5 C
Toronto
Friday, April 10, 2026
spot_img
Homeਪੰਜਾਬਰਾਜਾ ਵੜਿੰਗ ਨੇ ਪੰਚਾਇਤੀ ਚੌਣਾਂ ਮੌਕੇ ਫਿਰ ਦਿਖਾਈ 'ਕੁਰਸੀ ਦੀ ਪਾਵਰ'

ਰਾਜਾ ਵੜਿੰਗ ਨੇ ਪੰਚਾਇਤੀ ਚੌਣਾਂ ਮੌਕੇ ਫਿਰ ਦਿਖਾਈ ‘ਕੁਰਸੀ ਦੀ ਪਾਵਰ’

ਕਿਹਾ – ਸਰਕਾਰ ਕੋਲ ਕਿਸੇ ਦੇ ਵੀ ਕਾਗਜ਼ ਇੱਧਰ ਉਧਰ ਕਰਨ ਦੇ ਕਈ ਤਰੀਕੇ
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦਾ ਇਕ ਵਾਰ ਫਿਰ ਤੋਂ ਵਿਵਾਦਿਤ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਰਾਜਾ ਵੜਿੰਗ ਪੰਚਾਇਤਾਂ ਚੋਣਾਂ ਸਬੰਧੀ ਵਰਕਰਾਂ ਦੇ ਵਿਚਕਾਰ ਖੜ੍ਹੇ ਹੋ ਕੇ ਸਰਕਾਰ ਦੀ ਪਾਵਰ ਦਿਖਾ ਰਹੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਸਰਕਾਰ ਕੋਲ ਕਈ ਤਰੀਕੇ ਹੁੰਦੇ ਹਨ ਅਤੇ ਕਿਸੇ ਦੇ ਵੀ ਕਾਗਜ਼ ਨੂੰ ਇੱਧਰ ਉੱਧਰ ਕੀਤਾ ਜਾ ਸਕਦਾ ਹੈ। ਵੜਿੰਗ ਦਾ ਇਹ ਪਹਿਲਾ ਬਿਆਨ ਨਹੀਂ ਕਿ ਜਿਸ ਵਿਚ ਉਹਨਾਂ ਨੇ ਪਾਵਰ ਵਿਚ ਹੋਣ ਦੀ ਧੌਂਸ ਜਮਾਈ ਹੋਵੇ। ਇਸ ਤੋਂ ਪਹਿਲਾਂ ਵੀ ਰਾਜਸਥਾਨ ਵਿਚ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਪੰਜਾਬ ‘ਚ ਅਫਸਰਸ਼ਾਹੀ ਆਪਣੀ ਮੁੱਠੀ ਵਿਚ ਹੋਣ ਦੀ ਗੱਲ ਕਹੀ ਸੀ।
ਉਧਰ ਦੁਜੇ ਪਾਸੇ ਸਿੱਖਿਆ ਮੰਤਰੀ ਓ ਪੀ ਸੋਨੀ ਨੇ ਕਿਹਾ ਕਿ ਉਹ ਰਾਜਾ ਵੜਿੰਗ ਦੇ ਬਿਆਨ ਦਾ ਸਮਰਥਨ ਨਹੀਂ ਕਰਦੇ, ਪਰ ਸੱਤਾਧਾਰੀ ਧਿਰ ਹੋਣ ਕਰਕੇ ਦੋ-ਚਾਰ ਫੀਸਦੀ ਇੱਧਰ ਉਧਰ ਤਾਂ ਹੋ ਹੀ ਜਾਂਦਾ ਹੈ, ਜ਼ਿਆਦਾ ਨਹੀਂ ਹੋਣਾ ਚਾਹੀਦਾ।

RELATED ARTICLES
POPULAR POSTS