵਿਚ ਖੇਡਣ ਤੋਂ ਬਚਣਾ ਚਾਹੀਦਾ ਹੈ। ਕੈਨੇਡਾ-ਇੰਡੀਆ ਫ਼ਾਊਂਡੇਸ਼ਨ ਦੇ ਨੈਸ਼ਨਲ ਕਨਵੀਨਰ ਅਨਿਲ ਸ਼ਾਹ ਨੇ ਦੱਸਿਆ ਕਿ ਇਹ ਸਮਾਂ ਇਕਜੁੱਟ ਹੋਣ ਦਾ ਹੈ ਨਾ ਕਿ ਵੰਡੀਆਂ ਪਾਉਣ ਦਾ। ਪੰਜਾਬੀਆਂ ਨੇ ਕੈਨੇਡਾ ਦੇ ਵਿਕਾਸ ‘ਚ ਸ਼ਾਨਦਾਰ ਯੋਗਦਾਨ ਪਾਇਆ ਹੈ। ਅਜਿਹੇ ਵਿਚ ਇਸ ਤਰ੍ਹਾਂ ਦੇ ਰਾਜਨੀਤਕ ਮਿਸਐਡਵੇਂਸਰ ਨਾਲ ਕਿਸੇ ਦਾ ਭਲਾ ਨਹੀਂ ਹੋਵੇਗਾ। ਬਲਕਿ ਭਾਰਤ ਅਤੇ ਕੈਨੇਡਾ ਦੇ ਮਜ਼ਬੂਤ ਹੁੰਦੇ ਰਿਸ਼ਤਿਆਂ ਨੂੰ ਹੀ ਨੁਕਸਾਨ ਪਹੁੰਚੇਗਾ। ਫ਼ਾਊਂਡੇਸ਼ਨ ਨੇ ਕਿਹਾ ਕਿ ਮੱਲ੍ਹੀ ਦੇ ਇਸ ਬਿੱਲ ਦਾ ਬੀਤੇ ਤਿੰਨ ਦਹਾਕਿਆਂ ‘ਚ ਇਸ ਘਟਨਾ ਤੋਂ ਬਾਅਦ ਜੋ ਸਦਭਾਵਨਾ ਬਣੀ ਹੈ, ਉਹ ਮੁੜ ਭੰਗ ਹੋ ਸਕਦੀ ਹੈ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ 2005 ‘ਚ ਹੀ ਪੂਰੇ ਸਿੱਖ ਭਾਈਚਾਰੇ ਅਤੇ ਪੂਰੇ ਦੇਸ਼ ਤੋਂ ਇਸ ਘਟਨਾ ਲਈ ਮੁਆਫ਼ੀ ਮੰਗ ਚੁੱਕੇ ਹਨ।

RELATED ARTICLES
POPULAR POSTS