Breaking News
Home / ਕੈਨੇਡਾ / ਪਹਿਲੀ ਵਾਰ ਵਿਸਾਖੀ ਵੱਡੇ ਪੱਧਰ ‘ਤੇ ਪਾਰਲੀਮੈਂਟ-ਹਿੱਲ ‘ਤੇ 13 ਅਪ੍ਰੈਲ ਨੂੰ ਮਨਾਈ ਜਾਵੇਗੀ

ਪਹਿਲੀ ਵਾਰ ਵਿਸਾਖੀ ਵੱਡੇ ਪੱਧਰ ‘ਤੇ ਪਾਰਲੀਮੈਂਟ-ਹਿੱਲ ‘ਤੇ 13 ਅਪ੍ਰੈਲ ਨੂੰ ਮਨਾਈ ਜਾਵੇਗੀ

logo-2-1-300x105ਬਰੈਂਪਟਨ/ਡਾ. ਝੰਡ : ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਤੋਂ ਪ੍ਰਾਪਤ ਸੂਚਨਾ ਅਨਸਾਰ 13 ਅਪ੍ਰੈਲ ਨੂੰ ਕੈਨੇਡਾ ਦੀ ਰਾਜਧਾਨੀ ਔਟਵਾ ਵਿੱਚ ਪਾਰਲੀਮੈਂਟ ਹਿੱਲ ‘ਤੇ ਵਿਸਾਖੀ ਦਾ ਤਿਉਹਾਰ ਸਾਰੇ ਪਾਰਲੀਮੈਂਟ ਮੈਂਬਰਾਂ ਵੱਲੋਂ ਕੈਨੇਡਾ-ਵਾਸੀਆਂ ਨਾਲ ਮਿਲ ਕੇ ਵੱਡੇ ਪੱਧਰ ‘ਤੇ ਜੋਸ਼-ਓ-ਖ਼ਰੋਸ਼ ਨਾਲ ਮਨਾਇਆ ਜਾਵੇਗਾ। ਇਸ ਨਾਲ ਸਬੰਧਿਤ ਕਈ ਪ੍ਰੋਗਰਾਮ ਉਲੀਕੇ ਗਏ ਹਨ।
ਕੈਲਗਰੀ ਸਕਾਈਵਿਊ ਤੋਂ ਚੁਣੇ ਗਏ ਐੱਮ.ਪੀ. ਦਰਸ਼ਨ ਸਿੰਘ ਕੰਗ ਦੇ ਪਾਰਲੀਮੈਂਟ ਹਿੱਲ ਸਥਿੱਤ ਦਫ਼ਤਰ ਵਿੱਚ ਸਵੇਰੇ 10.00 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਉਪਰੰਤ, ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਹੋਵੇਗਾ ਅਤੇ ਵਿਸਾਖੀ ਦੇ ਪਵਿੱਤਰ-ਦਿਹਾੜੇ ਬਾਰੇ ਵਿਚਾਰਾਂ ਹੋਣਗੀਆਂ ਜਿਸ ਵਿੱਚ ਕਈ ਪਾਰਲੀਮੈਂਟ ਮੈਂਬਰ ਵੀ ਭਾਗ ਲੈਣਗੇ। ਇਸ ਤੋਂ ਪਿੱਛੋਂ ਪਾਰਲੀਮੈਂਟ ਦੇ ‘ਮੇਨ-ਹਾਲ’ ਵਿੱਚ ਹੋਣ ਵਾਲੇ ਮੁੱਖ-ਸਮਾਗ਼ਮ ਵਿੱਚ ਇਕੱਤਰ ਸਰੋਤਿਆਂ ਦੇ ਸਾਹਮਣੇ ਵੱਖ-ਵੱਖ ਪਾਰਲੀਮੈਂਟ ਮੈਂਬਰਾਂ ਵੱਲੋਂ ਪੰਜਾਬੀਆਂ ਦੇ ਇਸ ਅਹਿਮ ਇਸ ਤਿਓਹਾਰ ਬਾਰੇ ਵਿਚਾਰ ਪ੍ਰਗਟ ਕੀਤੇ ਜਾਣਗੇ। ਸੰਕੇਤਕ ਗੀਤ-ਸੰਗੀਤ ਵੀ ਹੋਵੇਗਾ। ਰਾਤ ਨੂੰ ਪਾਰਲੀਮੈਂਟ ਹਾਲ ਦੇ ਬਾਹਰ ਖੁੱਲ੍ਹੇ ਪਾਰਕ ਵਿੱਚ ਇਸ ਖੁਸ਼ੀਆਂ ਭਰੇ ਤਿਓਹਾਰ ਨਾਲ ਜੁੜੇ ਪੰਜਾਬੀ ਸੱਭਿਆਚਾਰ ਦੀ ਭਰਪੂਰ ਝਲਕ ਪੇਸ਼ ਕੀਤੀ ਜਾਵੇਗੀ ਜਿਸ ਵਿੱਚ ਕਈ ਪੰਜਾਬੀ ਗਾਇਕ ਭਾਗ ਲੈਣਗੇ ਅਤੇ ਇਸ ਸ਼ੁਭ-ਮੌਕੇ ਨੂੰ ਯਾਦਗਾਰੀ ਬਨਉਣ ਵਿੱਚ ਆਪਣਾ ਯੋਗਦਾਨ ਪਾਉਣਗੇ। ਇਸ ਸਮੁੱਚੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸਮੂਹ ਪਾਰਲੀਮੈਂਟ ਮੈਂਬਰਾਂ ਵੱਲੋਂ ਕੈਨੇਡਾ-ਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਉਨ੍ਹਾਂ ਵੱਲੋਂ ਪੰਜਾਬੀਆਂ ਨੂੰ ਵਿਸ਼ੇਸ਼ ਅਪੀਲ ਹੈ ਕਿ ਉਹ ਵੱਡੀ ਗਿਣਤੀ ਵਿੱਚ ਇਸ ਵਿਸਾਖੀ ਦੇ ਜਸ਼ਨ ਵਿੱਚ ਸ਼ਾਮਲ ਹੋ ਕੇ ਇਸ ਨੂੰ ਯਾਦਗਾਰੀ ਬਨਾਉਣ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਰਮੇਸ਼ ਸੰਘਾ, ਐੱਮ. ਪੀ. ਦੇ ਦਫ਼ਤਰ ਤੋਂ ਫੋਨ ਨੰਬਰ 905-455-2644 ਜਾਂ ਉਨ੍ਹਾਂ ਦੇ ਈ-ਮੇਲ ਪਤੇ : [email protected] ‘ਤੇ ਮੇਲ ਕਰਕੇ ਲਈ ਜਾ ਸਕਦੀ ਹੈ।
ਔਟਵਾ ਵਿੱਚ ਮਨਾਏ ਜਾਣ ਵਾਲੇ ਵਿਸਾਖੀ ਦੇ ਇਨ੍ਹਾਂ ਜਸ਼ਨਾਂ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਆਪਣੇ ਨਾਂ ਉਨ੍ਹਾਂ ਦੇ 100 ਕੈਨੇਡੀ ਰੋਡ ਸਥਿਤ ਦਫ਼ਤਰ ਵਿੱਚ ਜਾ ਕੇ ਦਰਜ ਕਰਵਾ ਸਕਦੇ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …