Breaking News
Home / ਕੈਨੇਡਾ / ਪੰਜਾਬ ਚੈਰਿਟੀ ਵਲੋਂ ਪੰਜਾਬੀ ਲੇਖ ਮੁਕਾਬਲੇ 29 ਅਕਤੂਬਰ ਨੂੰ

ਪੰਜਾਬ ਚੈਰਿਟੀ ਵਲੋਂ ਪੰਜਾਬੀ ਲੇਖ ਮੁਕਾਬਲੇ 29 ਅਕਤੂਬਰ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਪੰਜਾਬ ਚੈਰਿਟੀ ਫਾਊਂਡੇਸ਼ਨ ਵਲੋਂ ਨਵਾਂਸ਼ਹਿਰ ਸਪੋਰਟਸ ਕਲੱਬ ਅਤੇ ਸਹਿਯੋਗੀ ਸੰਸਥਾਵਾਂ ਪੰਜਾਬੀ ਲੇਖ ਮੁਕਾਬਲੇ 29 ਅਕਤੂਬਰ ਦਿਨ ਐਤਵਾਰ ਨੂੰ 1:30 ਵਜੇ ਤੋਂ 4:30 ਵਜੇ ਤੱਕ 3545, ਮੌਰਨਿੰਗ ਸਟਾਰ ਡਰਾਈਵ ਤੇ ਸਥਿਤ ਲਿੰਕਨ ਅਲੈਗਜੈਂਡਰ ਸੈਕੰਡਰੀ ਸਕੂਲ ਮਾਲਟਨ ਵਿੱਚ ਕਰਵਾਏ ਜਾਣਗੇ।
ਇਨ੍ਹਾਂ ਮੁਕਾਬਲਿਆਂ ਲਈ ਵੱਖ ਵੱਖ ਗਰੁੱਪ ਬਣਾਏ ਜਾਣਗੇ। ਜੇ ਕੇ ਤੋਂ ਗਰੇਡ 2 ਦੇ ਬੱਚਿਆਂ ਨੂੰ ਦਿੱਤੇ ਹੋਏ ਚੋਣਵੇਂ ਸ਼ਬਦਾ ਨੂੰ ਕਾਪੀ ਕਰ ਕੇ ਸੁੰਦਰ ਲਿਖਾਈ ਵਿੱਚ ਲਿਖਣਾ ਹੋਵੇਗਾ। ਗਰੇਡ 3-4 ਦੇ ਦਿੱਤੇ ਹੋਏ ਵਾਕਾਂ ਦੀ ਕਾਪੀ ਕਰ ਕੇ ਆਪਣੀ ਸੁੰਦਰ ਲਿਖਾਈ ਵਿੱਚ ਲਿਖਣਗੇ। ਇਸੇ ਤਰ੍ਹਾਂ ਗਰੇਡ 5-6 ਦੇ ਬੱਚੇ ਦਿੱਤੇ ਹੋਏ ਪੈਰੇ ਨੂੰ ਕਾਪੀ ਕਰ ਕੇ ਲਿਖਣਗੇ। ਗਰੇਡ 7-8 ਦੇ ਬੱਚਿਆਂ ਨੂੰ ‘ਚੰਗਾ ਭੋਜਨ ਤੇ ਚੰਗੀ ਸਿਹਤ’ ਵਿਸ਼ੇ ‘ਤੇ 60 ਤੋਂ 100 ਸ਼ਬਦਾਂ ਦਾ ਲੇਖ ਲਿਖਣਾ ਹੋਵੇਗਾ। ‘ਮਾਨਸਿਕ ਤਨਾਅ ਅਤੇ ਸਿਹਤ’ ਵਿਸ਼ੇ ‘ਤੇ ਗਰੇਡ 9-10 ਦੇ ਵਿਦਿਆਰਥੀ 100-150 ਸ਼ਬਦਾਂ ਵਿੱਚ, ਗਰੇਡ 11-12 ਦੇ ਵਿਦਿਆਰਥੀ 150-250 ਸ਼ਬਦਾਂ ਵਿੱਚ ਅਤੇ ਅਡਲਟਸ (ਬਾਲਗ) 300 ਸ਼ਬਦਾਂ ਵਿੱਚ ਲੇਖ ਲਿਖਣਗੇ।
ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਚਾਹਵਾਨ ਈ-ਮੇਲ ਰਾਹੀਂ ਆਪਣਾ ਨਾਮ, ਉਮਰ, ਗਰੇਡ ਅਤੇ ਫੋਨ ਨੰਬਰ ਭੇਜ ਕੇ ਪੰਜਾਬ ਚੈਰਿਟੀ ਦੀ ਈ-ਮੇਲ ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਈ-ਮੇਲ ਐਡਰੈੱਸ ਹੈ>[email protected]. ਇਸ ਸਬੰਧੀ ਵਧੇਰੇ ਜਾਣਕਾਰੀ ਲਈ ਗੁਰਨਾਮ ਸਿੰਘ ਢਿੱਲੋਂ 647-287-2577 ਜਾਂ ਬਲਿਹਾਰ ਸਧਰਾ 647-297-8600 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …