ਐਨ ਆਰ ਆਈਜ਼ ਲਈ ਮੋਦੀ ਸਰਕਾਰ ਨੇ ਨਹੀਂ ਘੜੀ ਕੋਈ ਵਿਉਂਤ ਬੰਦੀ
ਟੋਰਾਂਟੋ/ਕੰਵਲਜੀਤ ਸਿੰਘ ਕੰਵਲ
ਭਾਰਤ ਦੇ ਪਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਦਿਨੀ ਕੀਤੇ ਗਏ ਨੋਟਬੰਦੀ ਦੇ ਐਲਾਨ ਤੋਂ ਬਾਅਦ ਉਹਨਾਂ ਵੱਲੋਂ ਕੀਤੇ ਜਾਂਦੇ ਦਾਅਵਿਆਂ ਅਤੇ ਵਾਅਦਿਆਂ ਦੀ ਉਦੋਂ ਫੂਕ ਨਿਕਲ ਜਾਂਦੀ ਹੈ ਜਦੋਂ ਕਿ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਗੱਲ ਸ਼ੁਰੂ ਕਰਦੇ ਹਾਂ ਇਕ ਐਨ ਆਰ ਆਈ ਦੀ ਜੋ ਆਪਣੇ ਪਰਿਵਾਰ ਸਮੇਤ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਪਣੇ ਵਤਨ ਪਰਤਦਾ ਹੈ ਅਤੇ ਉਸ ਪਾਸ ਜਾਂ ਤਾਂ ਵਿਦੇਸ਼ੀ ਕਰੰਸੀ ਹੁੰਦੀ ਹੈ ਜਾਂ ਉਸ ਪਾਸ ਪਿਛਲੀ ਫੇਰੀ ਦੌਰਾਨ ਬਚੇ ਕੁਝ ਭਾਰਤੀ ਕਰੰਸੀ ਦੇ ਨੋਟ। ਦਿਲੀ ਏਅਰਪੋਰਟ ਤੇ ਲੰਬੇ ਸਫਰ ਪਿਛੋਂ ਉਤਰਦਿਆਂ ਏਅਰਪੋਰਟ ਅੰਦਰ ਬਣੇ ਬੈਂਕ ਬੂਥਾਂ ਤੇ ਲੰਬੀਆਂ ਲਾਈਨਾਂ ਚ ਇੰਤਜਾਰ ਕਰਨ ਪਿਛੋਂ ਪੁਰਾਣੇ ਨੋਟ ਨਹੀਂ ਬਦਲੇ ਜਾਂਦੇ ਹਨ ਅਤੇ ਸਿਰਫ ਪੰਜ ਹਜ਼ਾਰ ਰੁਪੈ ਦੇ ਬਰਾਬਰ ਤੋਂ ਥੱਲੇ ਥੱਲੇ ਵਿਦੇਸ਼ੀ ਕਰੰਸੀ ਬਦਲੀ ਜਾਂਦੀ ਹੈ ਸਿਤਮ ਜ਼ਰੀਫੀ ਇਹ ਕਿ 50 ਜਾਂ 51 ਰੁਪੈ ਵਾਲੀ ਕਰੰਸੀ ਦੇ ਬਦਲੇ ਇਹ ਬੈਂਕ ਬੂਥਾਂ ਵਾਲੇ 46 ਜਾਂ 47 ਰੁਪੈ ਪੱਲੇ ਪਾਉਂਦੇ ਹਨ। ਇਸ ਮਿਲੀ ”ਰਕਮ” ਨਾਲ ”ਆਪਣੇ ਘਰ” ਪਰਤਿਆ ਐਨ ਆਰ ਆਈ ਵਿਚਾਰਾ ਆਪਣੇ ਆਪ ਨੂੰ ਖਾਲੀ ਖਾਲੀ ਤੇ ਲੁੱਟਿਆ ਹੋਇਆ ਮਹਿਸੂਸ ਕਰਦਾ ਹੈ ਕਿਉਂਕਿ ਉਸ ਲਈ ਇੰਨੇ ਕੂ ਪੈਸਿਆਂ ਨਾਲ ਉਸ ਲਈ ਪਿੰਡ ਪਹੁੰਚਣਾਂ ਵੀ ਮੁਸ਼ਕਲ ਲਗਦਾ ਹੈ।
ਏਅਰਪੋਰਟ ਤੇ ਕਰੰਸੀ ਐਕਸਚੇਂਜ਼, ਬੈਕਾਂ ਦੇ ਬੂਥ ਅਤੇ ਏਅਰਪੋਰਟ ਤੇ ਲੱਗੀਆਂ ਏ ਟੀ ਐਮ ਮਸ਼ੀਨਾਂ ਅੱਗੇ ਨੋ ਕਰੰਸੀ ਦੇ ਸਾਈਨ ਸਰਕਾਰ ਦੇ ਉਹਨਾਂ ਸਾਰੇ ਦਾਅਵਿਆਂ ਦਾ ਮੂੰਹ ਚਿੜਾਉਂਦੇ ਦਿਖਾਈ ਦੇਂਦੇ ਹਨ ਜਿਹਨਾਂ ਚ ਕਿਹਾ ਜਾਂਦਾ ਹੈ ਕਿ ਕਰੰਸੀ ਦੀ ਕੋਈ ਕਮੀਂ ਨਹੀਂ ਹੈ। ਬਹੁਤੇ ਐਨ ਆਰ ਆਈਜ਼ ਦੇ ਕਈ ਬੈਂਕਾਂ ਚ ਖਾਤੇ ਵੀ ਹਨ ਅਤੇ ਪੈਸੇ ਵੀ ਪਰ ਬੈਂਕ ਚ ਵੀ ਸਵੇਰ ਤੋਂ ਲੱਗੀਆਂ ਲੰਬੀਆਂ ਲਾਈਨਾਂ ਵੀ ਉਸ ਨੂੰ ਹੈਰਾਨ ਅਤੇ ਪਰੇਸ਼ਾਨ ਕਰਦੀਆਂ ਹਨ ਸਾਰਾ ਦਿਨ ਲਾਈਨ ਚ ਖੜੇ ਹੋਣ ਤੋਂ ਬਾਅਦ ਸਿਰਫ 2000 ਰੁਪੈ ਨਸੀਬ ਹੁੰਦੇ ਹਨ ਜੇ ਬੈਂਕ ਦੇ ਮੈਨੇਜਰ ਵੱਲੋਂ ਟੋਕਨ ਦਿਤਾ ਜਾਂਦਾ ਹੈ ਤਾਂ ਉਹ ਵੀ ਹਫਤੇ ਦਸ ਦਿਨ ਬਾਅਦ ਦਾ ਉਸ ਦਿਨ ਵੀ ਸਿਫਾਰਸ਼ੀ ਲੋਕਾਂ ਨੂੰ ਤਾ 20 ਹਜ਼ਾਰ ਤੱਕ ,ਨਹੀ ਤਾਂ ਘੰਟਿਆਂ ਬੱਧੀ ਲਾਈਨ ਚ ਲੱਗਣ ਪਿੱਛੋਂ ਮਿਲਦੇ ਨੇ 5 ਤੌਂ 10 ਹਜ਼ਾਰ ਰੁਪੈ। ਪੁਰਾਣੀ ਕਰੰਸੀ ਜਮਾ੍ਹਂ ਕਰਾਉਣ ਵੇਲੇ ਆਧਾਰ ਕਾਰਡ ਦੀ ਮੰਗ ਕੀਤੀ ਜਾਂਦੀ ਹੈ ਵਿਚਾਰਾ ਐਨ ਆਰ ਆਈ ਕਿੱਥੋਂ ਲਿਆਵੇ ਆਧਾਰ ਕਾਰਡ? ਜੇ ਕਿਸੇ ਐਨ ਆਰ ਆਈ ਨੇ ਆਪਣੇ ਘਰ ਦਾ ਕੋਈ ਛੋਟਾ ਮੋਟਾ ਰੀਪੇਅਰ ਦਾ ਕੰਮ ਕਰਾਉਣਾ ਹੋਵੇ ਤਾਂ ਲੇਬਰ ਅਤੇ ਹੋਰ ਖਰਚਿਆਂ ਲਈ ਕੈਸ਼ ਮਨੀ ਦੀ ਲੋੜ ਪੈਦੀ ਹੈ। ਐਨ ਆਰ ਆਈ ਦਾ ਸ਼ੋਸ਼ਣ ਇੱਥੇ ਹੀ ਬੱਸ ਨਹੀਂ ,ਕਿਸੇ ਵੀ ਐਨ ਆਰ ਆਈ ਨੂੰ ਭਾਰਤ ਸਰਕਾਰ 10000 ਯੂ ਐੱਸ ਡਾਲਰ ਜ਼ਾਂ ਇਸ ਦੇ ਬਰਾਬਰ ਦੀ ਕੋਈ ਹੋਰ ਕਰੰਸੀ ਲੈ ਕੇ ਆਉਣ ਦੀ ਇਜ਼ਜ਼ਤ ਦੇਂਦੀ ਹੈ ਉਸ ਕਰੰਸੀ ਨੂੰ ਇਹਨੀਂ ਦਿਨੀਂ ਕਿਸੇ ਬੈਂਕ ਵੱਲੋਂ ਤੁੜਵਾਉਣ ਦਾ ਕੋਈ ਪਰਬੰਧ ਨਹੀਂ ਹੈ ਅਤੇ ਜੇ ਬਜ਼ਾਰਾਂ ਚ ਫੱਟੇ ਲਾ ਕੇ ਬੈਠੇ ਸਰਕਾਰ ਵੱਲੋਂ ਮਨਜੂਰ ਸ਼ੁਦਾ ਕਰੰਸੀ ਐਕਚੇਂਜ ਵਾਲਿਆਂ ਕੋਲ ਜਾਓ ਤਾਂ ਉਹ 6 ਤੋਂ 8 ਰੁਪੈ ਪ੍ਰਤੀ ਡਾਲਰ ਘੱਟ ਦੇਂਦੇ ਹਨ।
ਭਾਰਤ ਸਰਕਾਰ ਭਾਵੇਂ ਕਰੋੜਾਂ ਰੁਪੈ ਖਰਚ ਕਰਕੇ ਹਰ ਸਾਲ ਐਨ ਆਰ ਆਈ ਦਿਵਸ ਮਨਾਂਉਂਦੀ ਹੈ ਅਤੇ ਇਸ ਸਾਲ ਵੀ 7,8,9 ਜਨਵਰੀ ਨੂੰ ਬੈਂਗਲੌਰ ਵਿਖੇ ਮਨਾਇਆ ਜਾ ਰਿਹਾ ਹੈ ਉੱਥੇ ਫਿਰ ਐਨ ਆਰ ਆਈਜ਼ ਨੂੰ ਭਾਰਤ ਵਿੱਚ ਨਿਵੇਸ਼ ਕਰਨ ਲਈ ਫਿਰ ਇਸ ਵਾਰ ਵੀ ਕਈ ਸਬਜ਼ਬਾਗ ਵਿਖਾਏ ਜਾਣਗੇ ਪਰ ਜਮੀਨੀ ਹਕੀਕਤ ਦੇ ਕੌੜੇ ਹੋਏ ਕਰੰਸੀ ਕਾਂਡ ਤੇਜ਼ਰਬਿਆਂ ਤੋਂ ਇਹਨੀ ਦਿਨੀ ਭਾਰਤ ਆਇਆ ਹਰ ਐਨ ਆਰ ਆਈ ਪਰੇਸ਼ਾਂਨ ਹੈ। ਭਾਵੇਂ ਕਿ ਨੋਟਬੰਦੀ ਦਾ ਇਹ ਫੈਸਲਾ ਭਵਿੱਖ ਵਿੱਚ ਚੰਗੇ ਨਤੀਜੇ ਦੇਵੇਗਾ ਪਰ ਹਾਲ ਦੀ ਘੜੀ ਸਰਕਾਰ ਨੂੰ ਇਹਨੀਂ ਦਿਨੀਂ ਭਾਰਤ ਘੁੰਮਣ ਦੇ ਚਾਹਵਾਨ ਐਨ ਆਰ ਆਈਜ਼ ਲਈ ਇਕ ਵਿਸ਼ੇਸ਼ ਪਾਲਿਸੀ ਬਣਾਉਣ ਦੀ ਲੋੜ ਹੈ ਜਿਸ ਨਾਲ ਪਰਵਾਸੀਆਂ ਦੀਆਂ ਮੁਸ਼ਕਲਾਂ ਨੂੰ ਘਟਾਇਆ ਜਾਵੇ ਤਾ ਕਿ ਲੱਖਾਂ ਰੁਪੈ ਦੀਆਂ ਟਿਕਟਾਂ ਖਰਚ ਕੇ ਆਪਣੇ ਪਰਿਵਾਰਾਂ ਸਮੇਤ ਇਹਨੀ ਦਿਨੀ ਆਪਣੀਆਂ ਛੁੱਟੀਆਂ ਬਿਤਾਉਣ ਆਏ ਭਾਰਤ ਪੁੱਜੇ ਪਰਵਾਸੀਆਂ ਨੂੰ ਬੇਗਾਨਗੀ ਦੇ ਮਾਹੌਲ ਚ ਨਾਂ ਜੀਣਾ ਪਏ।
Check Also
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਨਵੇਂ ਵਰ੍ਹੇ ਨੂੰ ਸਮਰਪਿਤ ਅੰਤਰਰਾਸ਼ਟਰੀ ‘ਗਾਉਂਦੀ ਸ਼ਾਇਰੀ’ ਪ੍ਰੋਗਰਾਮ ਅਮਿੱਟ ਪੈੜਾਂ ਛੱਡਦੀ ਹੋਈ ਸਮਾਪਤ
ਬਰੈਂਪਟਨ : ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਵੱਲੋਂ 12 ਜਨਵਰੀ ਐਤਵਾਰ ਨੂੰ ਮਹੀਨਾਵਾਰ ਅੰਤਰਰਾਸ਼ਟਰੀ ਕਾਵਿ ਮਿਲਣੀ ਪ੍ਰੋਗਰਾਮ …