ਲੁਧਿਆਣਾ/ਬਿਊਰੋ ਨਿਊਜ਼
ਹਿੰਦੂ ਤੇ ਮੁਸਲਿਮ ਭਾਈਚਾਰੇ ‘ਚ ਆਪਸੀ ਖਿੱਚੋਤਾਣ ਦੀਆਂ ਖ਼ਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ। ਪ੍ਰੰਤੂ ਲੁਧਿਆਣਾ ‘ਚ ਇੱਕ ਹਿੰਦੂ ਲੜਕੀ ਦਾ ਵਿਆਹ ਇੱਕ ਮੁਸਲਿਮ ਪਰਿਵਾਰ ਨੇ ਕਰਵਾਇਆ ਹੈ। ਵਿਆਹ ਦੀ ਖ਼ਾਸ ਗੱਲ ਇਹ ਰਹੀ ਕਿ ਇਸ ਨੂੰ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਕ ਕੀਤਾ ਗਿਆ। ਮੁਸਲਿਮ ਜੋੜੇ ਨੇ ਹੀ ਹਿੰਦੂ ਲੜਕੀ ਦਾ ਕੰਨਿਆਦਾਨ ਕੀਤਾ। ਦਰਅਸਲ ਲੁਧਿਆਣਾ ਦੇ ਭਟਿਆਨ ਦੀ ਰਹਿਣ ਵਾਲੀ ਪੂਜਾ ਤੇ ਸਾਹਨੇਵਾਲ ਦੇ ਰਹਿਣ ਵਾਲੇ ਸੁਦੇਸ਼ ਦਾ ਵਿਆਹ ਲੌਕਡਾਊਨ ਤੋਂ ਪਹਿਲਾਂ ਤੈਅ ਹੋਇਆ ਸੀ। ਪੂਜਾ ਦਾ ਪਰਿਵਾਰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦਾ ਰਹਿਣ ਵਾਲਾ ਹੈ। ਲੌਕਡਾਊਨ ਤੋਂ ਪਹਿਲਾਂ ਪੂਜਾ ਦੇ ਮਾਤਾ-ਪਿਤਾ, ਭਰਾ ਤੇ ਤਿੰਨ ਭੈਣਾਂ ਪਿੰਡ ਗਏ ਸਨ ਪਰ ਉਹ ਲੌਕਡਾਊਨ ‘ਚ ਉੱਥੇ ਹੀ ਫਸ ਗਏ। ਜਦੋਂ ਅਬਦੁਲ ਨੂੰ ਪੂਜਾ ਦੇ ਪਰਿਵਾਰ ਦੀ ਮੁਸ਼ਕਿਲ ਦਾ ਪਤਾ ਲੱਗਾ ਤਾਂ ਉਨ੍ਹਾਂ ਪੂਜਾ ਦਾ ਵਿਆਹ ਪੂਰੇ ਰਸਮੋ ਰਿਵਾਜ਼ ਨਾਲ ਕਰਨ ਦਾ ਫੈਸਲਾ ਕੀਤਾ। ਅਬਦੁਲ ਦੇ ਇਸ ਫੈਸਲੇ ਤੋਂ ਪੂਜਾ ਦੇ ਪਿਤਾ ਕਾਫੀ ਖੁਸ਼ ਹੋਏ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …