ਟੋਰਾਂਟੋ/ਬਿਊਰੋ ਨਿਊਜ਼ : ਕੋਕਰੀ ਸਪੋਰਟਸ ਐਂਡ ਕਲਚਰਲ ਕਲੱਬ ਟੋਰਾਂਟੋ ਵਲੋਂ 16 ਜੁਲਾਈ ਦਿਨ ਸ਼ਨਿੱਚਰਵਾਰ ਨੂੰ ਪਿਕਨਿਕ ਕਰਵਾਈ ਜਾ ਰਹੀ ਹੈ। ਇਹ ਪਿਕਨਿਕ ਹਰ ਸਾਲ ਦੀ ਤਰ੍ਹਾਂ ਛੇਆਂ ਕੋਕਰੀਆਂ ਦੇ ਪਰਿਵਾਰ ਰਲ ਕੇ ਕਰਵਾ ਰਹੇ ਹਨ, ਜਿਨ੍ਹਾਂ ਵਿਚ ਕੋਕਰੀ ਕਲਾਂ, ਕੋਕਰੀ ਫੂਲਾ ਸਿੰਘ, ਕੋਕਰੀ ਹੇਰ, ਕੋਕਰੀ ਪੁਰਾਣੇ ਵਾਲਾ, ਕੋਕਰੀ ਬੁੱਟਰਾਂ, ਕੋਕਰੀ ਵੈਹਣੀਵਾਲ, ਇਨ੍ਹਾਂ ਸਾਰੇ ਹੀ ਪਿੰਡਾਂ ਦੇ ਪਰਿਵਾਰਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਕਿ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਇਸ ਪਿਕਨਿਕ ਵਿਚ ਸ਼ਾਮਲ ਹੋ ਕੇ ਰੌਣਕਾਂ ‘ਚ ਵਾਧਾ ਕਰੋ ਜੀ।
ਪਿਕਨਿਕ ਵਿਚ ਖਾਣ-ਪੀਣ ਦੇ ਖੁੱਲ੍ਹੇ ਪ੍ਰਬੰਧ ਤੋਂ ਇਲਾਵਾ ਗੇਮਾਂ ਵੀ ਹਰ ਸਾਲ ਦੀ ਤਰ੍ਹਾਂ ਕਰਵਾਈਆਂ ਜਾਣਗੀਆਂ। ਇਹ ਪਿਕਨਿਕ (ਵਿਲਡਵੁੱਡ) ਪਾਰਕ ਪਿਛਲੇ ਸਾਲ ਵਾਲੀ ਹੀ ਜਗ੍ਹਾ ਏਰੀਆ 1, ਡੈਰੀ ਰੋਡ ਐਂਡ ਗੋਰਵੇ (ਸਾਊਥ ਵੈਸਟ ਕੋਰਨਰ) ਵਿਖੇ ਹੋਵੇਗੀ। ਹੋਰ ਜਾਣਕਾਰੀ ਲਈ ਫੋਨ ਕਰ ਸਕਦੇ ਹੋ। ਭਿੰਦਾ ਗਿੱਲ 416-414-7125, ਅਮਰ ਗਿੱਲ 647-406-5965, ਕਰਨੀ ਗਿੱਲ 416-889-2728, ਇੰਦਰਜੀਤ ਗਿੱਲ 248-413-9545
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …