6.9 C
Toronto
Friday, November 7, 2025
spot_img
Homeਪੰਜਾਬਮੋਗਾ ਵਿਚ ਕਿਸਾਨਾਂ ਦਾ ਗੁੱਸਾ ਦੇਖ ਕੇ ਖਿਸਕੇ ਭਾਜਪਾ ਆਗੂ

ਮੋਗਾ ਵਿਚ ਕਿਸਾਨਾਂ ਦਾ ਗੁੱਸਾ ਦੇਖ ਕੇ ਖਿਸਕੇ ਭਾਜਪਾ ਆਗੂ

ਕਿਸਾਨਾਂ ਨੇ ਕੇਂਦਰ ਸਰਕਾਰ ਤੇ ਭਾਜਪਾ ਖਿਲਾਫ ਕੀਤੀ ਜੰਮ ਕੇ ਨਾਅਰੇਬਾਜ਼ੀ
ਮੋਗਾ/ਬਿਊਰੋ ਨਿਊਜ਼ : ਮੋਗਾ ਦੇ ਸਿਵਲ ਹਸਪਤਾਲ ‘ਚ ਮਾਸਕ ਵੰਡਣ ਆਏ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਤੇ ਹਾਲਾਤ ਟਕਰਾਅ ਤੱਕ ਪਹੁੰਚ ਗਏ। ਕਿਸਾਨਾਂ ਦੇ ਰੋਹ ਕਾਰਨ ਭਾਜਪਾ ਆਗੂਆਂ ਨੂੰ ਹਸਪਤਾਲ ਦੇ ਪਿਛਲੇ ਰਸਤਿਓਂ ਬਾਹਰ ਕੱਢਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਮੋਗਾ ਦੇ ਸਿਵਲ ਹਸਪਤਾਲ ‘ਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਤੇ ਹੋਰ ਭਾਜਪਾ ਆਗੂ ਮਾਸਕ ਵੰਡਣ ਆਏ ਸਨ। ਇਸ ਭਿਣਕ ਪੈਣ ‘ਤੇ ਵੱਡੀ ਗਿਣਤੀ ਵਿੱਚ ਕਿਸਾਨ ਮੌਕੇ ਉੱਤੇ ਪੁੱਜ ਗਏ। ਭੜਕੇ ਕਿਸਾਨਾਂ ਨੇ ਮੋਦੀ ਸਰਕਾਰ ਅਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੌਕੇ ‘ਤੇ ਹਾਲਾਤ ਤਣਾਅ ਵਾਲੇ ਬਣਨ ਕਾਰਨ ਪੁਲਿਸ ਨੂੰ ਭਾਜੜਾਂ ਪੈ ਗਈਆਂ ਤੇ ਸੁਰੱਖਿਆ ਦੇ ਮੱਦੇਨਜ਼ਰ ਦਸਹਿਰਾ ਗਰਾਊਂਡ ਨੇੜਲੀ ਸੜਕ ਬੰਦ ਕਰ ਦਿੱਤੀ ਗਈ, ਜਿਸ ਕਾਰਨ ਹੋਰਨਾਂ ਰਾਹਗੀਰਾਂ ਨੂੰ ਵੀ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਥਿਤੀ ਵਿਗੜਨ ਦੇ ਡਰੋਂ ਪੁਲਿਸ ਪ੍ਰਸ਼ਾਸਨ ਨੇ ਭਾਜਪਾ ਆਗੂਆਂ ਨੂੰ ਹਸਪਤਾਲ ਦੇ ਪਿਛਲੇ ਰਸਤਿਓਂ ਲੰਘਾਉਣਾ ਪਿਆ।
ਬੀਕੇਯੂ ਏਕਤਾ ਉਗਰਾਹਾਂ ਆਗੂ ਬਲੌਰ ਸਿੰਘ ਘਾਲੀ ਨੇ ਦੱਸਿਆ ਕਿ ਜਥੇਬੰਦੀ ਦੇ ਆਗੂ ਹਰਬੰਸ ਸਿੰਘ ਮੋਦਾ ਬਿਲਾਸਪੁਰ, ਸੁਰਜੀਤ ਸਿੰਘ ਹਿੰਮਤਪੁਰਾ, ਹਰਬੰਸ ਸਿੰਘ ਬੌਡੇ ਅਤੇ ਸਾਧੂ ਸਿੰਘ ਮਾਛੀਕੇ ਤੇ ਹੋਰ ਕਿਸਾਨ ਆਗੂਆਂ ਨੇ ਭਾਜਪਾ ਆਗੂਆਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ।

 

RELATED ARTICLES
POPULAR POSTS