Breaking News
Home / ਭਾਰਤ / ਇੰਡੀਆ ਦਾ ਨਾਂ ਬਦਲਣ ਦੀ ਕੋਸ਼ਿਸ਼ ਨੂੰ ਝਟਕਾ!

ਇੰਡੀਆ ਦਾ ਨਾਂ ਬਦਲਣ ਦੀ ਕੋਸ਼ਿਸ਼ ਨੂੰ ਝਟਕਾ!

ਸੁਪਰੀਮ ਕੋਰਟ ਨੇ ਸੁਣਵਾਈ ਤੋਂ ਕੀਤਾ ਇਨਕਾਰ

ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ਦਾ ਨਾਮ ਇੰਡੀਆ ਤੋਂ ਬਦਲ ਕੇ ਭਾਰਤ ਰੱਖਣ ਦੀ ਪਟੀਸ਼ਨ ‘ਤੇ ਸੁਪਰੀਮ ਕੋਰਨ ਨੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਕਿ ਸੰਵਿਧਾਨ ‘ਚ ਪਹਿਲਾਂ ਤੋਂ ਹੀ ਦੇਸ਼ ਨੂੰ ਭਾਰਤ ਕਿਹਾ ਜਾਂਦਾ ਹੈ, ਫਿਰ ਵੀ ਪਟੀਸ਼ਨਕਰਤਾ ਆਪਣੀ ਅਰਜੀ ਦੀ ਕਾਪੀ ਸਬੰਧਤ ਮੰਤਰਾਲੇ ਨੂੰ ਭੇਜੇ। ਸਰਕਾਰ ਤਹਿ ਕਰ ਸਕਦੀ ਹੈ ਕਿ ਕੀ ਕਰਨਾ ਹੈ। ਦਿੱਲੀ ਦੇ ਕਿਸਾਨ ਨਮਹ ਨੇ ਜਨਹਿਤ ਪਟੀਸ਼ਨ ਦਾਇਰ ਕਰਕੇ ਸੰਵਿਧਾਨ ਦੇ ਆਰਟੀਕਲ 1 ‘ਚ ਬਦਲਾਅ ਦੀ ਮੰਗ ਕੀਤੀ ਸੀ। ਇਸ ਦੇ ਜਰੀਏ ਦੇਸ਼ ਨੂੰ ਅੰਗਰੇਜ਼ੀ ‘ਚ ਇੰਡੀਆ ਅਤੇ ਹਿੰਦੀ ‘ਚ ਭਾਰਤ ਨਾਮ ਦਿੱਤਾ ਗਿਆ ਸੀ। ਪਟੀਸ਼ਨ ਕਰਤਾ ਦਾ ਕਹਿਣਾ ਹੈ ਕਿ ਇੰਡੀਆ ਨਾਮ ਹਟਾਉਣ ‘ਚ ਭਾਰਤ ਸਰਕਾਰ ਦੀ ਨਾਕਾਮੀ ਅੰਗਰੇਜ਼ੀ ਦੀ ਗੁਲਾਮੀ ਦਾ ਪ੍ਰਤੀਕ ਹੈ। ਦੇਸ਼ ਦਾ ਨਾਮ ਅੰਗਰੇਜ਼ੀ ‘ਚ ਵੀ ਭਾਰਤ ਕਰਨ ਨਾਲ ਲੋਕਾਂ ‘ਚ ਰਾਸ਼ਟਰੀ ਭਾਵਨਾ ਵਧੇਗੀ ਅਤੇ ਦੇਸ਼ ਨੂੰ ਅਲੱਗ ਪਹਿਚਾਣ ਮਿਲੇਗੀ।

Check Also

ਈਡੀ ਨੇ ਸ਼ਿਲਪਾ ਸ਼ੈਟੀ ਅਤੇ ਰਾਜਕੁੰਦਰਾ ਦੀ 97.79 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਕੁਰਕ

ਮਨੀ ਲਾਂਡਰਿੰਗ ਦੇ ਮਾਮਲੇ ’ਚ ਈਡੀ ਵੱਲੋਂ ਕੀਤੀ ਗਈ ਕਾਰਵਾਈ ਮੁੰਬਈ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ …